ਗਾਂਧੀ ਜਯੰਤੀ ਨੂੰ ਸਮਰਪਿਤ ਮੈਡੀਕਲ ਚੈੱਕਅਪ ਕੈਂਪ ਲਗਾਇਆ।

ਨਵਾਂਸ਼ਹਿਰ - ਮਨਿਸਟਰੀ ਆਫ ਸੋਸ਼ਲ ਜਸਟਿਸ ਅਤੇ ਇੰਮਪਾਵਰਮੈਂਟ, ਭਾਰਤ ਸਰਕਾਰ (ਨਵੀਂ ਦਿੱਲ਼ੀ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ. ਸ਼ਿਵ ਦੁਲਾਰ ਸਿੰਘ ਢਿੱਲੋਂ(ਆਈ ਏ ਐਸ ਰਿਟਾ.), ਸਕੱਤਰ ਇੰਡੀਅਨ ਰੈੱਡ ਕਰਾਸ ਸੁਸਾਇਟੀ, ਪੰਜਾਬ ਸਟੇਟ  ਬਰਾਂਚ, ਚੰਡੀਗੜ੍ਹ ਦੀ ਅਗਵਾਈ ਹੇਠ ਰਾਸ਼ਟਰ  ਪਿਤਾ ਮਹਾਤਮਾ ਗਾਂਧੀ ਜੀ ਦੀ ਜਯੰਤੀ ਨੂੰ ਸਮਰਪਿਤ “ ਸਵੱਛਤਾ ਹੀ ਸੇਵਾ 2024” ਮੁਹਿੰਮ ਤਹਿਤ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵਲੋਂ ਨਗਰ ਕੌਂਸਲ ਰਾਹੋਂ ਵਿਖੇ ਇਸ ਸਾਲ ਦਾ ਥੀਮ “ ਸੁਭਾਅ ਸਵੱਛਤਾ ਸੰਸਕਾਰ ਸਵੱਛਤਾ ” ਨੂੰ ਮੁੱਖ ਰਖਦੇ ਹੋਇਆ ਸਵੱਛ ਭਾਰਤ ਅਭਿਆਨ ਤਹਿਤ ਸਫਾਈ ਮਿਤਰਾਂ ਸੁਰਖਿਆ ਸ਼ਿਵਰਾਂ ਨੂੰ ਮੁੱਖ ਰੱਖਦਿਆਂ ਮੈਡੀਕਲ ਚੈੱਕਅਪ ਕੈੰਪ ਲਗਾਇਆ ਗਿਆ। ਜਿਸ ਦੀ ਅਗਵਾਈ ਸ਼੍ਰੀ ਚਮਨ ਸਿੰਘ(ਪ੍ਰੋਜੈਕਟ ਡਾਇਰੈਕਟਰ)ਨੇ ਕੀਤੀ।
ਇਸ  ਮੌਕੇ ਤੇ ਸ਼੍ਰੀ ਚਮਨ ਸਿੰਘ (ਪ੍ਰੋਜੈਕਟ ਡਾਇਰੈਕਟ) ਨੇ ਸੰਬੋਧਨ ਹੁੰਦਿਆਂ ਕਿਹਾ ਕਿ 2 ਅਕਤੂਬਰ 2014 ਨੂੰ, ਸਵੱਛ ਭਾਰਤ ਮਿਸ਼ਨ ਨੂੰ ਇੱਕ ਰਾਸ਼ਟਰੀ ਅੰਦੋਲਨ ਦੇ ਰੂਪ ਵਿੱਚ ਪੂਰੇ ਭਾਰਤ ਦੇਸ਼ ਵਿੱਚ ਸ਼ੁਰੂ ਕੀਤਾ ਗਿਆ ਸੀ। ਸਵੱਛਤਾ ਇੱਕ ਚੰਗੀ ਆਦਤ ਹੈ ਜੋ ਸਾਡੇ ਸਭ ਲਈ ਬਹੁਤ ਜਰੂਰੀ ਹੈ। ਉਨਾਂ ਨੇ ਸਫਾਈ ਕਰਮਚਾਰੀਆਂ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਤੁਸੀ ਬਹੁਤ ਹੀ ਬਹਾਦਰੀ ਨਾਲ ਸਫਾਈ ਦਾ ਕੰਮ ਕਰਦੇ ਹੋ ਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਦੇ ਹੋ। ਤੁਹਾਨੂੰ ਵੀ ਸਫਾਈ ਕਰਦਿਆਂ ਸਮੇਂ ਆਪਣੀ ਨਿੱਜੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਸਫਾਈ ਕਰਦਿਆਂ ਸਮੇਂ ਹੱਥਾਂ ਤੇ ਦਸਤਾਨੇ, ਮਾਸਕ ਅਤੇ ਪੈਰਾਂ ਵਿੱਚ ਵੱਡੇ ਜੁੱਤੇ ਪਾ ਕੇ ਸਫਾਈ ਕਰਨੀ ਚਾਹੀਦੀ ਹੈ, ਤਾਂ ਜੋ ਬਿਮਾਰੀਆਂ ਤੋਂ ਬੱਚ ਸਕੋ। ਕਿਉਕਿ ਜੇਕਰ ਅਸੀ ਆਪ ਸਿਹਤਮੰਦ ਹੋਵਾਗੇਂ ਤਾਂ ਹੀ ਲੋਕਾਂ ਨੂੰ ਸਾਫ ਸੁਥਰਾ ਵਾਤਾਵਰਣ ਪ੍ਰਦਾਨ ਕਰ ਸਕਦੇ ਹਾਂ। 
ਉਨਾਂ ਨੇ ਕਿਹਾ ਕਿ ਹਰ ਮਨੁੱਖ ਇਸ ਧਰਤੀ ਤੇ ਮਹਿਮਾਨ ਬਣ ਕੇ ਆਇਆ ਹੈ। ਇਸ ਲਈ ਮਹਿਮਾਨਾਂ ਲਈ ਅਸੀ ਸਾਫ ਸੁਥਰਾ ਵਾਤਾਵਰਣ ਪ੍ਰਦਾਨ ਕਰਾਂਗੇ। ਸਾਡਾ ਵੀ ਫਰਜ ਬਣਦਾ ਹੈ ਕਿ ਅਸੀ ਇਨਸਾਨੀਅਤ ਦੇ ਤੌਰ ਤੇ ਧਰਤੀ ਮਾਂ ਨੂੰ ਸਾਫ ਸੁਥਰਾ ਰੱਖੀਏ ਅਤੇ ਮਹਿਮਾਨਾ ਦਾ ਵੀ ਫਰਜ ਹੈ ਕਿ ਉਹ ਵਾਤਾਰਣ ਨੂੰ ਸਾਫ ਸੁਥਰਾ ਰੱਖਣ। ਸੈਮੀਨਾਰ ਦੌਰਾਨ ਦੱਸਿਆ ਕਿ ਨਸ਼ੇ ਦੀ ਵਰਤੋਂ ਨਾ ਕਰੋ ਕਿਉਕਿ ਸਫਾਈ/ਗਟਰ ਆਦਿ ਸਫਾਈ ਕਰਦੇ ਜਿਆਦਾ ਬਦਬੂ ਨਾ ਆਵੇ, ਜੇਕਰ ਨਸ਼ੇ ਦਾ ਸੇਵਨ ਕਰਦੇ ਹੋ ਤਾਂ ਉਸ ਨਾਲ ਬਹੁਤ ਹੀ ਦੁਖਦਾਈ ਹਾਦਸੇ ਵਾਪਰਦੇ ਹਨ। ਸਫਾਈ /ਸਿਹਤ ਵਿਭਾਗ ਨੂੰ ਵੀ ਅਪੀਲ ਕੀਤੀ ਕਿ ਸਫਾਈ ਮਿੱਤਰਾਂ ਦਾ ਸਮੇ-ਸਮੇਂ ਤੇ ਚੈੱਕ ਅਪ ਹੁੰਦਾ ਰਹੇ। ਲੋੜੀਦਾਂ ਸਮਾਨ ਅਤੇ ਦਵਾਈਆਂ ਦਿੱਤੀਆਂ ਜਾਣ। ਉਨਾਂ ਨੂੰ  ਸ਼ਹੀਦ-ਏ-ਆਜਮ  ਸ. ਭਗਤ ਸਿੰਘ ਜੀ ਦੇ ਜਨਮ ਦਿਨ ਮੁਬਾਰਕਾਂ ਵੀ ਦਿੱਤੀਆਂ ਕਿਹਾ ਕਿ  ਸਫਾਈ ਸੇਵਕਾਂ  ਦੀ ਬਹੁਤ ਇੱਜਤ ਕਰਦੇ ਸਨ। ਉਹ ਜੇਲ ਵਿੱਚ ਇੱਕ ਸਫਾਈ ਸੇਵਕ ਨੂੰ ਆਪਣੀ ਦੂਜੀ ਮਾਂ ਦਾ ਦਰਜਾ ਦਿੱਤਾ। 
