ਪੰਜ ਦਰਿਆ ਸੱਭਿਆਚਾਰਕ ਮੰਚ ਨੇ 85ਵਾਂ ਖੂਨਦਾਨ ਕੈਂਪ ਲਗਾਇਆ
ਐਸ ਏ ਐਸ ਨਗਰ, 11 ਮਾਰਚ- ਪੰਜ ਦਰਿਆ ਸੱਭਿਆਚਾਰਕ ਮੰਚ, ਪੰਜਾਬ (ਰਜਿ.) ਮੁਹਾਲੀ ਵੱਲੋਂ ਮੁਹਾਲੀ ਦੇ ਸਮੂਹ ਪਾਵਰਕਾਮ ਮੁਲਾਜ਼ਮਾਂ ਦੇ ਸਹਿਯੋਗ ਨਾਲ 85ਵਾਂ ਖੂਨਦਾਨ ਕੈਂਪ ਸਪੈਸ਼ਲ ਡਵੀਜ਼ਨ ਪਾਵਰਕਾਮ, ਫੇਜ਼ 1, ਇੰਡਸਟ੍ਰੀਅਲ ਏਰੀਆ, ਮੁਹਾਲੀ ਵਿਖੇ ਲਗਾਇਆ ਗਿਆ।
ਪੰਜ ਦਰਿਆ ਸੱਭਿਆਚਾਰਕ ਮੰਚ, ਪੰਜਾਬ ਦੇ ਪ੍ਰਧਾਨ ਲੱਖਾ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਡਿਪਟੀ ਚੀਫ ਇੰਜੀਨੀਅਰ ਸਰਕਲ ਮੁਹਾਲੀ ਇੰਜ. ਸੁਖਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਪ੍ਰਧਾਨਗੀ ਇੰਜ. ਤਰਨਜੀਤ ਸਿੰਘ (ਸੀਨੀਅਰ ਕਾਰਜਕਾਰੀ ਇੰਜੀਨੀਅਰ) ਵੱਲੋਂ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਨਗਰ ਨਿਗਮ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕੈਂਪ ਵਿੱਚ ਸ਼ਾਮਲ ਹੋ ਕੇ ਖੂਨਦਾਨੀਆਂ ਦੀ ਹੌਸਲਾ ਅਫਜਾਈ ਕੀਤੀ। ਇਸ ਮੌਕੇ ਇੰਜ. ਸੁਨੀਲ ਕੁਮਾਰ ਐਡੀਸ਼ਨਲ ਐਸ.ਈ. ਸੀ.ਐਚ. ਟੈਕ ਸਰਕਲ ਮੁਹਾਲੀ, ਇੰਜ. ਮੋਨਾ ਗੋਇਲ ਐਡੀਸ਼ਨਲ ਐਸ.ਈ. ਸੈਂਟਰਲ ਸਟੋਰ ਮੁਹਾਲੀ, ਇੰਜ. ਸੁਰਿੰਦਰ ਸਿੰਘ ਬੈਂਸ ਐਡੀਸ਼ਨਲ ਐਸ.ਈ. ਜ਼ੀਰਕਪੁਰ, ਇੰਜ. ਮਨਦੀਪ ਕੁਮਾਰ ਐਡੀਸ਼ਨਲ ਐਸ.ਈ. ਲਾਲੜੂ, ਇੰਜ. ਹਰਮਿੰਦਰ ਸਿੰਘ ਐਡੀਸ਼ਨਲ ਐਸ.ਈ. ਏਰੋ ਸਿਟੀ ਮੁਹਾਲੀ, ਇੰਜ. ਅਮਨਦੀਪ ਸਿੰਘ ਐਡੀਸ਼ਨਲ ਐਸ.ਈ. ਪੀ ਐਂਡ ਐਮ ਮੁਹਾਲੀ, ਇੰਜ ਧੀਰਜ ਪਾਲ ਐਡੀਸ਼ਨਲ ਐਸ.ਈ. ਟੈਕਨੀਕਲ ਆਡਿਟ ਮੁਹਾਲੀ, ਇੰਜ. ਸੁਖਜੀਤ ਕੁਮਾਰ ਐਡੀਸ਼ਨਲ ਐਸ.ਈ. ਕੰਪਿਊਟਰ ਸੈੱਲ ਮੁਹਾਲੀ, ਇੰਜ. ਦਵਿੰਦਰ ਸਿੰਘ ਐਡੀਸ਼ਨਲ ਐਸ.ਈ. ਇਨਫੋਰਸਮੈਂਟ ਮੁਹਾਲੀ ਵੱਲੋਂ ਖੂਨਦਾਨੀਆਂ ਦਾ ਸਨਮਾਨ ਕੀਤਾ ਗਿਆ।
