ਪੀ ਆਰ ਟੀ ਸੀ ਕਰਮਚਾਰੀਆਂ ਨੂੰ ਵੈਲਫੇਅਰ ਸਕੀਮਾਂ ਸੁਰੱਖਿਆ ਅਮਨ ਸ਼ਾਂਤੀ ਬਾਰੇ ਜਾਣਕਾਰੀ ਦਿੱਤੀ
ਪਟਿਆਲਾ, 11 ਅਪ੍ਰੈਲ:- ਦੁਨੀਆਂ ਵਿੱਚ ਬਿਮਾਰੀਆਂ, ਹਾਦਸੇ ਅਪਰਾਧ, ਹਿੰਸਾਂ, ਜੰਗਾਂ ਅਤੇ ਲੁਟਮਾਰਾ ਵਧਦੀਆਂ ਜਾ ਰਹੀਆਂ ਹਨ ਕਿਉਂਕਿ ਦਿਲ ਦਿਮਾਗ ਭਾਵਨਾਵਾਂ ਵਿਚਾਰਾਂ ਅਤੇ ਆਦਤਾਂ ਵਿੱਚ ਨਫਰਤਾਂ, ਅਤਿਆਚਾਰ ਅਤੇ ਹਿੰਸਾਂ ਕਰਨ ਦੀਆਂ ਪ੍ਰਵਿਰਤੀਆਂ ਉਜਾਗਰ ਹੋ ਰਹੀਆਂ ਹਨ, ਜਿਸ ਕਾਰਨ ਮਾਨਵਤਾ, ਕੁਦਰਤ, ਵਿਸ਼ਵ ਅਮਨ ਸ਼ਾਂਤੀ, ਸਿਹਤ, ਤੰਦਰੁਸਤੀ ਅਤੇ ਵਾਤਾਵਰਨ ਦੀ ਤਬਾਹੀਆਂ ਹੋ ਰਹੀਆਂ ਹਨ, ਇਹ ਵਿਚਾਰ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਨੇ ਪੀ ਆਰ ਟੀ ਸੀ ਟ੍ਰੇਨਿੰਗ ਸਕੂਲ ਪਟਿਆਲਾ ਵਿਖੇ ਡਰਾਈਵਰਾਂ, ਕੰਡਕਟਰਾਂ ਅਤੇ ਟੈਕਨੀਕਲ ਸਟਾਫ਼ ਮੈਂਬਰਾਂ ਨੂੰ ਪੰਜਾਬ ਸਰਕਾਰ ਲੇਬਰ ਵਿਭਾਗ ਵੱਲੋਂ ਮਜ਼ਦੂਰਾਂ ਅਤੇ ਠੇਕਾ ਅਧਾਰਿਤ ਵਰਕਰਾਂ ਨੂੰ ਮਿਲਣ ਵਾਲੀ ਮਾਲੀ ਸਹਾਇਤਾ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਗਟ ਕੀਤੇ।
ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਪੰਜਾਬ ਸਰਕਾਰ ਲੇਬਰ ਵਿਭਾਗ ਵੱਲੋਂ ਮਜ਼ਦੂਰਾਂ ਅਤੇ ਕਾਮਿਆਂ ਦੇ ਬੱਚਿਆਂ ਦੀ ਪੜ੍ਹਾਈ ਲਈ ਹਰ ਸਾਲ 2000 ਤੋਂ 70000 ਪ੍ਰਤੀ ਬੱਚਾ ਮਦਦ, ਸੰਗਨ ਸਕੀਮ, ਮੌਤ ਹੋਣ ਤੇ ਮੁਆਵਜ਼ਾ,2,00,000/-, ਕਰੋਨਿਕ ਬਿਮਾਰੀਆਂ ਦੇ ਇਲਾਜ ਲਈ 100000/- ਰੂਪੈ, 100% ਅਪਾਹਜ ਹੋਣ ਤੇ ਦੋ ਲੱਖ ਰੁਪਏ, ਆਮ ਸਰਜਰੀ ਲਈ 