ਪਟਿਆਲਾ ਦੇ ਡਿਪਟੀ ਕਮਿਸ਼ਨਰ ਜੀ ਦਾ ਕੀਤਾ ਗਿਆ ਸੁਆਗਤ
ਪਟਿਆਲਾ:- ਰਾਸ਼ਟਰੀ ਜਯੋਤੀ ਕਲਾ ਮੰਚ (ਰਜਿ.) ਵਲੋ ਪਟਿਆਲਾ ਦੇ ਨਵ ਨਿਯੁਕਤ ਡਿਪਟੀ ਕਮਿਸ਼ਨਰ ਵਰਜਿਤ ਸਿੰਘ ਵਾਲੀਆ ਨਾਲ ਡਾਇਰੈਕਟਰ ਰਾਕੇਸ਼ ਠਾਕੁਰ ਦੀ ਅਗਵਾਈ ਹੇਠ ਮੁਲਾਕਾਤ ਕੀਤੀ ਗਈ। ਇਸ ਮੌਕੇ ਉੱਤੇ ਮੰਚ ਦੇ ਚੇਅਰਮੈਨ ਸੰਜੇ ਗੋਇਲ ਦੀ ਸਰਪ੍ਰਸਤੀ ਹੇਠ ਡਿਪਟੀ ਕਮਿਸ਼ਨਰ ਸ਼੍ਰੀ ਵਰਜਿਤ ਵਾਲੀਆ (ਆਈ ਏ ਐਸ) ਨੂੰ ਫੁੱਲਾਂ ਦੇ ਬੁਕੇ ਦੇ ਕੇ ਅਹੁਦਾ ਸੰਭਾਲਣ 'ਤੇ ਸੁਆਗਤ ਕੀਤਾ ਗਿਆ।
ਇਸ ਮੌਕੇ ਡੀਸੀ ਸਾਹਿਬ ਨਾਲ ਮੰਚ ਦੀਆਂ ਸਭਿਆਚਾਰਕ, ਸਮਾਜਿਕ ਅਤੇ ਧਾਰਮਿਕ ਗਤਵਿਧੀਆਂ ਬਾਰੇ ਚਰਚਾ ਕੀਤੀ ਗਈ। ਉਹਨਾਂ ਨੇ ਮੰਚ ਦੇ ਅਹੁਦੇਦਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਸ ਮੌਕੇ 'ਤੇ ਜਨਰਲ ਸਕੱਤਰ ਗਗਨ ਗੋਇਲ ਅਤੇ ਬਿਲੀਅਮਜੀਤ ਸਿੰਘ ਹਾਜਿਰ ਰਹੇ।
