ਇਜ਼ਰਾਈਲ ਵੱਲੋਂ ਗਾਜ਼ਾ ਵਿੱਚ ਫਲਸਤੀਨੀਆਂ ਦੀ ਕੀਤੀ ਜਾ ਰਹੀ ਨਸਲਕੁਸ਼ੀ ਦੇ ਖਿਲਾਫ ਪ੍ਰਦਰਸ਼ਨ

ਗੜਸ਼ੰਕਰ, 21ਅਗਸਤ- ਇਜਰਾਈਲ ਵੱਲੋਂ ਗਾਜਾ ਵਿੱਚ ਕੀਤੀ ਜਾ ਰਹੀ ਨਸਲਕੁਸ਼ੀ ਦੇ ਖਿਲਾਫ ਆਲਮੀ ਪੱਧਰ ਤੇ ਇਕਮੁੱਠਤਾ ਜਾਹਿਰ ਕਰਨ ਦੇ ਦਿੱਤੇ ਸੱਦੇ ਤਹਿਤ ਅੱਜ ਗੜਸ਼ੰਕਰ ਵਿਖੇ ਗਾਂਧੀ ਪਾਰਕ ਵਿਖੇ ਇਲਾਕੇ ਦੀਆਂ ਜਮਹੂਰੀ ਜਥੇਬੰਦੀਆਂ ਵੱਲੋਂ ਇਕੱਤਰ ਹੋ ਕੇ ਇਜ਼ਰਾਈਲ ਦੇ ਖਿਲਾਫ ਅਤੇ ਗਾਜਾ ਦੇ ਲੋਕਾਂ ਦੇ ਨਾਲ ਇੱਕਮੁੱਠਤਾ ਜਾਹਿਰ ਕਰਦਿਆਂ ਪ੍ਰਦਰਸ਼ਨ ਕੀਤਾ। 
ਇਸ ਸਮੇਂ ਵਿਚਾਰ ਸਾਂਝੇ ਕਰਦਿਆਂ ਡੀਟੀਐਫ ਦੇ ਸੂਬਾ ਸੰਯੁਕਤ ਸਕੱਤਰ ਮੁਕੇਸ਼ ਕੁਮਾਰ, ਬਿਜਲੀ ਬੋਰਡ ਤੋਂ ਸੇਵਾ ਮੁਕਤ ਜੇ ਈ ਸੁਰਿੰਦਰ ਸਿੰਘ ਗੋਲੇਵਾਲ, ਕਿਸਾਨ ਆਗੂ ਹਰਮੇਸ਼ ਸਿੰਘ ਢੇਸੀ,ਤਰਕਸ਼ੀਲ ਆਗੂ ਜੋਗਿੰਦਰ ਕੁਲੇਵਾਲ ਨੇ ਕਿਹਾ ਕਿ ਅਮਰੀਕਾ ਤੇ ਨੇਤਨਯਾਹੂ ਦੀ ਸਰਕਾਰ ਨੇ ਫਲਸਤੀਨੀਆਂ ਨੂੰ ਉਹਨਾਂ ਦੇ ਜਮੀਨ ਤੋਂ ਉਜਾੜ ਕੇ ਬੇਦਖਲ ਕਰਨ ਦੇ ਮਕਸਦ ਨਾਲ ਉਹਨਾਂ ਦੀ ਨਸਲਕੁਸ਼ੀ ਕਰ ਰਹੀ ਹੈ।
 ਜਿਸਦੇ ਖਿਲਾਫ ਦੁਨੀਆ ਭਰ ਵਿੱਚ ਉਹਨਾਂ ਦੇ ਹੱਕ ਵਿੱਚ ਉੱਠ ਰਹੀ ਆਵਾਜ਼ ਨੂੰ ਦਰਕਰਾਰ ਕਰ ਰਹੀ ਹੈ ਤੇ ਲੋਕਾਂ ਨੂੰ ਭੁੱਖ ਨਾਲ ਮਰਨ ਲਈ ਮਜਬੂਰ ਕਰ ਰਹੀ ਹੈ ਉਹਨਾਂ ਦੁਨੀਆਂ ਭਰ ਦੇ ਲੋਕਾਂ ਨੂੰ ਇਸ ਦੇ ਖਿਲਾਫ ਆਵਾਜ਼ ਉਠਾਉਣ ਲਈ ਸੱਦਾ ਦਿੱਤਾ। ਇਸ ਸਮੇਂ ਸੁਖਦੇਵ ਡਾਨਸੀਵਾਲ, ਬਲਵੀਰ ਖਾਨਪੁਰੀ, ਗੁਰਮੇਲ ਸਿੰਘ, ਮਨਦੀਪ ਕੁਮਾਰ, ਮਨਜੀਤ ਸਿੰਘ ਬੰਗਾ, ਮਨਜੀਤ ਸਿੰਘ, ਜਸਵਿੰਦਰ ਸਿੰਘ, ਹੰਸ ਰਾਜ ਗੜ੍ਹਸ਼ੰਕਰ ਆਦਿ ਨੇ ਵੀ ਵਿਚਾਰ ਪੇਸ਼ ਕੀਤੇ।