ਪਟਿਆਲਾ ਵਿੱਚ ਸੰਵਿਧਾਨ ਦਿਵਸ ਮਉਕੇ 5 ਕਿਮੀ ਨਸ਼ਾ ਵਿਰੋਧੀ ਦੌੜ ਦਾ ਪੋਸਟਰ ਜਾਰੀ

ਪਟਿਆਲਾ:- ਪਟਿਆਲਾ ਜਿਲੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਅਤੇ ਸੰਵਿਧਾਨ ਦਿਵਸ ਨੂੰ ਸਮਰਪਿਤ 5 ਕਿਲੋਮੀਟਰ ਦੋੜ ਦਾ ਪੋਸਟਰ ਡੀ ਐਸ ਪੀ ਦਿਹਾਤੀ ਪਟਿਆਲਾ ਜੀ ਨੇ ਜਾਰੀ ਕੀਤਾ। ਇਸ ਸਮੇਂ ਗਵਰਨਰ ਅਵਾਰਡੀ ਜਤਵਿੰਦਰ ਗਰੇਵਾਲ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ, ਸਟੇਟ ਅਵਾਰਡੀ ਪਰਮਿੰਦਰ ਭਲਵਾਨ ਨਸ਼ਾ ਮੁਕਤ ਭਾਰਤ ਅਭਿਆਨ ਗੁਰਵਿੰਦਰ ਸੰਧੂ ਨੇ ਸਿਰਕਤ ਕੀਤੀ।
 ਇਸ ਮੋਕੇ ਪੋਸਟਰ ਜਾਰੀ ਕਰਦਿਆ ਡੀ ਐਸ  ਪੀ ਦਿਹਾਤੀ ਹਰਸਿਮਰਨ ਸਿੰਘ ਨੇ ਕਿਹਾ ਕਿ ਗਿਆਨ ਜਯੋਤੀ ਐਜੂਕੇਸ਼ਨ  ਸੁਸਾਇਟੀ ਵਲੋ ਪੰਜਵੀ ਯੁੱਧ ਨਸ਼ਿਆ ਵਿਰੁੱਧ ਕਰਵਾਈ ਜਾ ਰਹੀ 5 ਕਿਲੋਮੀਟਰ ਦੋੜ  ਸੰਵਿਧਾਨ ਦਿਵਸ ਨੂੰ ਸਮਰਪਿਤ ਵਿੱਚ ਹਰ ਪਟਿਆਲਵੀ, ਨੋਜਵਾਨ, ਇਸਤ੍ਰੀ, ਬੱਚੇ, ਹਰ ਵਰਗ, ਹਰ ਉਮਰ ਦਾ ਇਨਸਾਨ ਵੱਧ ਚੜ੍ਹਕੇ ਭਾਗ ਲਵੇ। 
ਉਹਨਾ ਕਿਹਾ ਤਾਹੀ ਨਸ਼ਿਆ ਤੋ ਦੂਰ ਰਹਿ ਸਕਦੇ ਹਨ। ਇਸ ਮੋਕੇ ਪ੍ਰਧਾਨ ਉਪਕਾਰ ਸਿੰਘ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਨੇ ਦੱਸਿਆ ਕੀ ਯੁੱਧ ਨਸ਼ਿਆ ਵਿਰੁੱਧ, ਸੰਵਿਧਾਨ ਦਿਵਸ ਨੂੰ ਸਮਰਪਿਤ 5 ਕਿਲੋਮੀਟਰ ਦੋੜ ਵਿੱਚ ਭਾਗ ਲੈਣ ਵਾਲੇ ਜੇਤੂ ਨੂੰ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। 
ਉਨ੍ਹਾ ਦੱਸਿਆ ਪਿਛਲੇ ਸਾਲਾ ਤੋ ਅਸੀ ਜਤਵਿੰਦਰ ਗਰੇਵਾਲ, ਪਰਮਿੰਦਰ ਭਲਵਾਨ,  ਰੂਪਿੰਦਰ ਕੋਰ, ਨਾਲ ਸਕੂਲਾ ਕਾਲਜਾ, ਪਿੰਡਾ, ਸਹਿਰ ਵਿੱਚ ਨਸ਼ਿਆ ਵਿਰੁੱਧ ਜਾਗਰੂਕ ਮੁਹਿੰਮ ਚਲਾਈ ਹੋਈ ਹੈ। ਇਸ ਵਿੱਚ  ਪਟਿਆਲਾ ਪੁਲਿਸ  ਦਾ ਸਾਨੂੰ ਪੂਰਨ ਸਹਿਯੋਗ ਮਿਲ ਰਹਾ ਹੈ। ਸਾਡੇ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਰੰਗਲਾ ਪੰਜਾਬ ਬਣਾਉਣ ਹੈ। ਨਸ਼ਾ ਪੰਜਾਬ ਵਿਚੋ ਖਤਮ ਕਰਨਾ ਹੈ।