ਜਨਤਕ ਜੱਥੇਬੰਦੀਆ ਵਲੋਂ ਅਮਰੀਕਾ ਦੀ ਵੈਨਜ਼ੂਏਲਾ ਖਿਲਾਫ ਕੀਤੀ ਗੁੰਡਾਗਰਦੀ ਖਿਲਾਫ ਟਰੰਪ ਦਾ ਪੁਤਲਾ ਫੂਕਿਆ
ਗੜਸ਼ੰਕਰ, 8 ਜਨਵਰੀ:- ਗੜਸ਼ੰਕਰ ਦੀਆਂ ਜਮਹੂਰੀ ਤੇ ਜਨਤਕ ਜਥੇਬੰਦੀਆਂ ਵੱਲੋਂ ਸਥਾਨਕ ਗਾਂਧੀ ਪਾਰਕ ਵਿੱਚ ਅਮਰੀਕਾ ਦੇ ਡੋਨਾਲਡ ਟਰੰਪ ਦੀ ਸਰਕਾਰ ਵੱਲੋਂ ਵੈਨੇਜ਼ੁਏਲਾ ਦੇ ਰਾਸ਼ਟਰ ਮੁੱਖੀ ਤੇ ਉਸਦੀ ਪਤਨੀ ਨੂੰ ਅਗਵਾ ਕਰਕੇ ਆਪਣੇ ਦੇਸ਼ ਵਿੱਚ ਨਜ਼ਰਬੰਦ ਕਰਨ ਖਿਲਾਫ ਰੋਸ ਰੈਲੀ ਕਰਕੇ ਸ਼ਹਿਰ ਵਿੱਚ ਰੋਹ ਭਰਪੂਰ ਮਾਰਚ ਕਰਨ ਉਪਰੰਤ ਬਾਬਾ ਗੁਰਦਿੱਤ ਸਿੰਘ ਪਾਰਕ ਦੇ ਚੌਂਕ ਵਿੱਚ ਹੈਂਕੜਬਾਜ ਡੋਨਾਲਡ ਟਰੰਪ ਦਾ ਪੁਤਲਾ ਫੂਕ ਫੂਕਿਆ ਗਿਆ।
ਇਸ ਸਮੇਂ ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਪੰਜਾਬ ਕਿਸਾਨ ਯੂਨੀਅਨ, ਡੈਮੋਕਰੇਟਿਕ ਟੀਚਰਜ ਫਰੰਟ, ਡੈਮੋਕਰੇਟਿਕ ਪੈਨਸ਼ਨਰ ਫਰੰਟ,ਤਰਕਸ਼ੀਲ ਸੁਸਾਇਟੀ ਪੰਜਾਬ,ਗੋਰਮਿੰਟ ਟੀਚਰ ਯੂਨੀਅਨ,ਦੁਆਬਾ ਸਾਹਿਤ ਸਭਾ,ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਹਰਮੇਸ਼ ਢੇਸੀ, ਰਾਮਜੀ ਦਾਸ ਚੌਹਾਨ, ਮੁਕੇਸ਼ ਕੁਮਾਰ, ਸ਼ੇਰ ਜੰਗ ਬਹਾਦਰ, ਬਲਵੀਰ ਖਾਨਪੁਰੀ, ਪ੍ਰਿੰਸੀਪਲ ਡਾ.ਬਿੱਕਰ ਸਿੰਘ, ਸ਼ਾਮ ਸੁੰਦਰ ਸੁਖਦੇਵ ਡਾਨਸੀਵਾਲ,ਡਾ. ਜੋਗਿੰਦਰ ਕੁੱਲੇਵਾਲ ਨੇ ਕਿਹਾ ਕਿ ਅਮਰੀਕਾ ਦੀ ਡੋਨਾਲਡ ਟਰੰਪ ਦੀ ਸੈਨਾ ਵਲੋਂ ਵੈਨਜ਼ੂਏਲਾ ਦੇ ਰਾਸ਼ਟਰਪਤੀ ਅਤੇ ਉਸਦੀ ਪਤਨੀ ਨੂੰ ਅਗਵਾ ਸਰਕਾਰ ਦੁਨੀਆਂ ਭਰ ਦੇ ਮਨੁੱਖੀ ਕਾਨੂੰਨਾਂ ਨੂੰ ਦਰੜਿਆ ਹੈ।
