ਖੂਨਦਾਨ ਕੈਂਪ ਅਤੇ ਮਾਤਾ ਦੀ ਚੌਂਕੀ ਦਾ ਆਯੋਜਨ ਕੀਤਾ
ਐਸ ਏ ਐਸ ਨਗਰ, 23 ਅਕਤੂਬਰ - ਸ੍ਰੀ ਸ਼ਿਵ ਗੌਰੀ ਮੰਦਰ ਕਮੇਟੀ ਵੱਲੋਂ ਐਰੋਸਿਟੀ ਮੁਹਾਲੀ ਦੇ ਬਲਾਕ ਆਈ ਦੇ ਪਾਰਕ ਵਿੱਚ ਖੂਨਦਾਨ ਕੈਂਪ ਅਤੇ ਮਾਤਾ ਦੀ ਚੌਂਕੀ ਦਾ ਆਯੋਜਨ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਏ. ਐਲ.ਵਰਮਾ ਨੇ ਦੱਸਿਆ ਕਿ ਇਸ ਮੌਕੇ ਕਰੀਬ 26 ਵਿਅਕਤੀਆਂ ਨੇ ਖੂਨਦਾਨ ਕੀਤਾ। ਮਾਤਾ ਦੀ ਚੌਂਕੀ ਦੀ ਸਮਾਪਤੀ ਉਪਰੰਤ ਭੰਡਾਰਾ ਅਤੁੱਟ ਵਰਤਾਇਆ ਗਿਆ।
ਇਸ ਮੌਕੇ ਮੰਦਰ ਕਮੇਟੀ ਦੇ ਚੇਅਰਮੈਨ ਰਜਿੰਦਰ ਕੁਮਾਰ, ਪ੍ਰਧਾਨ ਐਸ. ਕੇ.ਕੌਸ਼ਿਕ, ਉਪ ਜਨਰਲ ਸਕੱਤਰ ਰਾਕੇਸ਼ ਗੁਪਤਾ, ਮੈਂਬਰ ਸੁਰਿੰਦਰ ਬਾਂਸਲ, ਰੁਪਿੰਦਰ ਸ਼ਰਮਾ, ਐਚ.ਐਲ ਗਰੋਵਰ, ਕੈਸ਼ੀਅਰ ਸੰਜੀਵ ਉੱਪਲ, ਮਹਿਲਾ ਮੰਡਲੀ ਦੀ ਮੈਂਬਰ ਸ਼ੈਲਾ ਬਾਂਸਲ, ਰੀਤਾ ਸ਼ਰਮਾ, ਰਾਜ ਵਰਮਾ, ਸਵਾਤੀ ਗੋਇਲ, ਸੁਨੀਤਾ ਗਰੋਵਰ, ਰਜਨੀ ਚਾਂਦਨਾ, ਰੇਣੂ ਕੌਸ਼ਿਕ ਅਤੇ ਰਜਨੀ ਹਾਜ਼ਰ ਸਨ। ਇਸ ਮੌਕੇ ਮੰਦਰ ਕਮੇਟੀ ਵਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਏਅਰੋਸਿਟੀ ਦੇ ਵਸਨੀਕਾਂ ਨੂੰ ਜਲਦੀ ਤੋਂ ਜਲਦੀ ਮੰਦਰ ਲਈ ਜਗ੍ਹਾ ਦਿੱਤੀ ਜਾਵੇ। ਜਗ੍ਹਾ ਦੀ ਘਾਟ ਕਾਰਨ ਇਹ ਸਮਾਗਮ ਕਰਵਾਇਆ ਗਿਆ।
