ਜਨਤਾ ਦੀ ਸੁਰੱਖਿਆ ਸੱਭ ਤੋਂ ਉੱਪਰ ਲਾਪ੍ਰਵਾਹੀ ਬਰਦਾਸ਼ਤ ਨਹੀਂ ਮੁੱਖ ਮੰਤਰੀ
ਚੰਡੀਗੜ੍ਹ, 9 ਜਨਵਰੀ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੂਬੇ ਵਿੱਚ ਕਾਨੂੰਨ-ਵਿਵਸਥਾ ਨੂੰ ਲੈ ਕੇ ਸਖਤ ਰੁੱਖ ਅਪਣਾਉਂਦੇ ਹੋਏ ਸਪਸ਼ਟ ਕੀਤਾ ਹੈ ਕਿ ਅਪਰਾਧ ਕੰਟਰੋਲ ਵਿੱਚ ਲਾਪ੍ਰਵਾਹੀ ਕਿਸੇ ਵੀ ਪੱਧਰ 'ਤੇ ਸਵੀਕਾਰ ਨਹੀਂ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਥਾਣਿਆਂ ਤਹਿਤ ਅਪਰਾਧ 'ਤੇ ਪ੍ਰਭਾਵੀ ਕੰਟਰੋਲ ਨਹੀਂ ਹੋਵੇਗਾ, ਉੱਥੇ ਦੇ ਸਬੰਧਿਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ ਅਤੇ ਜਰੂਰਤ ਪੈਣ 'ਤੇ ਉਨ੍ਹਾਂ ਦੇ ਵਿਰੁਧ ਡਿਮੋਸ਼ਨ ਵਰਗੀ ਸਖਤ ਕਾਰਵਾਈ ਵੀ ਕੀਤੀ ਜਾਵੇਗੀ।
ਮੁੱਖ ਮੰਤਰੀ ਸ਼ੁੱਕਰਵਾਰ ਨੂੰ ਫਰੀਦਾਬਾਦ ਵਿੱਚ ਪ੍ਰੀ-ਬਜਟ ਕੰਸਲਟੇਂਸ਼ਨ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਗੱਲ ਉਹ ਪਹਿਲਾਂ ਵੀ ਸਪਸ਼ਟ ਕਰ ਚੁੱਕੇ ਹਨ ਕਿ ਹਰਿਆਣਾ ਪੁਲਿਸ ਇੱਕ ਮਰਬੂਤ ਅਤੇ ਸਮਰੱਥ ਫੋਰਸ ਹੈ, ਪਰ ਜੇਕਰ ਕਿਤੇ ਅਪਰਾਧ ਜਾਂ ਨਸ਼ੇ ਦਾ ਗੈਰ-ਕਾਨੂੰਨੀ ਕਾਰੋਬਾਰ ਵੱਧ ਰਿਹਾ ਹੈ, ਤਾਂ ਇਸ ਦੇ ਲਈ ਸਬੰਧਿਤ ਐਸਪੀ ਅਤੇ ਥਾਨਾ ਅਧਿਕਾਰੀਆਂ ਨੂੰ ਗੰਭੀਰਤਾ ਨਾਲ ਆਤਮਮੰਥਨ ਕਰਨਾ ਹੋਵੇਗਾ। ਸਮੇਂ-ਸਮੇਂ 'ਤੇ ਬੈਠ ਕੇ ਹਾਲਾਤ ਦੀ ਸਮੀਖਿਆ ਕਰਨਾ, ਸਮਸਿਆਵਾਂ ਦੀ ਜੜ੍ਹ ਤੱਕ ਪਹੁੰਚਣਾ ਅਤੇ ਉਨ੍ਹਾਂ ਦੇ ਠੋਸ ਹੱਲ ਕੱਢਣਾ ਅਧਿਕਾਰੀਆਂ ਦੀ ਜਿਮੇਵਾਰੀ ਹੈ।
ਉਨ੍ਹਾਂ ਨੇ ਕਿਹਾ ਕਿ ਜਦੋਂ ਆਮ ਨਾਗਰਿਕ, ਵਿਸ਼ੇਸ਼ਕਰ ਮਹਿਲਾਵਾਂ, ਕਿਸੇ ਖੇਤਰ ਵਿੱਚ ਅਪਰਾਧ ਜਾਂ ਗੈਰ-ਕਾਨੁੰਨੀ ਗਤੀਵਿਧੀਆਂ ਦੀ ਸ਼ਿਕਾਇਤ ਕਰਦੀ ਹੈ, ਤਾਂ ਪੁਲਿਸ ਅਤੇ ਪ੍ਰਸਾਸ਼ਨ ਦੀ ਜਿਮੇਵਾਰੀ ਹੈ ਕਿ ਤੁਰੰਤ ਅਤੇ ਪ੍ਰਭਾਵੀ ਕਾਰਵਾਈ ਕੀਤੀ ਜਾਵੇ। ਮੁੱਖ ਮੰਤਰੀ ਨੇ ਦੋਹਰਾਇਆ ਕਿ ਕਾਨੂੰਨ-ਵਿਵਸਥਾ ਬਣਾਏ ਰੱਖਣਾ ਸਰਕਾਰ ਦੀ ਸਰਵੋਚ ਪ੍ਰਾਥਮਿਕਤਾ ਹੈ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸ੍ਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਪਰਾਧ ਅਤੇ ਨਸ਼ੇ ਦੇ ਖਿਲਾਫ ਮੁਹਿੰਮ ਨੂੰ ਹੋਰ ਵੱਧ ਸਖਤੀ ਨਾਲ ਚਲਾਇਆ ਜਾਵੇ, ਤਾਂ ਜੋ ਜਨਤਾ ਨੂੰ ਸੁਰੱਖਿਅਤ ਮਾਹੌਲ ਮਿਲ ਸਕੇ ਅਤੇ ਸੂਬੇ ਵਿੱਚ ਸੁਸਾਸ਼ਨ ਯਕੀਨੀ ਹੋਵੇ।
