ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 19 ਜੂਨ ਨੂੰ
ਸੰਗਰੂਰ, 17 ਜੂਨ- ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵੱਲੋਂ Jhanil Healthcare Pvt. Ltd., Vardhman Textiles Ltd., SBI Life Insurance ਕੰਪਨੀਆਂ ਨਾਲ ਤਾਲਮੇਲ ਕਰਕੇ ਮਿਤੀ: 19.06.2026 ਦਿਨ ਸ਼ੁੱਕਰਵਾਰ ਨੂੰ ਨੌਕਰੀ ਦੇ ਚਾਹਵਾਨ ਪ੍ਰਾਰਥੀਆਂ ਲਈ ਰੋਜ਼ਗਾਰ ਦਫ਼ਤਰ, ਸੰਗਰੂਰ ਵਿਖੇ ਸਵੇਰੇ 9:30 ਵਜੇ ਤੋਂ ਸਵੇਰੇ 12:30 ਵਜੇ ਤਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ਼੍ਰੀਮਤੀ ਸਿੰਪੀ ਸਿੰਗਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ Jhanil Healthcare Pvt. Ltd., ਕੰਪਨੀ ਵੱਲੋਂ ਇਲੈਕਟ੍ਰੀਸ਼ਨ, ਮਸ਼ੀਨ ਆਪਰੇਟਰ, ਕੰਪਿਊਟਰ ਆਪਰੇਟਰ, ਸੁਪਰਵਾਈਜ਼ਰ (ਲੜਕੇ ਅਤੇ ਲੜਕੀਆਂ ਦੋਵਾਂ ਲਈ), Vardhman Textiles Ltd. ਕੰਪਨੀ ਵੱਲੋਂ ਮਸ਼ੀਨ ਆਪਰੇਟਰ (ਕੇਵਲ ਲੜਕੀਆਂ ਲਈ) ਅਤੇ SBI Life Insurance ਕੰਪਨੀ ਵੱਲੋਂ ਗਰੈਜੂਏਟ ਸੇਲਜ਼ ਟ੍ਰੇਨੀ ਡਿਵੈਲਪਮੈਂਟ ਮੈਨੇਜਰ, ਸੀਨੀਅਰ ਏਜੰਸੀ ਮੈਨੇਜਰ (ਲੜਕੇ ਅਤੇ ਲੜਕੀਆਂ ਦੋਵਾਂ ਲਈ) ਦੀ ਅਸਾਮੀਆਂ ਲਈ ਇੰਟਰਵਿਊ ਲਈ ਜਾਵੇਗੀ।
ਇਸ ਲਈ ਪ੍ਰਾਰਥੀ ਦੀ ਵਿਦਿਅਕ ਯੋਗਤਾ 5ਵੀਂ, 8ਵੀਂ, 10ਵੀਂ, 12ਵੀਂ, ਗਰੈਜੂਏਟ, ਪੋਸਟ ਗਰੈਜੂਏਟ, ਆਈ.ਟੀ.ਆਈ ਪਾਸ, ਉਮਰ 18 ਸਾਲ ਤੋਂ 40 ਸਾਲ (ਇਲੈਕਟ੍ਰੀਸ਼ਨ, ਮਸ਼ੀਨ ਆਪਰੇਟਰ, ਕੰਪਿਊਟਰ ਆਪਰੇਟਰ, ਸੁਪਰਵਾਈਜ਼ਰ), 18 ਤੋਂ 35 ਸਾਲ (ਮਸ਼ੀਨ ਆਪਰੇਟਰ-ਲੜਕੀਆਂ), 20 ਤੋਂ 35 ਸਾਲ (ਗਰੈਜੂਏਟ ਸੇਲਸ ਟ੍ਰੇਨੀ ਡਿਵੈਲਪਮੈਂਟ ਮੈਨੇਜਰ, ਸੀਨੀਅਰ ਏਜੰਸੀ ਮੈਨੇਜਰ) ਲਈ ਹੋਣੀ ਚਾਹੀਦੀ ਹੈ।
ਚਾਹਵਾਨ ਅਤੇ ਯੋਗ ਪ੍ਰਾਰਥੀ ਰਜਿਊਮ ਅਤੇ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ ਲੈ ਕੇ ਇਸ ਇੰਟਰਵਿਊ ਵਿੱਚ ਭਾਗ ਲੈ ਸਕਦੇ ਹਨ। ਇੰਟਰਵਿਊ ਵਿੱਚ ਭਾਗ ਲੈਣ ਲਈ ਕੋਈ ਵੀ ਟੀ.ਏ ਅਤੇ ਡੀ.ਏ ਮਿਲਣ ਯੋਗ ਨਹੀਂ ਹੋਵੇਗਾ।
ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
