ਸਿਲਵਰ ਓਕਸ ਸਕੂਲ ਸੇਵੇਵਾਲਾ ਦੇ ਪ੍ਰਿੰਸੀਪਲ ਪਿ੍ਯੰਕਾ ਮਹਿਤਾ ਨੂੰ ਫੈਪ ਅਵਾਰਡ ਨਾਲ ਕੀਤਾ ਸਨਮਾਨਿਤ
ਜੈਤੋ, 30 ਨਵੰਬਰ: ਇਲਾਕੇ ਦੀ ਪ੍ਰਸਿੱਧ ਸਿਖਿਆ ਸੰਸਥਾ ਸਿਲਵਰ ਓਕਸ ਸਕੂਲ ਸੇਵੇਵਾਲਾ (ਜੈਤੋ ) ਲਈ ਇਹ ਬਹੁਤ ਹੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਸਕੂਲ ਦੀ ਪ੍ਰਿੰਸੀਪਲ ਮਾਹਿਰ ਸਿਖਿਆ ਸ਼ਾਸਤਰੀ ਮੈਡਮ ਪਿ੍ਯੰਕਾ ਮਹਿਤਾ ਨੂੰ ਉਨ੍ਹਾਂ ਦੇ ਸਿਖਿਆ ਦੇ ਖੇਤਰ ਵਿਚ ਸ਼ਾਨਦਾਰ ਅਗਵਾਈ, ਸਮਰਪਣ ਅਤੇ ਨਵੀਨਤਾਕਾਰੀ ਕੰਮ ਲਈ ਰਾਸ਼ਟਰੀ ਪੁਰਸਕਾਰ ਸਮਾਰੋਹ ਵਿਚ ਪ੍ਰਾਈਡ ਆਫ ਸਕੂਲ ਫੈਪ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਸ ਸਮਾਰੋਹ ਵਿਚ ਦੇਸ਼ ਭਰ ਦੇ ਸਿਖਿਆ ਪ੍ਰਬੰਧਕਾਂ, ਪ੍ਰਿੰਸੀਪਲਾਂ ਅਤੇ ਸਿਖਿਆ ਸੰਸਥਾਵਾਂ ਨੇ ਵਧ ਚੜ੍ਹ ਕੇ ਭਾਗ ਲਿਆ। ਪ੍ਰਿੰਸੀਪਲ ਪਿ੍ਯੰਕਾ ਮਹਿਤਾ ਨੇ ਸਨਮਾਨ ਪ੍ਰਾਪਤ ਕਰਨ 'ਤੇ ਕਿਹਾ ਕਿ ਇਹ ਪੁਰਸਕਾਰ ਪ੍ਰਾਪਤ ਕਰਨ ਵਿਚ ਸਮੂਹ ਸਕੂਲ ਪਰਿਵਾਰ, ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਦੀ ਸਖ਼ਤ ਮਿਹਨਤ ਦਾ ਹੀ ਯੋਗਦਾਨ ਹੈ ਜਿਸ ਕਾਰਨ ਹੀ ਉਨ੍ਹਾਂ ਨੂੰ ਇਹ ਪੁਰਸਕਾਰ ਪ੍ਰਾਪਤ ਹੋਇਆ ਹੈ।
