ਪਾਠਸ਼ਾਲਾ ਸਕੂਲ ਬਰਨਾਲਾ ਕਲਾਂ ਵਲੋਂ ਛਬੀਲ ਲਗਾਈ ਗਈ

ਨਵਾਂਸ਼ਹਿਰ: ਪਾਠਸ਼ਾਲਾ ਪਲੇਅ ਵੇਅ ਐਂਡ ਡੇਅ ਕੇਅਰ ਸਕੂਲ ਬਰਨਾਲਾ ਕਲਾਂ ਵਲੋਂ  ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਸਕੂਲ ਸਟਾਫ ਅਤੇ ਬੱਚਿਆਂ ਵਲੋਂ ਰਾਹਗੀਰਾਂ ਨੂੰ ਠੰਢਾ ਮਿੱਠਾ ਜਲ ਵਰਤਾਇਆ ਗਿਆ। ਇਸ ਮੌਕੇ ਸਕੂਲ ਦੇ ਐਮ ਡੀ ਕੰਵਲਜੀਤ ਕੌਰ ਨੀਰੂ,  ਸਰਬਜੀਤ ਕੌਰ, ਹਤੇਸ਼ਵਰ ਕੌਰ, ਸ਼ਬਦਜੋਤ ਕੌਰ, ਵਿਦਿਆ, ਜਸਵਿੰਦਰ ਜੱਸੀ, ਖੁਸ਼ੀ ਆਦਿ ਵੀ ਹਾਜਰ ਸਨ।