*ਪਦਉੱਨਤ ਅਧਿਆਪਿਕਾ ਨੇ ਕੀਤਾ ਜੁਆਇੰਨ*
ਹੁਸ਼ਿਆਰਪੁਰ: ਸਕੂਲ ਸਿੱਖਿਆ ਵਿਭਾਗ ਵਲੋਂ ਮਾਸਟਰ ਕਾਡਰ ਤੋਂ ਲੈਕਚਰਾਰ ਕਾਡਰ ਦੀਆਂ ਤਰੱਕੀਆਂ ਕੀਤੀਆਂ ਸਨ ਜੋ ਕਿ ਚੋਣ ਜਾਬਤਾ ਲੱਗਣ ਕਰਕੇ ਹੁਸ਼ਿਆਰਪੁਰ ਜਿਲੇ ਦੇ ਸਕੂਲਾਂ ਵਿੱਚ ਇਹ ਹੁਕਮ ਲਾਗੂ ਨਹੀਂ ਹੋ ਸਕੇ। ਚੋਣ ਜਾਬਤਾ ਖਤਮ ਹੋਣ ਉਪਰੰਤ ਇਹਨਾਂ ਅਧਿਆਪਕਾਂ ਦੀ ਤਰੱਕੀ ਦੇ ਹੁਕਮ ਵਿਭਾਗ ਵਲੋਂ ਕਰਨ ਉਪਰੰਤ ਨਜਦੀਕੀ ਪਿੰਡ ਅਜਨੋਹਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਨੋਹਾ ਵਿਖੇ ਸ਼੍ਰੀਮਤੀ ਪ੍ਰਸ਼ੋਤਮ ਕੁਮਾਰੀ ਬਤੌਰ ਰਾਜਨੀਤੀ ਸ਼ਾਸਤਰ ਲੈਕਚਰਾਰ ਪਦਉੱਨਤ ਹੋ ਕੇ ਜੁਆਇਨ ਕੀਤਾ।
ਇਸ ਤੋਂ ਪਹਿਲਾ ਮੈਡਮ ਪ੍ਰਸ਼ੋਤਮ ਕੁਮਾਰੀ ਸਰਕਾਰੀ ਮਿਡਲ ਸਕੂਲ ਪਲਾਹੀ (ਫਗਵਾੜਾ) ਵਿਖੇ ਬਤੌਰ ਸਮਾਜਿਕ ਸਿੱਖਿਆ ਅਧਿਆਪਿਕਾ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਸਕੂਲ ਪ੍ਰਿੰਸੀਪਲ ਹਰਮਨੋਜ ਕੁਮਾਰ ਅਤੇ ਕਲਰਕ ਮੁਨੀਸ਼ ਕੁਮਾਰ ਵਲੋਂ ਇਹਨਾਂ ਨੂੰ ਨਿਯਮਾਂ ਮੁਤਾਬਕ ਜੁਆਇਨ ਕਰਵਾਇਆ ਗਿਆ।
ਇਸ ਮੌਕੇ ਸ਼ਾਮ ਸਿੰਘ, ਰਣਜੀਤ ਸਿੰਘ, ਅਮਰੀਕ ਸਿੰਘ, ਜਸਵੀਰ ਸਿੰਘ, ਜਗਜੀਤ ਸਿੰਘ, ਰਾਜਵਿੰਦਰ ਕੌਰ, ਜਤਿੰਦਰ ਸਿੰਘ, ਸਰਬਜੀਤ ਕੌਰ, ਬਲਵੀਰ ਕੌਰ, ਨਰਿੰਦਰ ਅਜਨੋਹਾ, ਲਵਦੀਪ ਕੌਰ, ਧਰਮਿੰਦਰ ਸਿੰਘ, ਅਬਿਨਾਸ਼ ਕੌਰ, ਅਮਨਪ੍ਰੀਤ ਕੌਰ, ਅਮਨਜੀਤ ਕੌਰ, ਸੋਹਣ ਸਿੰਘ, ਹਰਭਜਨ ਸਿੰਘ,ਤਜਿੰਦਰ ਸਿੰਘ ਆਦਿ ਹਾਜਰ ਸਨ।*
