ਪ੍ਰੋਗਰੈਸਿਵ ਵੈਲਫੇਅਰ ਐਸੋਸੀਏਸ਼ਨ ਨੇ ਮਹਾਂਪਰਿਨਿਰਵਾਣ ਦਿਵਸ ਤੇ ਬਾਬਾ ਸਾਹਿਬ ਡਾ ਅੰਬੇਡਕਰ ਨੂੰ ਸ਼ਰਧਾਂਜਲੀ ਦੇ ਕੇ ਕੀਤਾ ਨਮਨ

ਪਟਿਆਲਾ:- ਸੰਵਿਧਾਨ ਨਿਰਵਾਤਾ ਭਾਰਤ ਰਤਨ ਡਾ.ਬੀ.ਆਰ ਅੰਬੇਡਕਰ ਦੇ 70ਵੇਂ ਮਹਾਂਪਰਿਨਿਰਵਾਣ ਦਿਵਸ ਮੌਕੇ ਪ੍ਰੋਗਰੈਸਿਵ ਵੈਲਫੇਅਰ ਐਸੋਸੀਏਸ਼ਨ ਵੱਲੋਂ ਪ੍ਰਧਾਨ ਆਰ. ਐਸ ਸਿਆਣ ਦੀ ਅਗਵਾਈ ਵਿੱਚ ਮਿਨੀ ਸਕੱਤਰੇਤ ਵਿਖੇ ਸਥਿਤ ਬਾਬਾ ਸਾਹਿਬ ਦੀ ਪ੍ਰਤੀਮਾ ਤੇ ਫੁੱਲਾਂ ਦੀ ਮਾਲਾਵਾਂ ਨਾਲ ਸਰਧਾਂਜਲੀ ਦੇ ਕੇ ਉਨ੍ਹਾਂ ਨੂੰ ਨਮਨ ਕੀਤਾ ਗਿਆ। 
ਜਿਸ ਦੌਰਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਆਰ.ਐਸ. ਸਿਆਣ, ਇੰਜੀ. ਸੋਹਣ ਸਿੰਘ ਅਤੇ ਹਰੀ ਸਿੰਘ ਆਦਿ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਡਾ. ਅੰਬੇਡਕਰ ਨੇ ਸਮਾਜ ਲਈ ਜਾਤ-ਪਾਤ ਦੇ ਭੇਦਭਾਵ ਖਤਮ ਕਰਨ ਲਈ ਸਭ ਨੂੰ ਸਿੱਖਿਆ, ਸਮਾਨਤਾ ਅਤੇ ਸਮਾਜਿਕ ਨਿਆਂ ਦਿਵਾਉਣ ਲਈ ਵੱਡੇ ਕਾਰਜ ਕੀਤੇ ਉਨ੍ਹਾਂ ਵੱਲੋਂ ਰਚੇ ਸੰਵਿਧਾਨ ਨੇ ਸਭ ਨੂੰ ਬਰਾਬਰ ਅਧਿਕਾਰ ਦਿੱਤੇ। ਜਿਸ ਨਾਲ ਗਰੀਬ ਵਰਗ ਦੇ ਜੀਵਨ ਪੱਧਰ ਵਿੱਚ ਸੁਧਾਰ ਹੋਇਆ। 
ਉਨ੍ਹਾਂ ਨੇ ਅਜਿਹੇ ਸਮਾਜ ਦੀ ਕਲਪਨਾ ਕੀਤੀ ਜਿੱਥੇ ਸਾਰੇ ਨਾਗਰਿਕਾਂ ਨੂੰ ਅਜਾਦੀ, ਸਮਾਨਤਾ ਤੇ ਭਾਈਚਾਰੇ ਦੇ ਅਧਾਰ ਤੇ ਸਮਾਜਿਕ ਨਿਆਂ ਮਿਲੇ ਅਤੇ ਸਾਰੇ ਸਰੋਤਾਂ ਦੀ ਬਰਾਬਰ ਵੰਡ ਹੋਵੇ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਸਿੱਖਿਆ ਨੂੰ ਸਮਾਜਿਕ ਬਦਲਾਅ ਦਾ ਸਭ ਤੋਂ ਵੱਡਾ ਹਥਿਆਰ ਮੰਨਿਆ, ਜਿਸ ਨਾਲ ਲੋਕ ਆਪਣੇ ਹਕਾਂ ਲਈ ਲੜ ਸਕਣ ਅਤੇ ਸਮਾਜ ਨੂੰ ਸਹੀ ਦਿਸ਼ਾ ਦੇ ਸਕਣ। 
ਇਸ ਲਈ ਸਾਨੂੰ ਡਾ. ਅੰਬੇਡਕਰ ਦੇ ਮਾਰਗ ਦਰਸ਼ਨ ਤੇ ਚਲ ਕੇ ਦੇਸ਼ ਅਤੇ ਸਮਾਜ ਹਿਤ ਵਿੱਚ ਆਪਣਾ ਬਣਦਾ ਯੋਗਦਾਨ ਜਰੂਰ ਪਾਉਣਾ ਚਾਹੀਦਾ ਹੈ। ਇਸ ਮੌਕੇ ਐਸ.ਐਨ. ਚੌਧਰੀ, ਹਰੀ ਸਿੰਘ, ਜਰਨੈਲ ਸਿੰਘ ਸਵਾਜਪੁਰ, ਇੰਜੀ. ਮੇਹਰ ਸਿੰਘ, ਇੰਜੀ. ਸੋਹਣ ਸਿੰਘ, ਚਰਨ ਸਿੰਘ ਬੰਬੀਹਾ, ਪ੍ਰਗਟ ਸਿੰਘ ਸਿੱਧੂ, ਰਾਮ ਮੂਰਤੀ, ਰਤਨ ਲਾਲ, ਜਰਨੈਲ ਸਿੰਘ, ਨਾਰੰਗ ਸਿੰਘ ਪ੍ਰਧਾਨ, ਗੁਰਮੁਖ ਸਿੰਘ, ਸਤਵਿੰਦਰ ਸਿੰਘ, ਸ਼ਿਵਾਜੀ ਧਾਰੀਵਾਲ।