ਹਰਿਆਣਾ ਵਿੱਚ ਆਨਲਾਇਨ ਰਜਿਸਟਰੀ ਪ੍ਰਣਾਲੀ ਦੀ ਸ਼ੁਰੂਆਤ ਪਹਿਲੇ ਹੀ ਦਿਨ 109 ਬਿਨੈ ਹੋਏ ਮੰਜੂਰ
ਚੰਡੀਗੜ੍ਹ, 4 ਨਵੰਬਰ - ਹਰਿਆਣਾ ਸਰਕਾਰ ਨੇ ਸੂਬੇ ਵਿੱਚ ਰਜਿਸਟਰੀ ਪ੍ਰਕ੍ਰਿਆ ਨੂੰ ਵੱਧ ਪਾਰਦਰਸ਼ੀ, ਸਰਲ ਅਤੇ ਭ੍ਰਿਸ਼ਟਾਚਾਰ ਰਹਿਤ ਬਨਾਉਣ ਦੀ ਦਿਸ਼ਾ ਵਿੱਚ ਇਤਿਹਾਸਕ ਕਦਮ ਚੁੱਕਦੇ ਹੋਏ ਆਨਲਾਇਨ ਰਜਿਸਟਰੀ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ। ਇਸ ਨਵੀਂ ਵਿਵਸਥਾ ਤਹਿਤ ਨਾਗਰਿਕ ਹੁਣ ਆਪਣੀ ਸੰਪਤੀ ਸਬੰਧੀ ਰਜਿਸਟਰੀ ਲਈ ਆਨਲਾਇਨ ਬਿਨੈ ਕਰ ਸਕਦੇ ਹਨ ਅਤੇ ਪੂਰੀ ਪ੍ਰਕ੍ਰਿਆ ਪਾਰਦਰਸ਼ੀ ਅਤੇ ਪੇਪਰਲੈਸ ਰੂਪ ਨਾਲ ਸਪੰਨ ਹੋਵੇਗੀ।
ਪ੍ਰਣਾਲੀ ਦੇ ਪਹਿਲੇ ਹੀ ਦਿਨ ਪੂਰੇ ਸੂਬੇ ਵਿੱਚ ਨਾਗਰਿਕਾਂ ਦੀ ਉਤਸਾਹਪੂਰਣ ਪ੍ਰਤੀਕ੍ਰਿਆ ਦੇਖਣ ਨੁੰ ਮਿਲਿਅ। ਪਹਿਲੇ ਦਿਨ ਪ੍ਰਾਪਤ ਬਿਨਿਆ ਵਿੱਚੋਂ 109 ਬਿਨੈ ਮੰਜੂਰੀ (ਅਪਰੂਵਡ) ਕੀਤੇ ਗਏ, ਜੋ ਇਸ ਨਵੀਂ ਪਹਿਲ ਦੀ ਸਫਲਤਾ ਦਾ ਪ੍ਰਮਾਣ ਹੈ।
ਇਸ ਮੌਕੇ 'ਤੇ ਹਰਿਆਣਾ ਦੇ ਸਿਹਤ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਟੀਚਾ ਨਾਗਰਿਕਾਂ ਨੂੰ ਪਾਰਦਰਸ਼ੀ, ਸਹੂਲਤਜਨਕ ਅਤੇ ਸਮੇਂਬੱਧ ਸੇਵਾਵਾਂ ਪ੍ਰਦਾਨ ਕਰਨਾ ਹੈ। ਆਨਲਾਇਨ ਰਜਿਸਟਰੀ ਪ੍ਰਣਾਲੀ ਨਾਲ ਨਾ ਸਿਰਫ ਭ੍ਰਿਸ਼ਟਾਚਾਰ 'ਤੇ ਰੋਕ ਲੱਗੇਗੀ ਸਗੋ ਲੋਕਾਂ ਦਾ ਕੀਮਤੀ ਸਮਾਂ ਅਤੇ ਸਰੋਤ ਵੀ ਬੱਚਣਗੇ। ਹੁਣ ਸੂਬੇ ਵਿੱਚ ਸਾਰੀ ਰਜਿਸਟਰੀਆਂ ਪੂਰੀ ਤਰ੍ਹਾ ਪਾਰਦਰਸ਼ੀ ਅਤੇ ਪੇਪਰਲੈਸ ਹੋਣਗੀਆਂ।
ਉਨ੍ਹਾਂ ਨੇ ਕਿਹਾ ਕਿ ਵਿਭਾਗ ਵੱਲੋਂ ਇਸ ਪ੍ਰਣਾਲੀ ਰਾਹੀਂ ਡਿਜੀਟਲ ਇੰਡੀਆ ਦੇ ਟੀਚੇ ਨੂੰ ਅੱਗੇ ਵਧਾਉਂਦੇ ਹੋਏ ਸਾਰੀ ਰਜਿਸਟਰੀ ਪ੍ਰਕ੍ਰਿਆਵਾਂ ਨੂੰ ਆਧੁਨਿਕ ਤਕਨੀਕ ਨਾਲ ਜੋੜਿਆ ਗਿਆ ਹੈ। ਨਾਗਰਿਕ ਹੁਣ ਘਰ ਬੈਠੇ ਆਪਣੇ ਦਸਤਾਵੇਜ ਅਪਲੋਡ ਕਰ ਸਕਣਗੇ, ਭੁਗਤਾਨ ਆਨਲਾਇਨ ਕਰ ਪਾਉਣਗੇ ਅਤੇ ਨਿਰਧਾਰਿਤ ਸਮੇਂ 'ਤੇ ਰਜਿਸਟਰੀ ਦੀ ਪੁਸ਼ਟੀ ਪ੍ਰਾਪਤ ਕਰ ਸਕਣਗੇ।
ਸਿਹਤ ਮੰਤਰੀ ਨੇ ਇਸ ਪਰਿਯੋਜਨਾ ਵਿੱਚ ਜੁੜੇ ਸਾਰੇ ਅਧਿਕਾਰੀਆਂ ਅਤੇ ਤਕਨੀਕੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਪ੍ਰਣਾਲੀ ਨੂੰ ਹੋਰ ਵੱਧ ਉਪਯੋਗੀ ਅਤੇ ਨਾਗਰਿਕ ਹਿਤੇਸ਼ੀ ਬਣਾਇਆ ਜਾਵੇਗਾ। ਗੌਰਤਲਬ ਹੈ ਕਿ ਮੁੱਖ ਮੰਤਰੀ ਸ੍ਰੀ ਨਾਹਿਬ ਸਿੰਘ ਸੈਣੀ ਨੇ ਇਸ ਦੀ ਸ਼ੁਰੂਆਤ ਪਾਇਲਟ ਪ੍ਰੋਜੈਕਟ ਵਜੋ ਲਾਡਵਾ ਤੋਂ ਕੀਤੀ ਸੀ। ਇੱਕ ਨਵੰਬਰ ਤੋਂ ਪੇਪਰਲੈਸ ਆਨਲਾਇਨ ਰਜਿਸਟਰੀਆਂ ਪੂਰੇ ਸੂਬੇ ਵਿੱਚ ਪ੍ਰਭਾਵੀ ਹਨ।
ਪਹਿਲੇ ਦਿਨ ਜਿਲ੍ਹਾਵਾਰ ਆਨਲਾਇਨ ਰਜਿਸਟਰੀਆਂ ਦੇ ਬਿਨੈ ਮੰਜੂਰ
ਅੰਬਾਲਾ ਵਿੱਚ 1, ਭਿਵਾਨੀ ਵਿੱਚ 1, ਫਰੀਦਾਬਾਦ ਵਿੱਚ 2, ਫਤਿਹਾਬਾਦ ਵਿੱਚ 5, ਗੁਰੂਗ੍ਰਾਮ ਵਿੱਚ 2, ਹਿਸਾਰ ਵਿੱਚ 3, ਝੱਜਰ ਵਿੱਚ 2, ਜੀਂਦ ਵਿੱਚ 1, ਕਰਨਾਲ 3, ਕੁਰੂਕਸ਼ੇਤਰ ਵਿੱਚ 58, ਮਹੇਂਦਰਗੜ੍ਹ ਵਿੱਓ 21, ਮੇਵਾਤ ਵਿੱਚ 3, ਰਿਵਾੜੀ ਵਿੱਚ 5 ਅਤੇ ਰੋਹਤਕ ਵਿੱਚ 1 ਬਿਨੈ ਮੰਜੂਰ ਹੋਏ।