ਇਸ ਮੌਕੇ ਤੇ ਸਫਾਈ ਸੇਵਕਾਂ ਦਾ O.S.T. ਕੇਂਦਰ ਨਵਾਂਸ਼ਹਿਰ ਤੋਂ ਆਈ ਹੋਈ ਟੀਮ ਜਿਸ ਦੀ ਅਗਵਾਈ ਕੁਮਾਰ ਬੰਗੜ ਜੀ ਨੇ ਕੀਤੀ। ਉਨਾ ਵਲੋਂ ਬਲੱਡ ਪਰੈਸ਼ਰ. ਤਾਪਮਾਨ ਆਦਿ ਚੈੱਕ ਅਪ ਕੀਤਾ। ਰੈੱਡ ਕਰਾਸ ਕੇਂਦਰ ਨਵਾਂਸ਼ਹਿਰ ਵਲੋਂ ਸਾਰੇ ਹੀ ਸਫਾਈ ਸੇਵਕਾਂ ਨੂੰ ਮਾਸਕ ਵੰਡੇ ਗਏ। ਅੱਜ ਦੇ ਸਮਾਗਮ ਲਈ ਸ. ਜਸਵਿੰਦਰ ਸਿੰਘ(CF, ਕਮਿਊਨਟੀ ਫੈਸਿਲੀਟੇਟਰ) ਰਾਂਹੋ ਨੇ ਪੂਰਾ ਸਹਿਯੋਗ ਦਿੱਤਾ। ਨਹਿਰੂ ਯੁਵਾ ਕੇਂਦਰ ਨਵਾਂਸ਼ਹਿਰ ਵਲੋਂ ਗੋਬਿੰਦਾ ਅਧਿਕਾਰੀ ਜੀ ਨੇ ਸਮਾਗਮ ਦਾ ਸਹਿਯੋਗ ਕੀਤਾ।ਇਸ ਮੌਕੇ ਤੇ ਸਭ ਨੂੰ ਸਹੁੰ ਚੁਕਾਈ ਗਈ। ਸ. ਜਸਵਿੰਦਰ ਸਿੰਘ ਨੇ ਸਰਕਾਰੀ ਸੀਨੀ. ਸੈਕੰ. ਸਕੂਲ(ਲੜਕੇ) ਰਾਂਹੋ ਤੋਂ ਕੁੱਝ ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਨਾਲ ਹਾਜ਼ਰੀ ਭਰੀ। 
ਉਨਾ ਨੇ ਰਾਹੋਂ ਦੇ ਵੱਖ-ਵੱਖ ਸਥਾਨਾਂ ਨੂੰ ਸਾਫ-ਸੁਥਰਾਂ ਰੱਖਣ ਦਾ ਸੁਨੇਹਾ ਦਿੱਤਾ। ਇਸ ਤੋਂ ਪਹਿਲਾਂ ਡਾ. ਭੀਮ ਰਾਓ ਅੰਬੇਦਕਰ ਪਾਰਕ ਰਾਹੋਂ ਦੀ ਸਫਾਈ ਵੀ ਕੀਤੀ।ਇਸ ਮੌਕੇ ਤੇ ਜੀਤ ਰਾਮ ਹਿਆਲਾ(ਵਾਤਾਵਰਣ ਕਮੇਟੀ ਰਾਹੋਂ), ਸੋਮ ਨਾਥ ਰਾਜਵੰਸ਼ੀ, ਪਰਵੇਸ਼ ਕੁਮਾਰ, ਰੰਜਨਾ ਕੈਂਥ, ਹਰਪ੍ਰੀਤ ਕੌਰ, ਕੁਮਾਰ ਬੰਗੜ, ਪਵਨ ਕੁਮਾਰ, ਕੁਲਵਿੰਦਰ ਰਾਮ ਅਤੇ ਸਮੂਹ ਸਫਾਈ ਕਰਮਚਾਰੀ , ਵਿਦਿਆਰਥੀ ਹਾਜਿਰ ਸਨ।