ਭਗੋੜੇ ਨੂੰ ਗ੍ਰਿਫਤਾਰ ਕਰਨ ਆਈ ਪੁਲਿਸ ਪਾਰਟੀ ਤੇ ਹਮਲਾ ਕੀਤਾ ਅਤੇ ਏਐੱਸਆਈ ਦਾ ਹਥਿਆਰ ਖੋਹਣ ਦਾ ਕੀਤਾ ਯਤਨ

ਹੁਸ਼ਿਆਰਪੁਰ:- ਅੱਜ ਸਵੇਰੇ ਪਿੰਡ ਖੜੌਦੀ ਵਿੱਚ ਭਾਰੀ ਹੰਗਾਮਾ  ਹੋ ਗਿਆ ਜਦੋਂ ਪੁਲਿਸ ਥਾਣਾ ਮੇਹਟੀਆਨਾ ਵਿੱਚ ਇੱਕ ਮਾਮਲੇ ਵਿੱਚ ਭਗੋੜਾ ਆਰੋਪੀ ਸ਼ਾਹਦੀਨ ਪੁੱਤਰ ਮਖਨਦੀਨ ਨੂੰ ਪੁਲਿਸ ਚੌਕੀ ਅਜਨੋਹਾ ਦੇ ਪ੍ਰਭਾਰੀ ਕੌਸ਼ਲ ਕੁਮਾਰ ਨੇ ਆਪਣੀ ਪੁਲਿਸ ਪਾਰਟੀ ਨਾਲ ਗ੍ਰਿਫਤਾਰ ਕਰਨ ਲਈ ਪਹੁੰਚੇ। 
ਉੱਥੇ ਭਗੋੜੇ ਆਰੋਪੀ ਦੇ ਘਰ ਵਾਲਿਆਂ ਨੇ, ਜਿਸ ਵਿੱਚ ਸਿਫ਼ਾਦੀਨ ਪੁੱਤਰ ਮਖਨਦੀਨ, ਉਸ ਦਾ ਭਰਾ ਅਤੇ ਹੋਰ ਅਗਿਆਤ ਸਾਥੀ ਸ਼ਾਮਲ ਸਨ, ਨੇ ਏ.ਐੱਸ.ਆਈ. ਅਮਰਜੀਤ ਸਿੰਘ ਦਾ ਹਥਿਆਰ ਖੋਹਣ ਦਾ ਯਤਨ ਕੀਤਾ।
 ਅਤੇ ਪੁਲਿਸ ਦੀ ਡਿਊਟੀ ਵਿੱਚ ਖੱਲਲ ਕਰਨ ਦੇ ਆਰੋਪ ਵਿੱਚ ਮਾਹਿਲਪੁਰ ਪੁਲਿਸ ਵੱਲੋਂ ਮਾਮਲੇ ਵਿੱਚ ਸ਼ਾਮਲ ਆਰੋਪੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਜਿਵੇਂ 353, 132, 221, 109, 61/2, 121/1, 262/191(3)/190 ਬੀ.ਐੱਨ.ਐੱਸ. ਅਧੀਨ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।