ਪੀਆਰਟੀਸੀਪਨਬਸ ਕਾਮਿਆਂ ਉੱਤੇ ਤਸ਼ੱਦਦ ਦੀ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਕੜੀ ਨਿੰਦਾ
ਪਟਿਆਲਾ:- ਪੀਆਰਟੀਸੀ ਅਤੇ ਪਨ ਬੱਸ ਦੇ ਕਾਮਿਆਂ ਦੇ ਉੱਤੇ ਪੁਲਿਸ ਵਲੋਂ ਕੀਤੇ ਗਏ ਤਸ਼ੱਦਦ ਦੀ ਨਿੰਦਾ ਪੀਆਰਟੀਸੀ ਪੈਨਸ਼ਨ ਐਸੋਸੀਏਸ਼ਨ ਦੀ ਕੇਂਦਰੀ ਬਾਡੀ , ਪੀ ਆਰ ਟੀ ਸੀ ਅਤੇ ਪਨਬਸ ਦੇ ਕਾਮਿਆਂ ਉੱਤੇ ਪੁਲਿਸ ਵੱਲੋਂ ਕੀਤੇ ਗਏ ਲਾਠੀ ਚਾਰਜ ਅਤੇ ਘੋਰ ਤਸ਼ੱਦਦ ਦੀ ਨਿਖੇਧੀ ਕਰਦੀ ਹੈ।
ਪੀ ਆਰ ਟੀ ਸੀ ਪੈਨਸ਼ਨਰਜ ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦੇ ਚੇਅਰਮੈਨ ਮੁਕੰਦ ਸਿੰਘ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ,ਜਨਰਲ ਸਕੱਤਰ ਬਚਨ ਸਿੰਘ ਅਰੋੜਾ , ਸਕੱਤਰ ਜਨਰਲ ਹਰੀ ਸਿੰਘ ਚਮਕ ਤੇ ਕੈਸ਼ੀਅਰ ਅਮੋਲਕ ਸਿੰਘ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਆਪਣੇ ਹਕ ਮੰਗਦੇ ਪਨ ਬਸ ਅਤੇ ਪੀ ਆਰ ਟੀ ਸੀ ਦੇ ਕਾਮਿਆਂ ਉਤੇ ਮੈਨੇਜਮੈਂਟ ਦੇ ਇਸ਼ਾਰੇ 'ਤੇ ਪੁਲਿਸ ਵਲੋਂ ਢਾਏ ਗਏ ਜੁਲਮ ਦੀ, ਪੀ ਆਰ ਟੀ ਸੀ ਪੈਨਸ਼ਨਰਜ ਐਸੋਸੀਏਸ਼ਨ ਘੋਰ ਨਿੰਦਾ ਕਰਦੀ ਹੈ।
ਉਨ੍ਹਾਂ ਕਿਹਾ ਕਿ ਮੈਨੇਜਮੈਂਟ ਨੇ ਕਿਲੋਮੀਟਰ ਸਕੀਮ ਦੇ ਟੈਂਡਰ ਨਾ ਖੋਲ੍ਹਣ ਦਾ ਵਹਿਦਾ ਕੀਤਾ ਸੀ ਪਰੰਤੂ ਮੈਨੇਜਮੈਂਟ ਨੇ ਵਾਹਦਾ ਖਿਲਾਫੀ ਕਰਕੇ ਟੈਂਡਰ ਖੋਲ੍ਹਣ ਦੀ ਤਿਆਰੀ ਕੀਤੀ।ਇਸਦਾ ਸ਼ਾਂਤਮਈ ਢੰਗ ਨਾਲ ਰੋਸ ਕਰਦੇ ਕਾਮਿਆਂ 'ਤੇ ਪੁਲਿਸ ਵਲੋਂ ਜੁਲਮ ਢਾਹਿਆ ਗਿਆ।
ਉਪਰੋਕਤ ਬੁਲਾਰਿਆਂ ਨੇ, ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਕਾਮਿਆਂ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ ਕਿਹਾ ਕਿ ਟਰਾਂਸਪੋਰਟ ਅਦਾਰਿਆਂ, ਪੀ ਆਰ ਟੀ ਸੀ ਅਤੇ ਪੰਜਾਬ ਰੋਡਵੇਜ਼ ਅੰਦਰ , ਨਿਜੀਕਰਨ ਨੂੰ ਸਦਾ ਦਿੰਦੀ ਕਿਲੋਮੀਟਰ ਸਕੀਮ ਬੰਦ ਕਰਕੇ ਕੇਵਲ ਸਰਕਾਰੀ ਬਸਾਂ ਹੀ ਪਾਈਆਂ ਜਾਣ ਅਤੇ ਲੰਮੇ ਸਮੇਂ ਤੋਂ ਠੇਕੇ ਦੇ ਆਧਾਰ 'ਤੇ ਕੰਮ ਕਰਦੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ , ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਕਾਮਿਆਂ ਵਿਰੁੱਧ ਕੀਤੀ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਜਾਵੇ।
