ਲੋਕ ਨਿਰਮਾਣ ਮੰਤਰੀ ਰਣਬੀਰ ਗੰਗਵਾ ਨੇ ਵਿਭਾਗ ਦੀ ਪ੍ਰਗਤੀ ਮੀਟਿੰਗ ਲਈ
ਚੰਡੀਗੜ੍ਹ, 13 ਨਵੰਬਰ- ਹਰਿਆਣਾ ਦੇ ਲੋਕ ਨਿਰਮਾਣ ਅਤੇ ਜਨਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਹੁਣ ਵਿਜੀਲੈਂਸ ਸੈਲ ਦਾ ਗਠਨ ਕਰੇਗਾ। ਇਹ ਸੈਲ ਸੂਬੇ ਦੀ ਸੜਕਾਂ, ਬਿਲਡਿੰਗ ਨਿਰਮਾਣ ਅਤੇ ਵਿਭਾਗ ਨਾਲ ਜੁੜੇ ਕੰਮਾਂ ਦੀ ਕੁਆਲਿਟੀ ਆਦਿ ਦੇ ਬਾਰੇ ਵਿੱਚ ਮਿਲਣ ਵਾਲੀ ਸ਼ਿਕਾਇਤਾਂ ਦੀ ਜਾਂਚ ਆਦਿ ਦਾ ਕੰਮ ਦੇਖੇਗਾ, ਗੜਬੜੀ ਮਿਲਣ 'ਤੇ ਸਬੰਧਿਤ ਦੇ ਖਿਲਾਫ ਕਾਨੂੰਨੀ ਅਤੇ ਵਿਭਾਗ ਦੀ ਕਾਰਵਾਈ ਵੀ ਯਕੀਨੀ ਕੀਤੀ ਜਾਵੇਗੀ। ਇੰਨ੍ਹਾ ਹੀ ਨਹੀਂ, ਉਨ੍ਹਾਂ ਨੇ ਵਿਭਾਗ ਦੇ ਐਸਈ ਅਤੇ ਐਕਸਈਐਨ ਹਰ ਮਹੀਨੇ 18 ਸੜਕ ਦੀ ਕੁਆਲਿਟੀ ਜਾਂਚ ਕਰ ਕੇ ਉਨ੍ਹਾਂ ਦੇ ਕੋਲ ਰਿਪੋਰਟ ਭੇਜਣ ਦੇ ਵੀ ਨਿਰਦੇਸ਼ ਦਿੱਤੇ ਹਨ।
ਕੈਬਨਿਟ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਬੁੱਧਵਾਰ ਨੂੰ ਸਕੱਤਰੇਤ ਵਿੱਚ ਲੋਕ ਨਿਰਮਾਣ ਵਿਭਾਗ ਦੀ ਸਮੀਖਿਆ ਮੀਟਿੰਗ ਕੀਤੀ, ਜਿਸ ਵਿੱਚ ਵਿਭਾਗ ਦੇ ਵਧੀਕ ਸਕੱਤਰ ਸ੍ਰੀ ਹਿਤੇਸ਼ ਕੁਮਾਰ ਮੀਣਾ, ਈਆਈਸੀ ਸ੍ਰੀ ਰਾਜੀਵ ਯਾਦਵ, ਐਚਐਸਆਰਡੀਸੀ ਐਮਡੀ ਸ੍ਰੀ ਵੀਐਸ ਮਲਿਕ, ਵਿਭਾਗ ਦੇ ਵੱਖ-ਵੱਖ ਖੇਤਰਾਂ ਦੇ ਐਸਈ, ਐਕਸਈਐਨ ਸਮੇਤ ਅਧਿਕਾਰੀ ਮੌਜੂਦ ਰਹੇ, ਜਦੋਂ ਕਿ ਐਫਡੀਓ ਆਨਲਾਇਨ ਰਾਹੀਂ ਜੁੜੇ, ਮੀਟਿੰਗ ਵਿੱਚ ਜਿਲ੍ਹਾਵਾਰ ਪ੍ਰਗਤੀ ਰਿਪੋਰਟ ਅਤੇ ਸੜਕ ਨਿਰਮਾਣ ਕੰਮਾਂ ਦੀ ਸਥਿਤੀ 'ਤੇ ਵਿਸਤਾਰ ਨਾਲ ਚਰਚਾ ਹੋਈ।
ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਮੀਟਿੰਗ ਵਿੱਚ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਕਿ ਜਿਨ੍ਹਾ ਬਿਲਡਿੰਗ ਦੇ ਨਿਰਮਾਣ ਦਾ ਕੰਮ ਪੂਰਾ ਹੋ ਗਿਆ ਹੈ, ਉਨ੍ਹਾਂ ਨੇ ਤੁਰੰਤ ਸਬੰਧਿਤ ਵਿਭਾਗ ਨੂੰ ਹੈਂਡ ਓਵਰ ਕੀਤਾ ਜਾਵੇ।
ਉਨ੍ਹਾਂ ਨੇ ਕਿਹਾ ਕਿ ਸੜਕ, ਬਿਲਡਿੰਗ ਅਤੇ ਵਿਭਾਗ ਨਾਲ ਜੁੜੇ ਹੋਰ ਕੰਮਾਂ ਦੇ ਜੋ ਟੈਂਡਰ ਮਾਇੰਸ ਵਿੱਚ ਭਰੇ ਗਏ ਹਨ, ਉਨ੍ਹਾਂ ਦੀ ਜਾਂਚ ਜਰੂਰੀ ਰੂਪ ਨਾਲ ਕੀਤੀ ਜਾਵੇ ਤਾਂ ਜੋ ਕਿਸੇ ਵੀ ਪੱਧਰ 'ਤੇ ਕੁਆਲਿਟੀ ਨਾਲ ਸਮਝਾਉਣ ਦੀ ਗੁੰਜਾਇੰਸ਼ ਨਾ ਰਹੇ। ਹੁਣ ਵੀ ਸੜਕ ਦਾ ਨਿਰਮਾਣ ਕੰਮ ਚੱਲ ਰਿਹਾ ਹੋਵੇ, ਉਸ ਸਮੇਂ ਐਸਡੀਓ ਅਤੇ ਜੇਈ ਵੀ ਫੀਲਡ ਵਿੱਚ ਰਹਿਣ, ਸਮੇਂ-ਸਮੇਂ 'ਤੇ ਜਾਂਚ ਕਰਨ।
ਕੰਮ ਵਿੱਚ ਜੇਕਰ ਲਾਪ੍ਰਵਾਹੀ ਨਜ਼ਰ ਆਉਂਦੀ ਹੈ ਜਾਂ ਜਨਤਾ ਦੀ ਸ਼ਿਕਾਇਤ ਮਿਲਦੀ ਹੈ ਤਾਂ ਤੁਰੰਤ ਕਾਰਵਾਈ ਕਰਦੇ ਹੋਏ ਰਿਪੋਰਅ ਭੇਜਣ। ਸ੍ਰੀ ਗੰਗਵਾ ਨੇ ਕਿਹਾ ਕਿ ਜਨਤਾ ਦੀ ਉਮੀਦਾਂ 'ਤੇ ਖਰਾ ਉਤਰਣਾ ਹਰ ਅਧਿਕਾਰੀ ਦੀ ਜਿਮੇਵਾਰੀ ਹੈ। ਹੁਣ ਉਹ ਦੌਰ ਖਤਮ ਹੋ ਗਿਆ ਹੈ ਜਦੋਂ ਫਾਇਲਾਂ ਦਬਾ ਕੇ ਕੰਮ ਟਾਲਿਆ ਜਾਂਦਾ ਸੀ। ਜਨਤਾ ਹਰ ਕੰਮ ਦਾ ਹਿਸਾਬ ਚਾਹੁੰਦੀ ਹੈ ਅਤੇ ਸਾਨੂੰ ਜਵਾਬ ਦੇਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਖੁਦ ਵੀ ਇਸ ਦੀ ਨਿਗਰਾਨੀ ਕਰਣਗੇ।
**ਮਾਰੀ ਸੜਕ ਐਪ ਦਾ ਲਿਆ ਸਟੇਟਸ
ਮੀਟਿੰਗ ਵਿੱਚ ਮਾਰੀ ਸੜਕ ਐਪ ਦੀ ਸਥਿਤੀ 'ਤੇ ਵੀ ਚਰਚਾ ਹੋਈ। ਅਧਿਕਾਰੀਆਂ ਨੇ ਦਸਿਆ ਕਿ ਹੁਣ ਤੱਕ 6523 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ 2611 ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਇਹ ਐਪ ਜਨਤਾ ਅਤੇ ਵਿਭਾਗ ਦੇ ਵਿੱਚ ਸਿੱਧਾ ਸੇਤੂ ਹੈ। ਜੋ ਸ਼ਿਕਾਇਤਾਂ ਪੈਂਡਿੰਗ ਹਨ, ਉਨ੍ਹਾਂ ਨੂੰ ਪ੍ਰਾਥਮਿਕਤਾ ਨਾਲ ਨਿਪਟਾਇਆ ਜਾਵੇ।