ਪ੍ਰਦਰਸ਼ਨਕਾਰੀਆਂ ਵੱਲੋਂ ਅਮਰੀਕੀ ਸਾਮਰਾਜੀਓ ਵੈਨਜ਼ੂਏਲਾ ਚੋਂ ਬਾਹਰ ਆਓ, ਰਾਸ਼ਟਰਪਤੀ ਮਾਦੁਰੋ ਤੇ ਉਸਦੀ ਪਤਨੀ ਨੂੰ ਰਿਹਾ ਕਰੋ, ਸਾਮਰਾਜਵਾਦ ਮੁਰਦਾਬਾਦ ਦੇ ਨਾਅਰੇ ਲਾਏ ਗਏ। ਜਨਤਕ ਜੱਥੇਬੰਦੀਆ ਦੇ ਆਗੂਆਂ ਹੰਸਰਾਜ ਗੜਸ਼ੰਕਰ,ਕੁਲਵੰਤ ਗੋਲੇਵਾਲ,ਕੁਲਵਿੰਦਰ ਚਾਹਲ, ਗੋਪਾਲ ਦਾਸ,ਬਲਵੰਤ ਰਾਮ,ਸ਼ਿੰਗਾਰਾ ਰਾਮ ਭੱਜਲ ਨੇ ਕਿਹਾ ਕਿ ਯੂਐਨਓ ਚਾਰਟਰ ਤਹਿਤ ਦੁਨੀਆਂ ਦੇ ਮਨੁੱਖੀ ਅਧਿਕਾਰਾਂ ਤੇ ਆਜ਼ਾਦੀਆਂ ਨੂੰ ਪੈਰਾਂ ਵਿੱਚ ਕੁਚਲ ਕੇ ਅਮਰੀਕਾ ਨੇ ਇੱਕ ਆਜ਼ਾਦ ਦੇਸ਼ ਦੀ ਪ੍ਰਭਸੱਤਾ ਨੂੰ ਸਿਰਫ ਵੱਡੇ ਤੇਲ ਦੇ ਭੰਡਾਰ ਤੇ ਸੋਨੇ ਵਰਗੀਆਂ ਕੀਮਤੀ ਧਾਤਾਂ ਤੇ ਕਬਜ਼ਾ ਕਰਨ ਦੇ ਖਾਤਰ ਹੀ ਵੈਨਜ਼ੂਏਲਾ ਦੇ ਰਾਸ਼ਟਰਪਤੀ ਨੂੰ ਅਗਵਾ ਕਰਕੇ ਨਜ਼ਰਬੰਦ ਕੀਤਾ ਹੈ।
ਆਗੂਆਂ ਨੇ ਕਿਹਾ ਕਿ ਭਾਰਤ ਦੀ ਸਰਕਾਰ ਟਰੰਪ ਅਤੇ ਕਾਰਪੋਰੇਟਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚੱਲ ਕੇ ਹੀ ਦੇਸ਼ ਵਿੱਚ ਮਜ਼ਦੂਰ, ਕਿਸਾਨ ਮੁਲਾਜ਼ਮ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ ਅਤੇ ਟਰੰਪ ਦੇ ਹਾਂ ਵਿੱਚ ਹਾਂ ਮਿਲਾ ਰਹੀ ਹੈ ਆਗੂਆਂ ਨੇ ਕਿਹਾ ਕਿ ਭਾਰਤ ਨੂੰ ਅਮਰੀਕਾ ਦੇ ਇਸ ਹਮਲੇ ਖਿਲਾਫ ਡੱਟਵਾਂ ਸਟੈਂਡ ਲੈਣਾ ਚਾਹੀਦਾ ਹੈ।
ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਇੰਦਰ ਭੱਟੀ ਧਮਾਈ, ਹਰਜਿੰਦਰ ਸਿੰਘ ਸੂੰਨੀ,ਗੋਪੀ ਰਾਮ,ਹਰਭਜਨ ਸਿੰਘ, ਸ਼ਮਸ਼ੇਰ ਸਿੰਘ ਚੱਕ ਸਿੰਘਾ,ਮਨਦੀਪ ਕੁਮਾਰ,ਜਰਨੈਲ ਸਿੰਘ,ਸੁਖਦੇਵ ਅਲੀਪੁਰ, ਪਰਮਜੀਤ ਸਿੰਘ, ਸਰਪੰਚ ਰਾਮਜੀਤ ਸਿੰਘ ਦੇਨੋਵਾਲ ਕਲਾਂ,ਪ੍ਰੋ ਕੁਲਵੰਤ ਸਿੰਘ ਗੋਲੇਵਾਲ,ਗੁਰਮੇਲ ਸਿੰਘ, ਵਿਕਰਮ ਵਿਕੀ,ਪਵਨ ਗੋਇਲ,ਜਸਵਿੰਦਰ ਸਿੰਘ,ਰਾਜ ਕੁਮਾਰ, ਅਵਤਾਰ ਸਿੰਘ ਗਿਆਨੀ, ਬਲਭੱਦਰ ਸਿੰਘ,ਪਰਵਿੰਦਰ ਸਿੰਘ,ਸੰਤੋਖ ਸਿੰਘ ,ਚਾਨਣ ਰਾਮ,ਰਜਿੰਦਰ ਕੁਮਾਰ,ਕਮਲਜੀਤ ਸਿੰਘ, ਗੁਰਮੇਲ ਸਿੰਘ ਪੀ ਟੀ ਆਈ,ਅਮਰਜੀਤ ਸਿੰਘ ਪੀਟੀਆਈ ਅਤੇ ਮਨਜੀਤ ਸਿੰਘ ਰੋਸ ਪ੍ਰਦਰਸ਼ਨ ਵਿੱਚ ਹਾਜ਼ਰ ਸਨ।
