ਮਾਪੇ ਅਧਿਆਪਕ ਮਿਲਣੀ ਲਈ ਬੱਚਿਆ ਦੇ ਮਾਪਿਆ ਵਿੱਚ ਭਾਰੀ ਉਤਸ਼ਾਹ
ਗੜ੍ਹਸ਼ੰਕਰ:- ਬੱਚਿਆ ਦੀ ਕਾਰਗੁਜ਼ਾਰੀ ਬਾਰੇ ਬੱਚਿਆ ਦੇ ਮਾਪਿਆ ਨੂੰ ਮਾਪੇ ਅਧਿਆਪਕ ਮਿਲਣੀ ਮੌਕੇ ਜਾਣੂ ਕਰਵਾਇਆ ਜਾਂਦਾ ਹੈ। ਜਿਸ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਕੰਨਿਆ ਗੜ੍ਹਸ਼ੰਕਰ ਵਿਖੇ ਪੰਜਾਬ ਸਰਕਾਰ ਦੀਆ ਹਦਾਇਤਾ ਅਨੁਸਾਰ ਪਿ੍ਰੰਸੀਪਲ ਸੀਮਾ ਰਾਣੀ ਅਤੇ ਹੈਡ ਟੀਚਰ ਬਲਵੀਰ ਕੌਰ ਦੀ ਅਗਵਾਈ ਹੇਠ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ।
ਜਿਸ ਵਿੱਚ ਬੱਚਿਆ ਦੇ ਮਾਪਿਆ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ। ਇਸ ਤਹਿਤ ਸਿੱਖਿਆ ਕ੍ਰਾਂਤੀ ਟੀਮ ਦੇ ਮੈਂਬਰ ਕੰਮ ਐਸ ਐਮ ਸੀ ਮੈਂਬਰ ਪਿ੍ਰੰਸੀਪਲ ਹਰੀ ਕ੍ਰਿਸ਼ਨ ਨੇ ਉਪਰੋਕਤ ਸਕੂਲਾ ਦੀ ਵਿਜਟ ਕੀਤੀ ਗਈ। ਜਿਸ ਵਿੱਚ ਪ੍ਰਬੰਧ ਬਹੁਤ ਵਧੀਆ ਪਾਇਆ ਗਿਆ।
