ਪੈਨਸ਼ਨਰ ਐਸੋਸੀਏਸ਼ਨ ਵੱਲੋਂ ਪਟਿਆਲ਼ਾ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਸਖ਼ਤ ਨਿੰੰਦਾ
ਨਵਾਂਸ਼ਹਿਰ:- ਪੈਨਸ਼ਨਰ ਐਸੋਸੀਏਸ਼ਨ ਸਰਕਲ ਨਵਾਂਸ਼ਹਿਰ ਦੇ ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਅਟਵਾਲ ਸਰਕਲ ਸੱਕਤਰ ਇੰਜ: ਅਸ਼ਵਨੀ ਕੁਮਾਰ ਗੜਸ਼ੰਕਰੀ ਅਤੇ ਸਰਕਲ ਵਿੱਤ ਸੱਕਤਰ ਵਿਜੇ ਕੁਮਾਰ ਵਲੋ ਸਾਂਝਾ ਬਿਆਨ ਜਾਰੀ ਕਰਦਿਆਂ ਪਾਵਰਕਾਮ ਮੁੱਖ ਦਫ਼ਤਰ ਪਟਿਆਲਾ ਅੱਗੇ ਲੰਮੇ ਸਮੇਂ ਤੋਂ ਸਘਰਸ਼ ਕਰ ਰਹੇ ਆਈ ਟੀ ਆਈ ਪਾਸ ਪਾਵਰਕਾਮ ਅੰਦਰ ਅਪਰੇਟਿਸ ਕਰ ਰਹੇ/ਕਰ ਚੁੱਕੇ ਬੱਚਿਆ ਉਪਰ ਕੀਤੇ ਪੰਜਾਬ ਪੁਲਿਸ ਵੱਲੋਂ ਵਹਿਸ਼ਿਆਨਾ ਲਾਠੀਚਾਰਜ ਦੀ ਸਖ਼ਤ ਨਿਖੇਧੀ ਕੀਤੀ ਹੈ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਮੇਨੇਜਮੇਂਟ ਪੁਰ ਅਮਨ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਬੱਚਿਆ ਨਾਲ ਜੋ ਕੁਆਲੀਫਾਈਡ ਹਨ ਪਾਵਰ ਕਾਮ ਅੰਦਰ ਸੀ ਆਰ ਏ ਅਧੀਨ ਲਾਇਨਮੈਨ, ਸਹਾਇਕ ਲਾਇਨਮੈਨ ਰੱਖ ਕੇ ਖਾਲੀ ਪਈਆਂ ਅਸਾਮੀਆਂ ਭਰੇ ਅਤੇ ਪੈਡੀ ਸੀਜ਼ਨ ਕਰਕੇ ਲੋਕਾਂ ਨੂੰ ਬਿਜਲੀ ਦੀ ਸਪਲਾਈ ਨਿਰਵਿਘਨ ਮਿਲ ਸਕੇ।
ਅਸੀਂ ਇਹਨਾਂ ਬੇਰੁਜਗਾਰ ਬੱਚਿਆਂ ਦੀਆਂ ਹੱਕੀ ਤੇ ਜਾਇਜ ਮੰਗਾਂ ਮੰਨ ਕੇ ਰੁਜਗਾਰ ਦੇਣ ਦੀ ਮੰਗ ਕਰਦਿਆਂ ਇਹਨਾਂ ਉਪਰ ਲਾਠੀਚਾਰਜ ਕਰਨ ਵਾਲੇ ਪੁਲਿਸ ਮੁਲਾਜਮਾ ਖਿਲਾਫ ਸਖ਼ਤ ਕਨੂਨੀ ਕਾਰਵਾਈ ਕਰਨ ਅਤੇ ਇਹਨਾਂ ਬੇਰੁਜਗਾਰ ਬੱਚਿਆ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਜਥੇਬੰਦੀ ਪੀੜਤਾਂ ਦੇ ਹੱਕ ਵਿੱਚ ਤਿੱਖਾ ਸਘਰਸ਼ ਕਰਨ ਲਈ ਮਜਬੂਰ ਹੋਵੇਗੀ ਜਿਸਦੇ ਨਿਕਲਣ ਵਾਲੇ ਸਿੱਟਿਆਂ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।
