ਛੀਂਹ ਗੋਤ ਜਠੇਰਿਆਂ ਦਾ ਮੇਲਾ ਤਿਆਰੀਆਂ ਸ਼ੁਰੂ

ਨਵਾਂਸ਼ਹਿਰ:- ਮੈਰ ਰਾਜਪੂਤ ਛੀਂਹ ਗੋਤ ਦੇ ਜਠੇਰਿਆਂ ਦਾ ਸਲਾਨਾ ਜੋੜ ਮੇਲਾ 18 ਮਾਰਚ ਦਿਨ ਬੁੱਧਵਾਰ ਨੂੰ ਲਾਂਬੜਾ ਤੇ ਕੋਲ ਪਿੰਡ ਚਿੱਟੀ ਸਥਿਤ ਛੀਂਹ ਗੋਤ ਜਠੇਰਿਆਂ ਦੇ ਸਥਾਨ ਤੇ ਚੇਅਰਮੈਨ ਰਾਜ ਕੁਮਾਰ ਅਤੇ ਪ੍ਰਧਾਨ ਵਿਨੋਦ ਕੁਮਾਰ ਵਰਮਾ ਦੀ ਦੇਖ ਰੇਖ ਹੇਠ ਸਮੂਹ ਸੰਗਤ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਵਲੋਂ ਸ਼ਰਧਾ ਪੂਰਵਕ ਮਨਾਇਆ ਜਾਵੇਗਾ। ਨਵਾਂਸ਼ਹਿਰ ਤੋਂ ਹਰੀਓਮ ਵਰਮਾ ਅਤੇ ਪ੍ਰਧਾਨ ਵਿਨੋਦ ਵਰਮਾ ਨੇ ਦੱਸਿਆ ਕਿ ਸਵੇਰੇ ਹਵਨ ਯੱਗ ਹੋਵੇਗਾ ,ਉਸ ਤੋਂ ਬਾਅਦ ਝੰਡਾ ਝੜਾਉਣ ਦੀ ਰਸਮ ਹੋਵੇਗੀ, ਉਸ ਤੋਂ ਬਾਅਦ ਕੰਜਕ ਪੂਜਨ ਹੋਵੇਗਾ ਤੇ ਇਸ ਤੋਂ ਉਪਰੰਤ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਜਾਵੇਗਾ। 
ਉਹਨਾਂ ਦੱਸਿਆ ਕਿ ਇਸ ਸਲਾਨਾ ਮੇਲੇ ਦੇ ਸੰਬੰਧ ਵਿੱਚ ਤਿਆਰੀਆਂ ਪੂਰੇ ਜੋਰ ਸ਼ੋਰ ਨਾਲ ਚੱਲ ਰਹੀਆਂ ਹਨ। ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸਾਰੀ ਸੰਗਤ ਦੇ ਲਈ ਹਰ ਸੁਵਿਧਾ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਮੁਸ਼ਕਿਲ ਨਾ ਆਵੇ, ਉਹਨਾਂ ਅਪੀਲ ਕੀਤੀ ਕਿ ਛੀਂਹ ਗੋਤ ਨਾਲ ਸੰਬੰਧਿਤ ਸਾਰੀ ਸੰਗਤ ਇਸ ਮੇਲੇ ਦੇ ਵਿੱਚ ਵੱਧ ਤੋਂ ਵੱਧ ਪਹੁੰਚ ਕੇ ਸੇਵਾ ਕਰਨ ਅਤੇ ਸੇਵਾ ਦਾ ਫਲ ਪ੍ਰਾਪਤ ਕਰਨ। ਇਸ ਮੌਕੇ ਹਰੀ ਓਮ ਵਰਮਾ ਨਵਾਂਸ਼ਹਿਰ ਨੇ ਦੱਸਿਆ ਕਿ ਨਵਾਂ ਸ਼ਹਿਰ ਤੋਂ ਵੱਡੀ ਗਿਣਤੀ ਵਿੱਚ ਸੰਗਤ ਜਠੇਰਿਆਂ ਦੇ ਮੇਲੇ ਵਿੱਚ ਸ਼ਿਰਕਤ ਕਰੇਗੀ।