ਕੈਂਪ ਵਿੱਚ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ 32 ਦੀ ਟੀਮ ਵਲੋਂ ਖੂਨ ਇਕੱਤਰ ਕੀਤਾ ਗਿਆ। ਇਸ ਕੈਂਪ ਵਿੱਚ ਮਨੁੱਖਤਾ ਦੇ ਭਲੇ ਲਈ ਲਗਭਗ 80 ਯੂਨਿਟ ਇਕੱਤਰ ਕੀਤੀਆਂ ਗਈਆਂ। ਇਸ ਕੈਂਪ ਨੂੰ ਸਫਲ ਬਨਾਉਣ ਲਈ ਟੈਕਨੀਕਲ ਸਰਵਿਸ ਯੂਨੀਅਨ, ਪੈਨਸ਼ਨਰ ਐਸੋਸੀਏਸ਼ਨ ਮੁਹਾਲੀ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਜੇ.ਈ. ਕੌਂਸਲ, ਠੇਕਾ ਮੁਲਾਜ਼ਮ (ਸੀ.ਐਚ.ਬੀ.) ਅਤੇ ਸਮੂਹ ਮੁਲਾਜ਼ਮਾਂ ਅਤੇ ਅਫਸਰਾਂ ਨੇ ਪੂਰਾ ਯੋਗਦਾਨ ਦਿੱਤਾ।
ਸ੍ਰੀ ਲੱਖਾ ਸਿੰਘ ਨੇ ਦੱਸਿਆ ਕਿ ਮੰਚ ਵੱਲੋਂ ਪਿਛਲੇ ਕਈ ਸਾਲਾਂ ਤੋਂ ਮਨੁੱਖਤਾ ਦੀ ਸੇਵਾ ਲਈ ਫਰੀ ਐਂਬੂਲੈਂਸ ਸਰਵਿਸ ਚਲਾਈ ਜਾ ਰਹੀ ਹੈ ਜਿਸ ਦਾ ਫੋਨ 9872002828 ਹੈ। ਕੈਂਪ ਦੌਰਾਨ ਕੰਵਰਜੋਤ ਸਿੰਘ ਰਾਜਾ ਮੁਹਾਲੀ, ਗੁਰਬਖਸ਼ ਸਿੰਘ, ਵਿਜੇ ਕੁਮਾਰ, ਸਤਵੰਤ ਸਿੰਘ, ਸੰਦੀਪ ਨਾਗਪਾਲ, ਸੋਹਣ ਸਿੰਘ, ਬਲਵੀਰ ਸਿੰਘ, ਜਤਿੰਦਰ ਸਿੰਘ, ਹਰਬੰਸ ਸਿੰਘ, ਗੁਰਮੀਤ ਸਿੰਘ, ਰਾਧੇ ਸ਼ਿਆਮ, ਬਿਕਰਮ ਸਿੰਘ, ਜਸਪਾਲ ਸਿੰਘ, ਅਜੀਤ ਸਿੰਘ, ਜਗਦੀਪ ਸਿੰਘ, ਸੁਖਬੀਰ ਸਿੰਘ, ਛੋਰਾ ਸਿੰਘ, ਪਰਮਜੀਤ ਸਿੰਘ, ਹਰਜੀਤ ਸਿੰਘ, ਅਵਤਾਰ ਸਿੰਘ, ਅਕਸ਼ੈ ਕੁਮਾਰ ਐਡੀਸ਼ਨਲ ਐਸ.ਈ. ਵਲੋਂ ਪ੍ਰੋਗਰਾਮ ਨੂੰ ਸਫਲ ਬਨਾਉਣ ਵਿੱਚ ਭਰਪੂਰ ਯੋਗਦਾਨ ਪਾਇਆ।
