ਰੀਸਾਇਕਲ ਐਂਡ ਵੇਸਟ ਮੈਨੇਜਮੈਂਟ ਦੇ ਵਿਸ਼ੇ ਉਪਰ ਪੋਸਟਰ ਮੇਕਿੰਗ ਮੁਕਾਬਲਾ
ਨਵਾਂਸ਼ਹਿਰ - ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ ਜਾਡਲਾ ਵਿਖੇ ਕਾਲਜ਼ ਪ੍ਰਿੰਸੀਪਲ ਮੈਡਮ ਸਿੰਮੀ ਜੌਹਲ ਜੀ ਦੀ ਅਗਵਾਈ ਹੇਠ ਐਨਵਾਇਰਮੈਂਟ ਐਜੂਕੇਸ਼ਨ ਪ੍ਰੋਗਰਾਮ ਤਹਿਤ ਈਕੋ ਕਲੱਬ ਵੱਲੋਂ "ਰੀਸਾਇਕਲ ਐਂਡ ਵੇਸਟ ਮੈਨੇਜਮੈਂਟ" ਦੇ ਵਿਸ਼ੇ ਉਪਰ ਪੋਸਟਰ ਮੇਕਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੇ ਸੰਚਾਲਕ ਈਕੋ ਕਲੱਬ ਦੇ ਇੰਚਾਰਜ ਅਤੇ ਲੋਕ ਪ੍ਰਸ਼ਾਸਨ ਵਿਸ਼ੇ ਦੇ ਸਹਾਇਕ ਪ੍ਰੋਫੈਸਰ ਡਾ. ਬਲਜੀਤ ਕੌਰ ਸਨ।
ਇਸ ਪੋਸਟਰ ਮੈਕਿੰਗ ਮੁਕਾਬਲੇ ਵਿੱਚ ਕਾਲਜ ਦੇ ਵੱਖ ਵੱਖ ਕਲਾਸਾਂ ਦੇ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ। ਵਾਤਾਵਰਨ ਪ੍ਰਤੀ ਵਿਦਿਆਰਥੀਆਂ ਨੂੰ ਸੁਚੇਤ ਕਰਨ ਲਈ ਡਾ. ਬਲਜੀਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਗਿਆ ਕਿ ਅਸੀਂ ਧਰਤੀ ਦੇ ਹਰ ਵਿਅਕਤੀ ਦੁਆਰਾ ਚੁੱਕੇ ਛੋਟੇ ਕਦਮ ਨਾਲ ਆਪਣੇ ਵਾਤਾਵਰਣ ਨੂੰ ਬਹੁਤ ਅਸਾਨ ਢੰਗ ਨਾਲ ਬਚਾ ਸਕਦੇ ਹਾਂ। ਸਾਨੂੰ ਕੂੜੇ ਦੀ ਮਾਤਰਾ ਨੂੰ ਘਟਾਉਣਾ ਚਾਹੀਦਾ ਹੈ, ਰਹਿੰਦ-ਖੂੰਹਦ ਨੂੰ ਸਿਰਫ ਇਸਦੀ ਜਗ੍ਹਾ 'ਤੇ ਸੁੱਟਣਾ ਚਾਹੀਦਾ ਹੈ। ਪੌਲੀ ਬੈਗ ਦੀ ਵਰਤੋਂ ਕਰਨਾ ਬੰਦ ਕਰਨਾ ਚਾਹੀਦਾ ਹੈ, ਕੁਝ ਪੁਰਾਣੀਆਂ ਚੀਜ਼ਾਂ ਨੂੰ ਨਵੇਂ ਤਰੀਕਿਆਂ ਨਾਲ ਦੁਬਾਰਾ ਇਸਤੇਮਾਲ ਕਰਨਾ ਚਾਹੀਦਾ ਹੈ। ਟੁੱਟੀਆਂ ਚੀਜ਼ਾਂ ਨੂੰ ਸੁੱਟਣ ਦੀ ਬਜਾਏ ਇਸ ਦੀ ਮੁਰੰਮਤ ਅਤੇ ਵਰਤੋਂ ਕਰਨੀ ਚਾਹੀਦੀ ਹੈ, ਵੇਖੋ ਕਿ ਇਨ੍ਹਾਂ ਦੀ ਮੁਰੰਮਤ ਕਰਨ ਵਿਚ ਕਿੰਨਾ ਸਮਾਂ ਲੱਗੇਗਾ। ਰੀਚਾਰਜਬਲ ਬੈਟਰੀਆਂ ਜਾਂ ਨਵਿਆਉਣਯੋਗ ਅਲਕਾਲੀਨ ਬੈਟਰੀਆਂ ਦੀ ਵਰਤੋਂ ਕਰੋ, ਫਲੋਰੋਸੈਂਟ ਲਾਈਟ, ਮੀਂਹ ਦੇ ਪਾਣੀ ਦੀ ਸੰਭਾਲ, ਪਾਣੀ ਦੀ ਬਰਬਾਦੀ ਨੂੰ ਘਟਾਓ, ਬਿਜਲੀ ਦੀ ਘੱਟੋ ਘੱਟ ਵਰਤੋਂ, ਆਦਿ।
ਇਸ ਮੁਕਾਬਲੇ ਵਿੱਚ ਬੀ ਏ ਭਾਗ ਪਹਿਲਾ ਦੇ ਸੰਜੀਵ ਕੁਮਾਰ ਵੱਲੋਂ ਪਹਿਲਾ, ਬੀ ਏ ਭਾਗ ਪਹਿਲਾ ਦੇ ਅਤੁਲ ਕੁਮਾਰ ਦੁਬਾਰਾ ਦੂਜਾ ਅਤੇ ਬੀ ਏ ਭਾਗ ਤੀਜਾ ਦੇ ਪ੍ਰਿੰਸ ਪ੍ਰੀਤੀ ਵੱਲੋਂ ਤੀਜਾ ਸਥਾਨ ਪ੍ਰਾਪਤ ਕੀਤਾ ਗਿਆ। ਪਹਿਲੇ ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਦੁਆਰਾ ਸਨਮਾਨਿਤ ਕੀਤਾ ਗਿਆ ਅਤੇ ਆਉਣ ਵਾਲੇ ਭਵਿੱਖ ਵਿੱਚ ਅੱਗੇ ਵਧਣ ਦੇ ਲਈ ਪ੍ਰੇਰਿਤ ਕੀਤਾ ਗਿਆ।
