ਵਿਸ਼ਵ ਸ਼ਾਤੀ ਅਤੇ ਸਾਂਝੀਵਾਲਤਾ ਦਰਸਾਉਂਦਾ ਪੋਸਟਰ ਜਾਰੀ ਕੀਤਾ ਗਿਆ
ਪਟਿਆਲਾ:- ਵਿਸ਼ਵ ਸ਼ਾਤੀ ਸਥਾਪਿਤ ਕਰਨ ਹਿੱਤ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸਦੇ ਅੰਤਰਗਤ ਸਾਰੇ ਧਰਮਾਂ ਨੂੰ ਨਾਲ ਲੈ ਕੇ ਚਲਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਸੰਦੇਸ਼ ਦੇਣ ਹਿੱਤ ਹਿੰਦੂ, ਮੁਸਲਮਾਨ, ਸਿੱਖ, ਇਸਾਈ ਧਰਮਾਂ ਦੇ ਤੀਰਥਾਂ ਦੀ ਯਾਦਗਾਰ ਮੰਦਿਰ, ਮਸਜਿਦ, ਗੁਰਦੁਆਰਾ ਸਾਹਿਬ, ਚਰਚ ਦੀਆਂ ਤਸਵੀਰਾਂ ਲਗੀਆਂ ਦਾ ਇੱਕ ਪੋਸਟਰ ਜਾਰੀ ਕੀਤਾ ਗਿਆ ਹੈ।
ਜ਼ੋ ਕਿ ਇੱਕ ਪ੍ਰੇਰਣਾ ਸਰੋਤ ਹੈ। ਇਹ ਤਸਵੀਰਾਂ ਸਾਰੇ ਧਰਮਾਂ ਨੂੰ ਵਿਸ਼ਵ ਸੁੱਖ ਸ਼ਾਂਤੀ ਵੱਲ ਪ੍ਰੇਰਿਤ ਕਰਦੀਆਂ ਹਨ ਅਤੇ ਸਾਂਝੀਵਾਲਤਾ ਦਾ ਉਪਦੇਸ਼ ਦਿੰਦੀਆਂ ਹਨ। ਇਹ ਪੋਸਟਰ ਜ਼ਸਵੰਤ ਸਿੰਘ ਕੌਲੀ, ਤਾਰਾ ਸਿੰਘ ਭਮਰਾ, ਜਗਦੀਸ਼ ਆਹੂਜਾ ਅਤੇ ਪੂਰਨ ਸਵਾਮੀ ਵਲੋਂ ਇਕਾਗਰ ਹੋ ਕੇ ਬਣਾਇਆ ਗਿਆ ਹੈ।
ਪਟਿਆਲਾ ਦੇ ਸਤਿਕਾਰਯੋਗ ਡਿਪਟੀ ਕਮਿਸ਼ਨਰ ਸ੍ਰੀਮਤੀ ਪ੍ਰੀਤੀ ਯਾਦਵ ਜੀ ਨੇ ਜਨਤਾ ਦੇ ਹਿੱਤ ਵਿੱਚ ਇਹ ਪੋਸਟ ਜਾਰੀ ਕੀਤਾ ਗਿਆ ਹੈ ਅਤੇ ਉਹਨਾਂ ਨੇ ਇਹ ਇਕ ਸ਼ਲਾਘਾਯੋਗ ਕਦਮ ਦੱਸਿਆ ਹੈ। ਉਪਰੰਤ ਸ੍ਰੀ ਜ਼ਸਬੀਰ ਸਿੰਘ ਪੀ.ਏ. ਟੂ ਡੀ.ਸੀ. ਸਾਹਿਬ ਵਲੋਂ ਵੀ ਵਿਸ਼ਵ ਸ਼ਾਂਤੀ ਅਤੇ ਸਾਂਝੀਵਾਲਤਾ ਦਾ ਪ੍ਰਤੀਕ ਪੋਸਟਰ ਜਾਰੀ ਕੀਤਾ ਗਿਆ।
