ਦੋ ਮੋਟਰ ਸਾਈਕਲਾਂ ਦੀ ਟੱਕਰ ਵਿਚ ਇਕ ਦੀ ਮੌਤ ਦੋ ਬੁਰੀ ਤਰ੍ਹਾਂ ਜ਼ਖਮੀ
ਹੁਸ਼ਿਆਰਪੁਰ:- ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਪਚਨੰਗਲਾ ਦੇ ਨਹਿਰ ਵਾਲੇ ਪੁਲ ਦੇ ਕਰੀਬ ਸੜਕ ਉੱਪਰ ਇਕ ਆਵਾਰਾ ਗਊ ਨੂੰ ਬਚਾਉਂਦੇ ਦੋ ਮੋਟਰ ਸਾਈਕਲਾਂ ਦੀ ਟੱਕਰ ਵਿਚ ਇਕ ਨੌਜਵਾਨ ਦੀ ਹਸਪਤਾਲ ਲਿਜਾਂਦੇ ਮੌਤ ਹੋ ਗਈ, ਜਦਕਿ ਦੂਸਰੇ ਮੋਟਰ ਸਾਈਕਲ ਵਾਲੇ ਪਤੀ ਪਤਨੀ ਗੰਭੀਰ ਜ਼ਖਮੀ ਹੋ ਗਏ|
ਪ੍ਰਾਪਤ ਜਾਣਕਾਰੀ ਅਨੁਸਾਰ 30 ਸਾਲਾਂ ਮਨਪ੍ਰੀਤ ਸਿੰਘ ਉਰਫ਼ ਮਨੀ ਪੁੱਤਰ ਕਮਲਜੀਤ ਸਿੰਘ ਨਿਵਾਸੀ ਦੇਣੋਵਾਲ ਖ਼ੁਰਦ ਆਪਣੇ ਸਪਲੰਡਰ ਮੋਟਰ ਨੰਬਰ ਪੀ. ਬੀ. 24 ਐਫ.1889 ਆਪਣੀ ਸਹੁਰੇ ਪਿੰਡ ਪੰਡੋਰੀ ਆਪਣੀ ਸੱਸ ਨੂੰ ਛੱਡਣ ਗਿਆ ਹੋਇਆ ਸੀ, ਜਦੋਂ ਉਹ ਸ਼ਾਮ 7 ਕੁ ਵਜੇ ਦੇ ਕਰੀਬ ਬਿਸਤ ਦੁਆਬ ਨਹਿਰ ਰਾਹੀ ਆਪਣੇ ਘਰ ਨੂੰ ਆ ਰਿਹਾ ਸੀ।
ਤਾਂ ਪਿੰਡ ਪਚਨੰਗਲਾ ਦੇ ਨਹਿਰ ਦੇ ਪੁਲ ਦੇ ਕਰੀਬ ਸੜਕ ਉੱਪਰ ਆਵਾਰਾ ਗਊ ਆ ਗਈ ਜਿਸ ਨੂੰ ਬਚਾਉਂਦੇ ਉਸ ਦਾ ਮੋਟਰ ਸਾਈਕਲ ਕੋਟਫ਼ਤੂਹੀ ਵੱਲੋ ਆਉਂਦੇ ਸਪਲੰਡਰ ਮੋਟਰ ਸਾਈਕਲ ਨੰਬਰ ਪੀ. ਬੀ. 07 ਸੀ. ਸੀ. 9528 ਜਿਸ ਨੂੰ 29 ਸਾਲਾਂ ਬੌਬੀ ਬਾਗਲ਼ਾ ਨਿਵਾਸੀ ਮੁਖਸ਼ੂਸਪੁਰ ਚਲਾਂ ਰਿਹਾ ਸੀ, ਉਸ ਦੀ ਪਤਨੀ ਅੰਜੂ ਕੁਮਾਰੀ ਉਸ ਦੇ ਨਾਲ ਪਿੱਛੇ ਬੈਠੀ ਸੀ ਨਾਲ ਹਨੇਰਾ ਹੋਣ ਕਰ ਕੇ ਦੋਵੇਂ ਮੋਟਰ ਸਾਈਕਲ ਟੱਕਰਾਂ ਗਏ।
ਜਿਸ ਤੇ ਦੋਵੇਂ ਮੋਟਰ ਸਾਈਕਲ ਸਵਾਰਾਂ ਜ਼ਖਮੀਆਂ ਦੇ ਸਿਰਾ ਵਿਚ ਤੇ ਸਰੀਰ ਤੇ ਗੰਭੀਰ ਸੱਟਾ ਲੱਗੀਆਂ, ਜਿਨ੍ਹਾਂ ਨੂੰ ਰਾਹਗੀਰਾਂ ਨੇ ਸਥਾਨਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਿਲ ਕਰਵਾਇਆ, ਜਿੱਥੇ ਤਿੰਨਾਂ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਸ਼ਹੀਦ ਭਗਤ ਸਿੰਘ ਨਵਾਂ ਸ਼ਹਿਰ ਦੇ ਪ੍ਰਾਈਵੇਟ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ।
ਜਿੱਥੇ ਮਨਪ੍ਰੀਤ ਸਿੰਘ ਦੀ ਮੌਤ ਹੋ ਗਈ, ਜਿਸ ਦਾ ਇਕ ਮਹੀਨੇ ਪਹਿਲਾ ਵਿਆਹ ਹੋਇਆ ਸੀ, ਜਦਕਿ ਖ਼ਬਰ ਲਿਖੇ ਜਾਣ ਤੱਕ ਦੂਸਰੇ ਮੋਟਰ ਸਾਈਕਲ ਵਾਲੇ ਵੀ ਕਾਫੀ ਗੰਭੀਰ ਹਾਲਤ ਵਿਚ ਹਨ |