20000/-, ਐਨਕਾਂ ਦੰਦ, ਸੁਣਨ ਵਾਲੀ ਮਸ਼ੀਨ ਲਈ ਮਦਦ, ਯਾਤਰਾ ਭੱਤਾ,ਦਾਹ ਸੰਸਕਾਰ, ਮਾਨਸਿਕ ਜਾਂ ਅਪੰਗ ਬੱਚਿਆਂ ਅਤੇ ਡਿਲੀਵਰੀ ਲਈ ਵੀ ਮਜ਼ਦੂਰਾਂ ਨੂੰ ਪੰਜਾਬ ਲੇਬਰ ਵੈਲਫੇਅਰ ਬੋਰਡ ਰਾਹੀਂ ਮਦਦ ਦਿੱਤੀ ਜਾਂਦੀ ਹੈ।
ਕਾਕਾ ਰਾਮ ਵਰਮਾ ਨੇ ਆਵਾਜਾਈ ਹਾਦਸੇ ਰੋਕਣ, ਜ਼ਖਮੀਆਂ ਨੂੰ ਬਚਾਉਣ ਲਈ ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਇੰਸਪੈਕਟਰ ਜਸਪਾਲ ਸਿੰਘ, ਇੰਚਾਰਜ ਟ੍ਰੇਨਿੰਗ ਸਕੂਲ ਅਤੇ ਹਾਜ਼ਰ ਕਰਮਚਾਰੀਆਂ ਨੇ ਸ਼੍ਰੀ ਕਾਕਾ ਰਾਮ ਵਰਮਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਨ੍ਹਾਂ ਭਲਾਈ ਸਕੀਮਾਂ ਦੀ ਜਾਣਕਾਰੀ ਬਹੁਤ ਘੱਟ ਕਰਮਚਾਰੀਆਂ ਨੂੰ ਸੀ, ਇਨ੍ਹਾਂ ਸਕੀਮਾਂ ਰਾਹੀਂ ਡਰਾਈਵਰਾਂ, ਕੰਡਕਟਰਾਂ ਅਤੇ ਟੈਕਨੀਕਲ ਸਟਾਫ਼ ਮੈਂਬਰਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਹੁਤ ਲਾਭ ਹੋਵੇਗਾ।
ਸ਼੍ਰੀ ਕਾਕਾ ਰਾਮ ਵਰਮਾ ਨੇ ਚੰਗੀ ਸਿਹਤ, ਤੰਦਰੁਸਤੀ, ਅਰੋਗਤਾ, ਸੰਤੁਸ਼ਟੀ, ਸਨਮਾਨ ਲਈ, ਘਰ ਪਰਿਵਾਰਾਂ ਰਿਸ਼ਤਿਆਂ ਵਿੱਚ ਸਨਮਾਨ, ਇੱਜ਼ਤ, ਸੱਭ ਦੀ ਸੁਰੱਖਿਆ, ਖੁਸ਼ਹਾਲੀ, ਉੱਨਤੀ ਲਈ ਭਾਈਚਾਰੇ, ਪ੍ਰੇਮ, ਹਮਦਰਦੀ, ਸਬਰ ਸ਼ਾਂਤੀ, ਨਿਮਰਤਾ, ਸ਼ਹਿਣਸ਼ੀਲਤਾ ਅਤੇ ਅਨੁਸ਼ਾਸਨ ਦੀਆਂ ਭਾਵਨਾਵਾਂ ਉਜਾਗਰ ਕਰਨਾ ਬਹੁਤ ਜ਼ਰੂਰੀ ਹਨ, ਕਿਉਂਕਿ ਮਾਨਵਤਾ, ਪੀੜਤਾਂ ਅਤੇ ਵਾਤਾਵਰਨ ਦੇ ਭੱਲੇ ਲਈ ਯਤਨਸ਼ੀਲ ਲੋਕ ਹਮੇਸ਼ਾ ਸਿਹਤਮੰਦ, ਤਦੰਰੁਸਤ, ਸੁਰੱਖਿਅਤ, ਖੁਸ਼ਹਾਲ, ਅਨੰਦ ਵਿੱਚ ਰਹਿੰਦੇ ਹਨ।
