ਲੋਕ ਸਾਹਿਤ ਸੰਗਮ ਵਿਖੇ ਪ੍ਰਵਾਸੀ ਭਾਰਤੀ ਪ੍ਰਮਿੰਦਰ ਪਰਵਾਨਾ ਦੀ ਪੁਸਤਕ 'ਚਾਨਣ ਇਤਿਹਾਸ ਦਾ' ਲੋਕ ਅਰਪਣ
ਰਾਜਪੁਰਾ 3 ਦਸੰਬਰ: ਲੋਕ ਸਾਹਿਤ ਸੰਗਮ (ਰਾਜਿ ) ਰਾਜਪੁਰਾ ਦੇ ਰੋਟਰੀ ਭਵਨ ਵਿਖੇ ਸਾਹਿਤਕ ਸਮਾਗਮ ਵਿਚ ਅਮਰੀਕਾ ਵਾਸੀ ਪਰਮਿੰਦਰ ਸਿੰਘ ਪ੍ਰਵਾਨਾ ਦੀ ਕਿਤਾਬ 'ਚਾਨਣ ਇਤਿਹਾਸ ਦਾ " ਲੋਕ ਅਰਪਣ ਕੀਤੀ। ਮੁੱਖ ਮਹਿਮਾਨ ਡਾ ਅਮਰਜੀਤ ਕੌਂਕੇ, ਗੁਰਦਰਸ਼ਨ ਸਿੰਘ ਗੂਸੀਲ ਤੇ ਡਾ ਗੁਰਵਿੰਦਰ ਅਮਨ ਨੇ ਪ੍ਰਧਾਨਗੀ ਕੀਤੀ।
ਇਸ ਮੌਕੇ ਜਿੱਥੇ ਕਿਤਾਬ ਦਾ ਲੋਕ ਅਰਪਣ ਕੀਤਾ ਉਥੇ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਸੁਣਾਕੇ ਚੰਗਾਂ ਰੰਗ ਬੰਨਿਆ। ਸਭਾ ਦਾ ਆਗਾਜ ਕਰਮ ਸਿੰਘ ਹਕੀਰ ਦੇ ਗੀਤ ਵਿਚ ਪ੍ਰਦੇਸਾਂ ਦੇ ਨਾ ਜਾਇਓ ਮੇਰੇ ਵੀਰ ' ਨਾਲ ਹੋਇਆ। ਮਨਜੀਤ ਸਿੰਘ ਨਾਗਰਾ ਨੇ ਮਿਯੂਜ਼ਿਕ ਨਾਲ ਆਪਣਾ ਗੀਤ ਸਾਂਝਾ ਕੀਤਾ। ਸੁਰਿੰਦਰ ਕੌਰ ਬਾੜਾ ਨੇ ਆਪਣੀ ਬੁਲੰਦ ਆਵਾਜ਼ ਵਿਚ ਸੂਫ਼ੀ ਕਲਾਮ ਸਾਂਝਾ ਕੀਤਾ। ਗੁਰਵਿੰਦਰ ਪਾਲ ਸਿੰਘ ਜੀ ਪੀ ਨੇ ਆਪਣੀ ਕਵਿਤਾ ਰਾਂਹੀ ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ ਨੂੰ ਜਨਮਦਿਨ ਦੀ ਵਧਾਈ ਦਿਤੀ। ਸੁਨੀਤਾ ਦੇਸ ਰਾਜ ਦੀ ਕਵਿਤਾ ਕਾਬਲੇ ਜ਼ਿਕਰ ਸੀ।
ਨਵਦੀਪ ਮੁੰਡੀ ਨੇ ਕਵਿਤਾ ਰਾਹੀਂ ਭਰਾਤਰੀ ਰਿਸ਼ਤਿਆਂ ਨੂੰ ਉਜਾਗਰ ਕੀਤਾ। ਇੰਸਪੈਕਟਰ ਰਵਿੰਦਰ ਕ੍ਰਿਸ਼ਨ ਦੀ ਚਰਚਿੱਤ ਕਵਿਤਾ 'ਜਿੰਦਗੀ ਦਾ ਸੱਚ 'ਖਿੱਚ ਦਾ ਕੇਂਦਰ ਰਹੀ। ਦਲਜੀਤ ਸਿੰਘ ਸ਼ਾਂਤ ਦਾ ਮਧੁਰ ਆਵਾਜ਼ ਵਿਚ ਗੀਤ ਵਧੀਆ ਸੀ ਗੁਰਚਰਨ ਭੱਟੀ ਦਾ ਗੀਤ ਤੇ ਅਮਰਜੀਤ ਸਿੰਘ ਲਾਭਾ ਦਾ ਗੀਤ ਚੰਗਾ ਸੀ ਰਣਜੀਤ ਸਿੰਘ ਫਤਹਿਗੜ੍ਹ ਸਾਹਿਬ ਦੀ ਕਵਿਤਾ ਕਾਬਲੇ ਗੋਰ ਸੀ।ਕੁਲਵੰਤ ਜੱਸਲ ਦਾ ਗੀਤ ਭਾਵੁਕ ਸੀ। ਪ੍ਰਸਿੱਧ ਗਾਇਕ ਮੰਗਤ ਖਾਨ ਨੇ ਬੁਲੰਦ ਆਵਾਜ਼ ਵਿਚ ਗੀਤ ਸੁਣਾਕੇ ਮੰਤਰ ਮੁਘਧ ਕਰ ਦਿਤਾ। ਹਰਸ਼ੁਬੇਗ ਸਿੰਘ ਪੰਜਾਬੀ ਯੂਨੀਵਰਸਿਟੀ ਨੇ ਆਪਣੀ ਖੁੱਲੀ ਕਵਿਤਾ ਨਾਲ ਸਾਰੇ ਸ਼ਰੋਤਿਆਂ ਨੂੰ ਹੈਰਾਨ ਕਰ ਦਿੱਤਾ। ਲਵਲੀ ਸਲੂਜਾ ਪੰਨੂ ਦਾ ਪੁਆਧੀ ਗੀਤ ਚੰਗਾਂ ਸੀ। ਤ੍ਰੇਵੇਨੀ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਗੂਸੀਲ ਨੇ ਆਪਣੀ ਗ਼ਜ਼ਲ ਦੇ ਸ਼ੇਅਰ ਸੁਣਕੇ ਮਨ ਮੋਹ ਲਿਆ।
ਪ੍ਰਸਿੱਧ ਕਵੀ ਅਮਰਜੀਤ ਸਿੰਘ ਕੌਂਕੇ ਨੇ ਪ੍ਰਮਿੰਦਰ ਪ੍ਰਵਾਨਾ ਨੂੰ 'ਚਾਨਣ ਇਤਿਹਾਸ ਦਾ 'ਕਿਤਾਬ ਦੀ ਵਧਾਈ ਦਿੰਦਿਆਂ ਕਿਹਾ ਕਿ 'ਵਾਰਤਕ ਲਿਖਣਾ ਬਹੁਤ ਔਖੀ ਵਿਧਾ ਹੈ ਪਰ ਸਾਹਿਤ ਦੀ ਸੂਖ਼ਮ ਤੇ ਉਤੱਮ ਵੰਨਗੀ ਹੈ। ਉਨ੍ਹਾਂ ਆਪਣੀ ਮਕਬੂਲ ਕਵਿਤਾ ਪੰਜਾਬ ਵੀ ਸਾਂਝੀ ਕੀਤੀ। ਬਲਦੇਵ ਸਿੰਘ ਖੁਰਾਣਾ ਨੇ ਆਪਣੇ ਟੋਟਕਿਆਂ ਨਾਲ ਚੰਗਾ ਵਿਅੰਗ ਕੱਸਿਆ। ਡਾ ਗੁਰਵਿੰਦਰ ਅਮਨ ਨੇ ਜਿਥੇ ਪ੍ਰਵਾਨਾ ਨੂੰ ਚਾਨਣ ਇਤਿਹਾਸ ਦਾ' ਕਿਤਾਬ ਦੀ ਵਧਾਈ ਦਿੱਤੀ ਉੱਥੇ ਆਪਣੀ ਮਿੰਨੀ ਕਹਾਣੀ 'ਜਿੰਦਾ ਸ਼ਹੀਦ ਸੁਣਾਕੇ ਸਮਾਜ ਤੇ ਕਟਾਕਸ਼ ਕੀਤਾ। ਇਸ ਮੌਕੇ ਤ੍ਰਿਪਤ ਕੌਰ ਪ੍ਰਵਾਨਾ, ਗੁਰਜੋਤ ਲਾਭਾ, ਅਸ਼ੋਕ ਝਾਅ, ਰਤਨ ਸ਼ਰਮਾਂ, ਓਮ ਪ੍ਰਕਾਸ਼ ਮਦਾਨ ਅਤੇ ਰਣਜੀਤ ਸਿੰਘ ਨਿਰੰਕਾਰੀ ਅਤੇ ਦਿਨੇਸ਼ ਕੁਮਾਰ ਵੀ ਮੌਜੂਦ ਸਨ
