ਪੀਆਰਟੀਸੀ ਪੈਨਸ਼ਨਰਜ਼ ਦੀ ਭੁੱਖ ਹੜਤਾਲ ਸਮਾਪਤ ਡੀਸੀ ਪਟਿਆਲਾ ਨੂੰ ਮੰਗ ਪੱਤਰ ਸੌਂਪਿਆ
ਪਟਿਆਲਾ:- ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਕੇਂਦਰੀ ਬਾਡੀ ਦੇ ਸੱਦੇ ਉੱਤੇ ਮਿਤੀ 11—01—2026 ਨੂੰ ਪਟਿਆਲਾ ਡਿਪੂ ਵਲੋਂ ਪੁਰਾਣੇ ਬੱਸ ਅੱਡੇ ਉੱਤੇ ਚਾਰ ਪੈਨਸ਼ਨਰਜ਼ ਸਰਵ ਸ੍ਰੀ ਲਲਕਾਰ ਸਿੰਘ, ਸੂਰਜ ਭਾਨ, ਸੁਖਦੇਵ ਸਿੰਘ, ਰਾਮੇਸ਼ਵਰ ਦਾਸ ਵਲੋਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਜੋ ਅੱਜ ਮਿਤੀ 12—01—2026 ਨੂੰ ਭੁੱਖ ਹੜਤਾਲ ਦੀ ਸਮਾਪਤੀ ਕੀਤੀ ਗਈ ਅਤੇ ਕਾਫਲੇ ਦੇ ਰੂਪ ਵਿੱਚ ਡੀ.ਸੀ. ਪਟਿਆਲਾ ਨੂੰ ਮੰਗ ਪੱਤਰ ਦੇਣ ਲਈ ਕਾਫਲੇ ਵਿੱਚ ਡੀ.ਸੀ. ਦਫਤਰ ਪਹੁੰਚੇ ਅਤੇ ਮੰਗ ਪੱਤਰ ਦਿੱਤਾ ਗਿਆ। ਜ਼ੋ ਡੀ.ਸੀ. ਪਟਿਆਲਾ ਦੇ ਨਾਮ ਤੇ ਤਹਿਸੀਲਦਾਰ ਪਟਿਆਲਾ ਵਲੋਂ ਪ੍ਰਾਪਤ ਕੀਤਾ ਗਿਆ।
ਮੰਗ ਪੱਤਰ ਦੇਣ ਲਈ ਰਵਾਨ ਹੋਣ ਤੋਂ ਪਹਿਲਾਂ ਰੈਲੀ ਕੀਤੀ ਗਈ ਜਿਸ ਨੂੰ ਸਰਵ ਸ੍ਰੀ ਜ਼ੋਗਿੰਦਰ ਸਿੰਘ ਪ੍ਰਧਾਨ, ਸ਼ਿਵ ਕੁਮਾਰ ਸ਼ਰਮਾ ਸਕੱਤਰ ਜਨਰਲ, ਸੂਰਜ ਭਾਨ ਜਨਰਲ ਸਕੱਤਰ, ਅਤੇ ਜਰਨੈਲ ਸਿੰਘ ਨੇ ਸੰਬੋਧਨ ਕੀਤਾ ਅਤੇ ਜੰਮ ਕੇ ਸਰਕਾਰ ਅਤੇ ਮੈਨੇਜਮੈਂਟ ਖਿਲਾਫ ਨਾਅਰੇਬਾਜੀ ਕੀਤੀ ਗਈ। ਪੈਨਸ਼ਨਰਜ਼ ਦੀਆ ਮੁੱਖ ਮੰਗਾਂ ਹਨ ਕਿ ਪੈਨਸ਼ਨ ਅਤੇ ਤਨਖਾਹ ਸਮੇਂ ਸਿਰ ਦਿੱਤੀ ਜਾਵੇ। ਪੇ ਕਮਿਸ਼ਨ ਦੇ ਬਕਾਏ ਅਤੇ ਪੈਂਡਿੰਗ ਮੈਡੀਕਲ ਬਿੱਲਾਂ ਦੀ ਅਦਾਇਗੀ ਕੀਤੀ ਜਾਵੇ। ਇਸ ਮੀਟਿੰਗ ਨੂੰ ਸਫਲ ਬਣਾਉਣ ਲਈ ਸਰਵ ਸ੍ਰੀ ਬਖਸ਼ੀਸ਼ ਸਿੰਘ ਦਫਤਰ ਸਕੱਤਰ, ਨਿਰਪਾਲ ਸਿੰਘ, ਰਾਮ ਚੰਦ, ਸ਼ਾਦੀ ਸਿੰਘ, ਜਗਤਾਰ ਸਿੰਘ, ਜ਼ੋਗਿੰਦਰ ਸਿੰਘ ਆਦਿ ਅਤੇ ਪੂਰਾ ਸਹਿਯੋਗ ਦਿੱਤਾ।
ਉਪਰੰਤ ਮੁੜ ਰੈਲੀ ਕਰਕੇ ਸਰਕਾਰ ਅਤੇ ਮੈਨੇਜਮੈਂਟ ਲਿਖਾਫ ਨਾਅਰੇਬਾਰੀ ਕਰਕੇ ਰੈਲੀ ਸਮਾਪਤ ਕੀਤੀ ਗਈ। ਪ੍ਰਧਾਨ ਜ਼ੋਗਿੰਦਰ ਸਿੰਘ ਨੇ ਸਾਰਿਆਂ ਦਾ ਸਹਿਯੋਗ ਅਤੇ ਇੱਕ ਜੁਟਤਾ ਦਿਖਾਉਣ ਲਈ ਧੰਨਵਾਦ ਕੀਤਾ।
