ਹਰਿਆਣਾ ਵਿੱਚ ਆਊਟਸੋਰਸਿੰਗ ਪੋਲਿਸੀ ਪਾਰਟ2 ਕਰਮਚਾਰੀਆਂ ਦੀ ਠੇਕਾ ਸਮੇਂ ਵੱਧਿਆ

ਚੰਡੀਗੜ੍ਹ, 23 ਅਕਤੂਬਰ - ਹਰਿਆਣਾ ਸਰਕਾਰ ਨੇ ਆਊਟਸੋਰਸਿੰਗ ਪੋਲਿਸੀ ਪਾਰਟ-2 ਤਹਿਤ ਮੰਜੂਰ ਅਹੁਦਿਆਂ ਦੇ ਸਾਹਮਣੇ ਵੱਖ-ਵੱਖ ਵਿਭਾਗਾਂ, ਬੋਰਡਾਂ, ਨਿਗਮਾਂ ਅਤੇ ਪਬਲਿਕ ਇੰਟਰਪ੍ਰਾਈਸਿਸ ਵਿੱਚ ਲੱਗੇ ਕਰਮਚਾਰੀਆਂ ਨੂੰ ਠੇਕਾ ਸਮੇਂ 30 ਨਵੰਬਰ, 2025 ਤੱਕ ਵਧਾਉਣ ਦਾ ਫੈਸਲਾ ਕੀਤਾ ਹੈ।
          ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਇਸ ਸਬੰਧ ਵਿੱਚ ਜਾਰੀ ਇੱਕ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਤੋਂ ਪਹਿਲਾਂ ਇੰਨ੍ਹਾਂ ਕਰਮਚਾਰੀਆਂ ਦੀ ਠੇਕਾ ਸਮੇਂ 1 ਅਗਸਤ, 2025 ਤੋਂ 30 ਸਤੰਬਰ, 2025 ਤੱਕ ਵਧਾਈ ਗਈ ਸੀ। ਇਸ ਦੇ ਲਈ ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ ਲਿਮੀਟੇਡ (ਐਚਕੇਆਰਐਨ) ਵੱਲੋਂ 25 ਮਾਰਚ, 2025 ਨੂੰ ਜਾਰੀ ਮੈਮੋਰੰਡਮ ਵਿੱਚ ਦਿੱਤੀ ਗਈ ਸ਼ਰਤਾਂ ਦਾ ਪਾਲਣ ਕਰਨਾ ਜਰੂਰੀ ਹੋਵੇਗਾ।