ਪੁਨੀਤ ਗੁਪਤਾ ਨੇ ਟਾਪਰ ਬੱਚਿਆਂ ਨੂੰ ਕੀਤਾ ਸਨਮਾਨਿਤ
ਪਟਿਆਲਾ, 22 ਦਸੰਬਰ:- ਸਮਾਜ ਸੇਵਕ ਪੁਨੀਤ ਗੋਪਤਾ ਗੋਪੀ ਨੇ ਆਪਣੀ ਮਾਤਾ ਉਸ਼ਾ ਕਿਰਨ ਦੀ ਬਰਸੀ ਤੇ ਪੁਰਾਣੀ ਪੁਲਸ ਲਾਈਨ ਸਕੂਲ ਦੇ 6 ਵੀਂ ਤੋਂ ਲੈ ਕੇ 10 ਵੀਂ ਜਮਾਤ ਦੇ ਟਾਪਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰਿੰਸੀਪਲ ਮਨਦੀਪ ਕੌਰ ਅੰਟਾਲ ਨੇ ਕਿਹਾ ਕਿ ਪੁਨੀਤ ਗੁਪਤਾ ਗੋਪੀ ਅਤੇ ਉਨ੍ਹਾਂ ਦੇ ਪਿਤਾ ਜੀਵਨ ਵੱਲੋਂ ਸਮਾਜ ਸੇਵਾ ਦੇ ਖੇਤਰ ਵਿਚ ਹਮੇਸ਼ਾ ਹੀ ਅਹਿਮ ਯੋਗਦਾਨ ਪਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਜਿਹੜੇ ਬੱਚਿਆਂ ਟੱਪਰ ਪੁਜ਼ੀਸ਼ਨਾਂ ਹਾਸਲ ਕਰਦੇ ਹਨ ਜਦੋਂ ਉਨ੍ਹਾਂ ਸਨਮਾਨਿਤ ਕੀਤਾ ਜਾਂਦਾ ਹੈ ਤਾਂ ਫੇਰ ਉਹ ਹੋਰ ਵੀ ਜ਼ਿਆਦਾ ਮਿਹਨਤ ਕਰਦੇ ਹਨ ਅਤੇ ਵੱਖ-ਵੱਖ ਖੇਤਰਾਂ ਵਿਚ ਜਾ ਕੇ ਆਪਣੀਆਂ ਸੇਵਾਵਾਂ ਦਿੰਦੇ ਹਨ।
ਪੁਨੀਤ ਗੁਪਤਾ ਗੋਪੀ ਨੇ ਕਿਹਾ ਕਿ ਉਨ੍ਹਾਂ ਨੂੰ ਸਮਾਜ ਸੇਵਾ ਦੇ ਰਸਤੇ ਉਨ੍ਹਾਂ ਦੇ ਪਿਤਾ ਜੀਵਨ ਲਾਲ ਗੁਪਤਾ ਅਤੇ ਮਾਤਾ ਉਸ਼ਾ ਰਾਣੀ ਨੇ ਤੋਰਿਆ ਸੀ ਅਤੇ ਅੱਜ ਉਨ੍ਹਾਂ ਨੂੰ ਸਮਾਜ ਸੇਵਾ ਕਰ ਕੇ ਸਕੂਨ ਪ੍ਰਾਪਤ ਹੁੰਦਾ। ਉਨ੍ਹਾਂ ਕਿਹਾ ਕਿ ਸਿੱਖਿਆ ਹੀ ਅਜਿਹਾ ਮਾਰਗ ਹੈ, ਜਿਸ ਨਾਲ ਜੀਵਨ ਦਾ ਹਨ੍ਹੇਰਾ ਦੂਰ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੇ ਪ੍ਰਿੰਸੀਪਲ ਅਤੇ ਸਟਾਫ ਦਾ ਸਕੂਲ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ 'ਤੇ ਧੰਨਵਾਦ ਵੀ ਕੀਤਾ। ਇਥੇ ਇਹ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੁਨੀਤ ਗੁਪਤਾ ਗੋਪੀ ਵੱਲੋਂ ਗਊ ਸੇਵਾ ਵਿਚ ਅਹਿਮ ਯੋਗਦਾਨ ਪਾਇਆ ਜਾਂਦਾ ਹੈ। ਸਮਾਜ ਸੇਵਾ ਲਈ ਉਨ੍ਹਾਂ ਦੇਸ਼ ਭਰ ਦੀਆਂ ਸੰਸਥਾਵਾਂ ਵੱਲੋਂ ਕਈ ਵਾਰ ਵੱਖ-ਵੱਖ ਅਵਾਰਡਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਸ ਮੌਕੇ ਵਾਈਸ ਪ੍ਰਿੰਸੀਪਲ ਨੀਲਮ ਰਾਣੀ, ਸਾਇੰਸ ਮਿਸਟਰੈਂਸ ਉਜਵਲ ਜੋਤੀ, ਮੈਥ ਮਿਸਟਰੈੱਸ ਜਸਪਿੰਦਰ ਕੌਰ, ਪੰਜਾਬੀ ਮਿਸਟਰੈਸ ਰਜਨੀ ਬਾਲਾ ਵੀ ਹਾਜ਼ਰ ਸਨ।
