ਬਲਾਕ ਬਨਾਉਣ ਲਈ ਇੱਕ ਲੱਖ ਆਬਾਦੀ ਹੋਣਾ ਜਰੂਰੀ ਕ੍ਰਿਸ਼ਣ ਕੁਮਾਰ ਬੇਦੀ

ਚੰਡੀਗੜ੍ਹ, 19 ਦਸੰਬਰ:- ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਕਿਹਾ ਕਿ ਕਿਸੇ ਖੇਤਰ ਜਾਂ ਹਲਕੇ ਵਿੱਚ ਬਲਾਕ ਗਠਨ ਕਰਨ ਲਈ ਉਸ ਦੀ ਇੱਕ ਲੱਖ ਆਬਾਦੀ ਹੋਣਾ ਜਰੂਰੀ ਹੈ।
          ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ ਸਰਦੀ ਰੁੱਤ ਸੈਸ਼ਨ ਦੇ ਦੂਜੇ ਦਿਨ ਇੱਕ ਸੁਆਲ ਦਾ ਜਵਾਬ ਦੇ ਰਹੇ ਸਨ।
          ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਨੇ ਕਿਹਾ ਕਿ ਕੋਸਲੀ ਹਲਕੇ ਵਿੱਚ ਨਾਹਨ, ਜਾਟੂਸਾਨਾ, ਡਹਿਨਾ ਸਮੇਤ ਤਿੰਨ ਬਲਾਕ ਹਨ ਜਿਨ੍ਹਾਂ ਦੀ ਕੁੱਲ ਆਬਾਦੀ 3 ਲੱਖ 8 ਹਜਾਰ 729 ਹੈ। ਇਸ ਲਈ ਹਲਕੇ ਵਿੱਚ ਕੋਸਲੀ ਨੂੰ ਚੌਥਾ ਬਲਾਕ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ।