ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ (ਪਹਿਲਵਾਨ) ਰਜਿ: (ਪਾਵਰ ਕਾਮ ਅਤੇ ਟਰਾਂਸਕੋ) ਦੀ ਭਰਵੀਂ ਮੀਟਿੰਗ ਹੋਈ।

ਪਟਿਆਲਾ 10—09—2025:- ਅੱਜ ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ, ਪੰਜਾਬ ਸਰਕਲ ਪਟਿਆਲਾ ਦੀ ਭਰਵੀਂ ਮੀਟਿੰਗ ਸ੍ਰ. ਸ਼ਿਵਦੇਵ ਸਿੰਘ ਸਰਕਲ ਪ੍ਰਧਾਨ ਜੀ ਦੀ ਪ੍ਰਧਾਨਗੀ ਵਿੱਚ ਜਥੇਬੰਦੀ ਦੇ ਮੁੱਖ ਦਫ਼ਤਰ ਪੀ—3, 66 ਕੇ.ਵੀ. ਗਰਿਡ ਕਲੋਨੀ, ਪਟਿਆਲਾ ਵਿਖੇ ਹੋਈ। ਮੀਟਿੰਗ ਦੀ ਜਾਣਕਾਰੀ ਪ੍ਰੈਸ ਨੂੰ ਜਾਰੀ ਕਰਦੇ ਹੋਏ ਬੀ.ਐਸ. ਸੇਖੋਂ ਜਨਰਲ ਸਕੱਤਰ ਪੰਜਾਬ ਨੇ ਦੱਸਿਆ ਕਿ ਮੀਟਿੰਗ ਵਿੱਚ ਹੜ੍ਹਾ ਕਾਰਨ ਪੰਜਾਬ ਵਿੱਚ ਹੋਈ ਤਬਾਹੀ ਲਈ ਪੰਜਾਬ ਦੇ ਲੋਕਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਲਈ 1600 ਕਰੋੜ ਦੀ ਜਾਰੀ ਕੀਤੀ ਰਕਮ ਨੂੰ ਮੁੱਢੋਂ ਰੱਦ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਪੰਜਾਬ ਦੇ ਨੁਕਸਾਨ ਦੀ ਭਰਪਾਈ ਕਰਨ ਲਈ ਘੱਟੋ—ਘੱਟ 20000/— ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਜਾਵੇ।
 ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਗਈ ਕਿ ਹੜ੍ਹਾਂ ਵਿੱਚ ਮਾਰੇ ਗਏ ਲੋਕਾਂ ਨੂੰ ਘੱਟੋ—ਘੱਟ 50 ਲੱਖ ਰੁਪਏ, ਮਕਾਨਾਂ ਦੀ ਉਸਾਰੀ ਲਈ 5 ਲੱਖ, ਮਾਰੇ ਗਏ ਲੋਕਾਂ ਨੂੰ ਘੱਟੋ—ਘੱਟ 50 ਲੱਖ ਰੁਪਏ, ਮਕਾਨ ਦੀ ਉਸਾਰੀ ਲਈ 5 ਲੱਖ, ਮੱਝਾਂ ਅਤੇ ਗਾਵਾਂ ਜ਼ੋ ਮਰ ਗਈਆਂ ਹਨ ਉਹਨਾਂ ਲਈ 50000—50000 ਰੁਪਏ ਖਰਾਬ ਫਸਲਾਂ ਲਈ ਵੀ 50000 ਰੁਪਏ ਮਕਾਨਾਂ ਦੀ ਮੁਰੰਮਤ ਲਈ 25000 ਰੁਪਏ ਦਿੱਤੇ ਜਾਣ।
ਉਪਰੋਕਤ ਤੋਂ ਇਲਾਵਾ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਗਈ ਕਿ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਏਕਤਾ ਮੰਚ, ਪੈਨਸ਼ਨਰਜ਼ ਵੈਲਫੇਅਰ ਪੰਜਾਬ ਅਤੇ ਹੋਰ ਜਥੇਬੰਦੀਆਂ ਦੀ ਮੀਟਿੰਗਾਂ ਵਿੱਚ ਪੈਨਸ਼ਨਰਜ਼ ਅਤੇ ਮੁਲਾਜਮਾਂ ਦੀਆਂ ਮੰਗਾਂ ਪ੍ਰਤੀ ਹੋਈਆਂ ਸਹਿਮਤੀਆਂ ਨੂੰ ਜਲਦੀ ਲਾਗੂ ਕੀਤਾ ਜਾਵੇ। ਪੰਜਾਬ ਸਰਕਾਰ ਨੂੰ 13 ਪ੍ਰਤੀਸ਼ਤ ਬਕਾਇਆ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕਰਨ ਦੀ ਮੰਗ ਕੀਤੀ ਗਈ। 
ਮੀਟਿੰਗ ਵਿੱਚ ਸ਼ਿਵਦੇਵ ਸਿੰਘ, ਬੀ.ਐਸ. ਸੇਖੋਂ, ਬਲਵਿੰਦਰ ਸਿੰਘ ਪਸਿਆਣਾ, ਸੁਰਜੀਤ ਸਿੰਘ ਐਸ.ਡੀ.ਓ., ਰਛਪਾਲ ਸਿੰਘ, ਅਜਮੇਰ ਸਿੰਘ, ਜਗਦੀਸ਼ ਸਿੰਘ, ਬਲਵੰਤ ਸਿੰਘ, ਰਤਨ ਅਨਮੋਲ ਸਿੰਘ, ਸਰਬਜੀਤ ਲੰਗ, ਰਜਿੰਦਰ ਸਿੰਘ, ਪਰਮਜੀਤ ਸਿੰਘ, ਜਗਵਿੰਦਰ ਲੰਗ, ਸ਼ਮਸ਼ੇਰ ਸਿੰਘ, ਰਜਿੰਦਰ ਸਿੰਘ ਪੱਪੀ, ਗੁਰਚਰਨ ਸਿੰਘ, ਬਲਿਹਾਰ ਸਿੰਘ, ਆਦਿ ਸ਼ਾਮਲ ਹੋਏ।