ਨਾਗਰਿਕਾਂ ਦੀ ਸ਼ਿਕਾਇਤਾਂ ਨੂੰ ਪ੍ਰਾਥਮਿਕਤਾ ਆਧਾਰ ਤੇ ਹੱਲ ਕਰਵਾਉਣ ਅਧਿਕਾਰੀ ਸਿਹਤ ਮੰਤਰੀ

ਚੰਡੀਗੜ੍ਹ, 20 ਨਵੰਬਰ - ਹਰਿਆਣਾ ਦੇ ਸਿਹਤ, ਮੈਡੀਕਲ ਸਿਖਿਆ, ਖੋਜ ਅਤੇ ਆਯੂਸ਼ ਮੰਤਰੀ ਆਰਤੀ ਸਿੰਘ ਰਾਓ ਨੇ ਅੱਜ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇੱਲ ਕਮੇਟੀ ਪਲਵਲ ਦੀ ਮਹੀਨਾ ਮੀਟਿੰਗ ਦੀ ਅਗਵਾਈ ਕੀਤੀ। ਇਸ ਮੌਕੇ 'ਤੇ ਉਨ੍ਹਾਂ ਨੇ ਮੀਟਿੰਗ ਦੇ ਏਜੰਡਾ ਵਿੱਚ ਸ਼ਾਮਿਲ 14 ਵਿੱਚੋਂ 10 ਸ਼ਿਕਾਇਤਾਂ ਦਾ ਮੋਕੇ 'ਤੇ ਹੀ ਹੱਲ ਕੀਤਾ।
          ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਨਾਗਰਿਕਾਂ ਦੀ ਹਰ ਇੱਕ ਸਮਸਿਆ ਨੂੰ ਗੰਭੀਰਤਾ ਨਾਲ ਲੈ ਕੇ ਉਸ ਦਾ ਹੱਲ ਕਰਵਾਉਣਾ ਯਕੀਨੀ ਕਰਨ।
          ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਮੀਟਿੰਗ ਵਿੱਚ ਆਏ ਇੱਕ ਮਾਮਲੇ ਵਿੱਚ ਭਾਂਨੂ ਪ੍ਰਕਾਸ਼ ਨਿਵਾਸੀ ਪਿੰਡ ਲੁਲਵਾੜੀ, ਪ੍ਰਭੂ ਦਿਆਲ ਨਿਵਾਸੀ ਖਚੇਰੂ, ਊਸ਼ਾ ਰਾਣੀ ਨਿਵਾਸੀ ਵਲੱਭਗੜ੍ਹ, ਸਮੂਚੇ ਕਿਸਾਨ ਪਿੰਡ ਸੀਹਾ ਅਤੇ ਪਿੰਡ ਅਲੀਕਾ, ਡਾਲਚੰਦ ਨਿਵਾਸੀ ਪਿੰਡ ਖਾਂਬੀ, ਸ਼ਿਵਕੁਮਾਰ ਨਿਵਾਸੀ ਪਿੰਡ ਧਤੀਰ, ਚਰਣ ਸਿੰਘ ਨਿਵਾਸੀ ਪਿੰਡ ਕਟੇਸਰਾ, ਰੋਹਤਾਸ਼ ਨਿਵਾਸੀ ਪਿੰਡ ਬੜਰਾਮ ਜੈਯੰਤੀਨਿਵਾਸੀ ਪਿੰਡ ਬਾਜਪੁਰ ਕਲਾਂ, ਤਿਰਲੋਕ ਨਿਵਾਸੀਹਥਨੀ, ਅਸਲਮ ਨਿਵਾਸੀ ਪਿੰਡ ਪਹਾੜਪੁਰ, ਮੰਜੂ ਵਸ਼ਿਸ਼ਠ ਨਿਵਾਸੀ ਪਲਵਲ ਤੇ ਵਿਦਿਆ ਸਾਗਰ ਨਿਵਾਸੀ ਪਿੰਡ ਬਹਿਰੋਲਾ ਦੀ ਸ਼ਿਕਾਇਤਾਂ ਦੀ ਸੁਣਵਾਈ ਕੀਤੀ।
          ਉਨ੍ਹਾਂ ਨੇ ਵਿਦਿਆ ਸਾਗਰ ਦੀ ਸ਼ਿਕਾਹਿਤ ਦੀ ਸੁਣਵਾਈ ਕਰਦੇ ਹੋਏ 60 ਨ ਦੇ ਅੰਦਰ-ਅੰਦਰ ਸੂਅਰ ਫਾਰਮ ਦਾ ਆਵਾਸ ਖੇਤਰ ਤੋਂ ਹਟਵਾਉਣ ਦੇ ਨਿਰਦੇਸ਼ ਦਿੱਤੇ।
          ਉਨ੍ਹਾਂ ਨੇ ਇੱਕ ਹੋਰ ਸ਼ਿਕਾਇਤਕਰਤਾ ਅਸਲਮ ਦੀ ਜਿਲ੍ਹਾ ਸਿਖਿਆ ਵਿਭਾਗ ਨਾਲ ਸਬੰਧਿਤ ਇੱਕ ਸ਼ਿਕਾਇਤ ਦੀ ਸੁਣਵਾਈ ਕਰਦੇ ਹੋਏ ਦੋਸ਼ੀ ਅਧਿਆਪਕਾਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਕਿ ਇਸ ਕੇਸ ਵਿੱਚ ਬਿਜਲੀ ਵਿਭਾਗ ਦੇ ਅਧਿਕਾਰੀ ਦੋਸ਼ੀ ਪਾਏ ੧ਾਂਦੇ ਹਨ ਤਾਂ ਉਨ੍ਹਾਂ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ।
          ਇਸ ਦੌਰਾਨ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਕਮੇਟੀ ਦੇ ਮੈਂਬਰਾਂ ਨੇ ਵੀ ਆਪਣੇ-ਆਪਣੇ ਖੇਤਰ ਤੋਂ ਸਬੰਧਿਤ ਸ਼ਿਕਾਇਤਾਂ ਸਿਹਤ ਮੰਤਰੀ ਆਰਤੀ ਸਿੰਘ ਰਾਓ ਦੇ ਸਾਹਮਣੇ ਪੇਸ਼ ਕੀਤੀਆਂ, ਜਿਨ੍ਹਾਂ ਦੇ ਸਹੀ ਹੱਲ ਲਈ ਮੌਕੇ 'ਤੇ ਹੀ ਸਬੰਧਿਤ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ।