ਪੀ ਐਸ ਪੀ ਸੀ ਐਸ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵਲੋਂ ਗੇਟ ਰੈਲੀ ਕੀਤੀ

ਨਵਾਂਸ਼ਹਿਰ- ਪੀ ਐਸ ,ਪੀ ਸੀ ਐਲ ਬਿਜਲੀ ਮੁਲਾਜ਼ਮ ਸ਼ੰਘਰਸ਼ੀਲ ਮੋਰਚੇ ਪੰਜਾਬ ਦੇ ਸੱਦੇ ਤੇ ਸਰਕਲ ਨਵਾਂਸ਼ਹਿਰ ਦੇ ਗੇਟ ਤੇ ਰੋਸ ਰੈਲੀ ਕੀਤੀ ਗਈ,ਮੁਲਾਜ਼ਮ ਸ਼ੰਘਰਸ਼ੀਲ ਮੋਰਚੇ ਪੰਜਾਬ ਵਿਚ ਸ਼ਾਮਿਲ  ਵੱਖ-ਵੱਖ ਜੱਥੇਬੰਦੀਆਂ ਪ੍ਮੱਖ ਤੌਰ ਤੇ ਟੈਕਨੀਕਲ ਸਰਵਿਸਜ਼ ਯੂਨੀਅਨ,ਹੈਡ ਆਫਿਸ ਜੁਆਇੰਟ ਐਕਸ਼ਨ ਕਮੇਟੀ,ਗਰਿੱਡ ਇੰਪਲਾਈਜ਼ ਸ਼ੰਘਰਸ਼ ਯੁਨੀਅਨ,ਜੇਈ ਕੌਂਸਲ,ਇੰਜੀਨੀਅਰ ਐਸੋਸੀਏਸ਼ਨ,ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ, ਭਾਰਤੀ ਮਜਦੂਰ ਸੰਘ,ਮਜ਼ਦੂਰ ਸੰਘ,ਪੀ ਐਸ ਈ ਬੀ ਅਕਾਉਂਟਸ ਆਡਿਟ ਐਂਡ ਐਡਮਨਿਸਟਰੇਸ਼ਨ ਸਰਵਿਸ ਐਸੋਸੀਏਸ਼ਨ,ਗਰਿੱਡ ਸਬ-ਸਟੇਸ਼ਨ ਟੈਕਨੀਕਲ ਤੇ ਕਲੈਰੀਕਲ ਇੰਪਲਾਈਜ਼ ਯੁਨੀਅਨ ਪੰਜਾਬ,ਪਾਵਰਕਾਮ ਤੇ ਟ੍ਰਾਸਕੋ ਪੀ ਟੀ ਐਸ ਇੰਪਲਾਈਜ਼ ਯੁਨੀਅਨ ਨੇ ਭਾਗ ਲਿਆ। 
ਇਸ ਵਿਚ ਬੁਲਾਰੇ ਸਾਥੀਆਂ ਨੇ ਬੋਲਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਬੋਰਡ ਦੀਆਂ ਕੀਮਤੀ ਜਾਇਦਾਦਾਂ ਲੁਧਿਆਣਾ, ਮੁਹਾਲੀ, ਜਲੰਧਰ, ਫਗਵਾੜਾ, ਪਟਿਆਲਾ ਅਤੇ ਹੋਰ ਵੱਡੇ ਸ਼ਹਿਰਾਂ ਵਿੱਚੋ ਵੇਚੀਆਂ ਜਾ ਰਹੀਆਂ। ਇਕੱਲੇ ਲੁਧਿਆਣੇ ਦੇ ਵਿਚ ਹੀ 100 ਏਕੜ ਦੇ ਕਰੀਬ ਜਾਇਦਾਦਾਂ ਜਿਹੜੀਆਂ ਕਿ ਵੱਖ-ਵੱਖ ਥਾਵਾਂ ਤੇ ਹਨ, ਉਹਨਾਂ ਜਾਇਦਾਦਾਂ ਨੂੰ ਪੰਜਾਬ ਦੀ ਸਰਕਾਰ ਆਪਣੇ ਚਹੇਤਿਆਂ ਜਾਂ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਜਾਂ ਰਹੀ ਹੈ। ਇਸ ਦੇ ਫੈਸਲੇ ਦਾ ਪੰਜਾਬ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ। 
ਪੰਜਾਬ ਸਰਕਾਰ ਪਿੰਡਾਂ ਦੀਆਂ ਸ਼ਾਮਲਾਟਾਂ ਨੂੰ ਵੇਚਣ ਦੀ ਨੀਤੀ ਬਣਾਈ ਗਈ ਫਿਰ ਲੈਂਡ ਪੂਲਿੰਗ ਨੀਤੀ ਬਣਾਈ, ਜਿਸ ਦਾ ਵਿਰੋਧ ਪੰਜਾਬ ਦੇ ਲੋਕਾਂ/ਜੱਥੇਬੰਦੀਆਂ ਵਲੋਂ ਕੀਤਾ ਗਿਆ। ਜਿਸ ਕਾਰਨ ਸਰਕਾਰ ਨੂੰ ਮਜਬੂਰਨ ਇਹ ਨੀਤੀਆਂ ਵਾਪਿਸ ਲੈਣੀਆਂ ਪਈਆਂ। ਪੰਜਾਬ ਦੇ ਦਫਤਰਾਂ, ਹਸਪਤਾਲਾਂ ਅਤੇ ਹੋਰ ਪਬਲਿਕ ਸਹੂਲਤਾਂ ਵਾਲੇ ਦਫਤਰਾਂ ਲਈ ਪੰਜਾਬ ਦੇ ਲੋਕਾਂ ਨੇ ਦਾਨ ਵਜੋਂ ਦਿੱਤੀਆਂ ਗਈਆਂ ਜਮੀਨਾ, ਜੋ ਕਿ ਸਰਕਾਰ ਵੱਲੋਂ ਵੇਚੀਆਂ ਜਾ ਰਹੀਆਂ ਹਨ।
ਪੰਜਾਬ ਦੇ ਲੋਕ ਇਸ ਨੀਤੀ ਨੂੰ ਵੀ ਵਾਪਿਸ ਕਰਾਉਣਗੇ।ਇਸ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰੇ ਸਾਥੀ ਟੀ ਐਸ ਯੂ ਦੇ ਸਰਕਲ ਪ੍ਰਧਾਨ ਸੰਜੀਵ ਕੁਮਾਰ, ਕੁਲਦੀਪ ਸਿੰਘ ਸਹਾਇਕ ਸਕੱਤਰ, ਅਤਿੰਦਰ ਕੁਮਾਰ, ਅਮਰੀਕ ਸਿੰਘ ਕੈਸ਼ੀਅਰ, ਜੇ ਈ ਕੌਂਸਲ ਦੇ ਪ੍ਰਧਾਨ ਗੁਰਬਖਸ਼ ਰਾਮ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ ਜੇਈ, ਪ੍ਰਵੇਸ਼ ਕੁਮਾਰ ਤਨੇਜਾ ਏ ਈ, ਗਰਿੱਡ ਸਬ ਸਟੇਸ਼ਨ ਦੇ ਸੰਦੀਪ ਕੁਮਾਰ, ਸਰਕਲ ਪ੍ਰਧਾਨ ਕੁਲਵਿੰਦਰ ਅਟਵਾਲ, ਵਿੱਤ ਸਕੱਤਰ ਵਿਜੇ ਕੁਮਾਰ ਬਾਲੀ, ਮੰਡਲ ਸਕੱਤਰ ਮਦਨ ਲਾਲ ਰਾਮਰਾਏ ਪੁਰ, ਪ੍ਰਧਾਨ ਨਰਿੰਦਰ ਕੁਮਾਰ ਮਹਿਤਾ, ਟੀ ਐਸ ਯੂ ਦੇ ਪ੍ਰਧਾਨ ਨਰਿੰਦਰ ਪਾਲ ਉਤਰੀ ਜੋਨ,ਸਕੱਤਰ ਹਰਜਿੰਦਰ ਸਿੰਘ, ਮੰਡਲ  ਪ੍ਰਧਾਨ ਹਰਭਜਨ ਸਿੰਘ, ਸਕੱਤਰ ਇਸ਼ਾਨ ਮੱਕੜ, ਸਰਦਾਰਾ ਸਿੰਘ, ਸੰਜੀਵ ਕੁਮਾਰ, ਪਰਵਿੰਦਰ ਸਿੰਘ ਜਾਡਲਾ ਅਤੇ ਹੋਰ ਬੁਲਾਰੇ ਸਾਥੀਆਂ ਨੇ ਸਰਕਾਰ ਦੀਆਂ ਗਲਤ ਨੀਤੀਆਂ ਦਾ ਸਖਤ ਵਿਰੋਧ ਕੀਤਾ। ਧਰਨੇ ਦੇ ਸਟੇਜ ਦੀ ਕਾਰਵਾਈ ਬਲਵਿੰਦਰ ਸਿੰਘ ਟੀ ਐਸ ਯੂ ਸਰਕਲ ਸਕੱਤਰ ਨਵਾਂਸ਼ਹਿਰ ਵਲੋਂ ਨਿਭਾਈ ਗਈ।