ਅਣੂ ਮਿੰਨੀ ਪੱਤ੍ਰਿਕਾ ਦਾ ਪਰਵਾਸ ਵਿਸ਼ੇਸ਼ ਅੰਕ ਲੋਕ ਅਰਪਣ
ਲੁਧਿਆਣਾ- ਅਣੂ ਦੀ ਪ੍ਰਕਾਸ਼ਨਾ ਦੇ 54ਵੇਂ ਵਰ੍ਹੇ ਦਾ ‘ਪਰਵਾਸ’ ਨਾਲ ਸਬੰਧਤ ਵਿਸ਼ੇਸ਼ ਮਿੰਨੀ ਕਹਾਣੀ ਅੰਕ ਦਸੰਬਰ 2025 ਗੁਰੂ ਨਾਨਕ ਖਾਲਸਾ ਕਾਲਜ (ਵੋਮਿਨ) ਮਾਡਲ ਟਾਊਨ ਲੁਧਿਆਣਾ ਵਿਖੇ ਲੋਕ ਅਰਪਣ ਕੀਤਾ ਗਿਆ। ਪੱਤ੍ਰਿਕਾ ਦੀ ਰੀਲੀਜ ਰਸਮ ਪਿੰ੍ਰਸੀਪਲ ਸ੍ਰੀਮਤੀ ਮਨੀਤਾ ਕਾਹਲੋਂ, ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਪ੍ਰੋਫੈਸਰ ਸਾਹਿਬਾਨ, ਸੁਰਿੰਦਰ ਕੈਲੇ ਅਤੇ ਸਾਹਿਤ ਪ੍ਰੇਮੀ ਵਿਿਦਆਰਥਨਾਂ ਨੇ ਨਿਭਾਈ।
ਅਣੂ ਦੇ ਇਸ ਵਿਸ਼ੇਸ਼ ਅੰਕ ਨੂੰ ਰੀਲੀਜ਼ ਕਰਨ ਲਈ ਸਾਡੇ ਕਾਲਜ ਨੂੰ ਮਾਣ ਬਖ਼ਸ਼ਣ ਲਈ ਅਸੀਂ ਸੰਪਾਦਕ ਸ੍ਰੀ ਸੁਰਿੰਦਰ ਕੈਲੇ ਦੇ ਧੰਨਵਾਦੀ ਹਾਂ।ਅਣੂ ਦਾ ਹਰ ਅੰਕ ਵਿਿਦਆਰਥੀਆਂ ਲਈ ਖਾਸ ਤੌਰ ਤੇ ਉਨ੍ਹਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਵਾਲਾ ਹੁੰਦਾ ਹੈ।ਇਹ ਸ਼ਬਦ ਪ੍ਰਿੰਸੀਪਲ ਸ੍ਰੀਮਤੀ ਮਨੀਤਾ ਕਾਹਲੋਂ ਨੇ ਕਹੇ।
ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਅਣੂ ਦਾ ਇਹ ਅੰਕ ਸਮਕਾਲ ਦਾ ਉੱਭਰਵਾਂ ਵਿਸ਼ਾ ਹੈ ਜਿਸਦੀਆਂ ਵਿਿਭੰਨ ਪਰਤਾਂ ਹਨ।ਉਹ ਨੌਜਵਾਨ ਜੋ ਪਰਵਾਸ ਕਰਨਾ ਚਾਹੁੰਦੇ ਹਨ, ਇਸ ਦੀਆਂ ਕਹਾਣੀਆਂ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਹਨ ਜਿਨ੍ਹਾਂ ਨੂੰ ਪੜ੍ਹਕੇ ਉਹ ਪਰਵਾਸ ਦੇ ਚੰਗੇ ਮੰਦੇ ਪੱਖ ਤੋਂ ਜਾਣੂ ਹੋ ਸਕਦੇ ਹਨ।
ਸੁਰਿੰਦਰ ਕੈਲੇ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਰੀਲੀਜ ਸਮਾਗਮ ਦੀ ਇੱਕ ਖਾਸ ਵਿਸ਼ੇਸ਼ਤਾ ਵਿਿਦਆਰਥਨਾਂ ਦਾ ਸ਼ਾਮਿਲ ਹੋਣਾ ਹੈ, ਜੋ ਉਨ੍ਹਾਂ ਦੀ ਸਾਹਿਤ ਪ੍ਰਤੀ ਰੂਚੀ ਦਾ ਸਬੂਤ ਹੈ।
