ਤੀਰਥ ਯਾਤਰਾ ਤੱਲ੍ਹਣ ਤੋ ਸ਼੍ਰੀ ਖੁਰਾਲਗੜ੍ਹ ਸਾਹਿਬ ਅਤੇ ਦਰਬਾਰ ਸ਼੍ਰੀ ਰਾਜਾ ਸਾਹਿਬ
ਗੜ੍ਹਸ਼ੰਕਰ:- ਤੀਰਥ ਯਾਤਰਾ ਪਿੰਡ ਤੱਲ੍ਹਣ ਤੋ ਸ਼੍ਰੀ ਖੁਰਾਲਗੜ੍ਹ ਸਾਹਿਬ ਲਈ ਜੱਸੀ ਤੱਲ੍ਹਣ ਪ੍ਰਧਾਨ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੀ ਅਗਵਾਈ ਹੇਠ ਜਲੰਧਰ ਤੋ ਸ਼ੁਰੂ ਹੋਈ। ਜਿਸ ਦਾ ਗੜ੍ਹਸ਼ੰਕਰ ਪਹੁੰਚਣ ਤੇ ਗੁਰਲਾਲ ਸਿੰਘ ਸੈਲਾ ਸਰਪੰਚ ਅਤੇ ਪਰਮਜੀਤ ਸਿੰਘ ਚੇਅਰਮੈਨ ਬਲਾਕ ਸੰਮਤੀ ਗੜ੍ਹਸ਼ੰਕਰ ਨੇ ਭਰਵਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਸੰਗਤ ਨੂੰ ਰਿਫਰੈਸ਼ਮੇਂਟ ਵੀ ਦਿੱਤੀ ਗਈ।
ਜੱਸੀ ਤੱਲ੍ਹਣ ਨੇ ਦੱਸਿਆ ਕਿ ਸ਼੍ਰੀ ਖੁਰਾਲਗੜ੍ਹ ਸਾਹਿਬ ਦੀ ਯਾਤਰਾ ਤੋ ਬਾਅਦ ਦਰਬਾਰ ਸ਼੍ਰੀ ਰਾਜਾ ਸਾਹਿਬ ਦੀ ਯਾਤਰਾ ਕਰਨਗੇ। ਇਸ ਮੌਕੇ ਤੇ ਉਨ੍ਹਾ ਦੇ ਨਾਲ ਹੰਸਰਾਜ ਸਾਬਕਾ ਸਰਪੰਚ, ਗੋਬਿੰਦ ਲਾਲ ਜੱਸੀ, ਸ਼ਾਮ ਲਾਲ ਜੱਸੀ, ਤਰਸੇਮ ਚਾਹਲ, ਸੋਨੀ ਚਾਹਲ, ਸੋਨੂੰ ਪੰਚ, ਹੈਪੀ ਪੰਚ, ਜੋਗੀ ਪੰਚ, ਦੀਪਾ ਪੰਚ ਅਤੇ ਮੰਗੂ ਰਾਮ ਪੰਚ ਸਾਮਲ ਸਨ।