**ਫੋਗ ਨੂੰ ਲੈ ਕੇ ਵਿਸ਼ੇਸ਼ ਨਿਰਦੇਸ਼
ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਆਉਣ ਵਾਲਾ ਸਮੇਂ ਕੋਹਰੇ ਦਾ ਹੋਵੇਗਾ, ਅਜਿਹੇ ਵਿੱਚ ਸੜਕ ਸੁਰੱਖਿਆ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੜਕਾਂ 'ਤੇ ਚਿੱਟੀਆਂ ਪੱਟੀਆਂ, ਰਿਫਲੇਕਟਰ ਪੇਂਟਿੰਗ, ਅਤੇ ਚੇਤਾਵਨੀ ਸਾਇਨ ਬੋਰਡ ਤੁਰੰਤ ਲਗਾਏ ਜਾਣ। ਸ੍ਰੀ ਗੰਗਵਾ ਨੈ ਕਿਹਾ ਕਿ ਸਰਦੀਆਂ ਵਿੱਚ ਵਿਜ਼ੀਬਿਲਿਟੀ ਘੱਟ ਹੋ ਜਾਂਦੀ ਹੈ, ਅਤੇ ਇੱਹੀ ਸਮੇਂ ਸੱਭ ਤੋਂ ਵੱਧ ਹਾਦਸੇ ਲਿਆਉਂਦਾ ਹੈ।
ਛੋਟੇ-ਛੋਟੇ ਸੁਧਾਰ ਕਈ ਜਿੰਦਗੀਆਂ ਬਚਾ ਸਕਦੇ ਹਨ। ਸੜਕਾਂ ਸਿਰਫ ਚੱਲਣ ਦਾ ਜਰਿਆ ਨਹੀਂ, ਸੁਰੱਖਿਆ ਦਾ ਵਾਅਦਾ ਵੀ ਹੈ। ਉਨ੍ਹਾਂ ਨੇ ਸਾਰੇ ਜਿਲ੍ਹਿਆਂ ਵਿੱਚ ਫੋਗ-ਸੀਜ਼ਨ ਤੋਂ ਪਹਿਲਾਂ ਤਮਾਮ ਇੰਤਜਾਮ ਕਰਨ ਲਈ ਪੂਰੇ ਸੂਬੇ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ।
**ਪੰਜ ਸੀਟਾਂ ਆ ਗਈਆਂ, ਫਿਰ ਵੀ ਵੋਟ ਚੋਰੀ ਦੀ ਗੱਲ ਕਰਨ, ਅਸਲ ਵਿੱਚ ਜਨਤਾ ਨੇ ਇੰਨ੍ਹਾਂ ਨੂੰ ਸਬਕ ਸਿਖਾਇਆ
ਮੀਟਿੰਗ ਦੇ ਬਾਅਦ ਸਕੱਤਰੇਤ ਸਥਿਤ ਆਪਣੇ ਦਫਤਰ ਵਿੱਚ ਮੀਡੀਆ ਨਾਲ ਗਲਬਾਤ ਵਿੱਚ ਕੈਬਨਿਟ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਇੱਕ ਸੁਆਲ ਦਾ ਜਵਾਬ ਦਿੰਦੇ ਹੋਏ ਕਾਂਗਰਸ 'ਤੇ ਜਮ੍ਹ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਾਂਗਰਸ ਹੁਣ ਵੀ ਵੋਟ ਚੋਰੀ ਦੇ ਰਾਗ ਅਲਾਪ ਰਹੀ ਹੈ। ਜੇਕਰ ਵੋਟ ਚੋਰੀ ਹੋਏ ਸਨ ਤਾਂ ਇੰਨ੍ਹਾਂ ਦੀ ਪੰਜ ਸੀਟਾਂ ਕਿਵੇਂ ਆਈਆਂ। ਇੰਨ੍ਹਾਂ ਦੇ ਕਲੋ ਗੁਮਰਾਹ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚਿਆ ਹੈ।
ਇੰਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਅਸਲ ਵਿੱਚ ਜਨਤਾ ਨੇ ਇੰਨ੍ਹਾਂ ਦੇ ਕੀਤੇਆਂ ਦਾ ਜਵਾਬ ਦਿੱਤਾ ਹੈ। ਸ੍ਰੀ ਗੰਗਵਾ ਨੇ ਕਿਹਾ ਕਿ ਕਾਂਗਰਸ ੧ਨਤਾ ਨੂੰ ਲਗਾਤਾਰ ਭਰਮਾਉਣ ਦਾ ਕੰਮ ਕਰਦੀ ਰਹੀ ਹੈ। ਲੋਕਸਭਾ ਚੋਣ ਦੌਰਾਨ ਇੰਨ੍ਹਾਂ ਨੇ ਕਿਹਾ ਸੀ ਕਿ ਤੀਜੀ ਵਾਰ ਬੀਜੇਪੀ ਸਰਕਾਰ ਬਣੀ ਤਾਂ ਉਹ ਸੰਵਿਧਾਨ ਬਦਲ ਦੇਣਗੇ। ਅਜਿਹੇ ਅਫਵਾਹਾਂ ਫੈਲਾ ਕੇ ਜਨਤਾ ਨੂੰ ਡਰਾਉਣ ਦੀ ਰਾਜਨੀਤੀ ਹੁਣ ਨਹੀਂ ਚੱਲੇਗੀ।
ਕਾਂਗਰਸ ਵੱਲੋਂ ਹਰਿਆਣਾ ਨੂੰ ਲੈ ਕੇ ਰਾਜਪਾਲ ਨੂੰ ਸੌਂਪੇ ਗਏ ਮੈਮੋ ਸਬੰਧਿਤ ਸੁਆਲ 'ਤੇ ਸ੍ਰੀ ਗੰਗਵਾ ਨੇ ਕਿਹਾ ਕਿ ਕਾਂਗਰਸ ਦਾ ਹੱਥ ਗਰੀਬਾਂ ਦੇ ਨਾਲ ਸਿਰਫ ਦਿਖਾਵੇ ਦਾ ਹੈ। ਜਦੋਂ ਬੀਪੀਐਲ ਕਾਰਡ ਬਣੇ ਤਾਂ ਬੋਲੇ ਇੰਨ੍ਹੇ ਗਰੀਬ ਕਿੱਥੋਂ ਆ ਗਏ, ਹੁਣ ਆਮਦਨ ਵੱਧਣ 'ਤੇ ਕੁੱਝ ਨਾਮ ਕਟੇ ਹਨ ਤਾਂ ਹਿੰਨ੍ਹਾਂ ਨੂੰ ਇਤਰਾਜ ਹੈ।
ਕਿਸਾਨ ਹੁਣ ਇੰਨ੍ਹਾਂ ਨੂੰ ਯਾਦ ਆ ਰਹੇ ਹਨ, ਜਦੋਂ ਇੰਨ੍ਹਾਂ ਦੇ ਸ਼ਾਸਨ ਵਿੱਚ ਕਿਸਾਨਾਂ ਦੀ ਜਮੀਨਾਂ ਲੁੱਟੀਆਂ ਜਾ ਰਹੀਆਂ ਸਨ ਉਦੋਂ ਕੀ ਕਰ ਰਹੇ ਸਨ। ਨੌਕਰੀਆਂ ਵਿਕਰੀਆਂ ਸਨ, ਉਦੋਂ ਇੰਨ੍ਹਾਂ ਦੀ ਅੱਖਾਂ ਬੰਦ ਸੀ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਸਰਕਾਰ ਨੇ ਪਾਰਦਰਸ਼ਿਤਾ, ਜਵਾਬਦੇਹੀ ਅਤੇ ਜਨਤਾ ਦੇ ਭਰੋਸੇ ਦੇ ਜੋਰ 'ਤੇ ਕੰਮ ਕੀਤਾ ਹੈ।
