ਓ ਐਫ ਸੀ ਕੈਨੇਡਾ ਦੇ ਚੇਅਰਮੈਨ ਰਵਿੰਦਰ ਸਿੰਘ ਕੰਗ ਦਾ ਡਾਕਟਰੇਟ ਉਪਾਧੀ ਨਾਲ ਸਨਮਾਨ
ਰਤੀਆ, 20 ਦਸੰਬਰ:- ਭਾਰਤ ਸਰਕਾਰ ਦੁਆਰਾ ਪ੍ਰਵਾਨਿਤ ਇੱਕ ਵੱਕਾਰੀ ਲੀਜੈਂਡਰੀ ਪੀਸ ਅਵਾਰਡ ਕੌਂਸਲ ਵੱਲੋਂ ਓ ਐਫ ਸੀ ਕੈਨੇਡਾ ਦੇ ਚੇਅਰਮੈਨ ਰਵਿੰਦਰ ਕੰਗ ਨੂੰ ਡਾਕਟਰੇਟ ਉਪਾਧੀ ਨਾਲ ਸਨਮਾਨਿਤ ਕਰਨ ਤੇ ਓਂਟਾਰੀਓ ਫਰੈਂਡਸ ਕਲੱਬ ਕੈਨੇਡਾ ਦੇ ਮਹਿਲਾ ਵਿੰਗ ਦੇ ਚੇਅਰਪਰਸਨ ਕੰਵਲਦੀਪ ਕੌਰ ਅਤੇ ਭਾਰਤ ਵਿੰਗ ਦੇ ਪ੍ਰਧਾਨ ਡਾਕਟਰ ਨਾਇਬ ਸਿੰਘ ਮੰਡੇਰ ਨੇ ਚੇਅਰਮੈਨ ਰਵਿੰਦਰ ਸਿੰਘ ਕੰਗ ਨੂੰ ਡਾਕਟਰੇਟ ਦੀ ਉਪਾਧੀ ਮਿਲਣ ਤੇ ਹਾਰਦਿਕ ਵਧਾਈ ਦਿੰਦਿਆਂ ਕਿਹਾ ਕਿ ਡਾਕਟਰ ਰਵਿੰਦਰ ਸਿੰਘ ਕੰਗ ਦਾ ਸਮਾਜ ਸੇਵਾ ਨੂੰ ਸਮਰਪਿਤ ਵੱਡਾ ਕਾਰਜ ਹੈ।
ਉਹਨਾਂ ਨੇ ਵੱਡੇ ਬਿਜਨਸਮੈਨ ਦੇ ਤੌਰ ਤੇ ਜਿੱਥੇ ਸਮਾਜ ਸੇਵਾ ਨੂੰ ਆਪਣਾ ਧਰਮ ਬਣਾਇਆ ਹੈ, ਉੱਥੇ ਹੀ ਸਾਹਿਤ ਸੇਵਾ ਖਾਸ ਕਰ ਪੰਜਾਬੀ ਵਿਰਾਸਤ ਦੀ ਸਾਂਭ ਸੰਭਾਲ ਦੇ ਲਈ ਸਮਰਪਿਤ ਭਾਵਨਾ ਦੇ ਨਾਲ ਕਰਸ਼ੀਲਤਾ ਦਿਖਾਈ ਹੈ। ਉਨਾਂ ਨੇ ਸਾਹਿਤ ਦੇ ਖੇਤਰ ਦੇ ਵਿੱਚ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਦੇ ਲਈ ਅੰਟਾਰੀਓ ਫਰੈਂਡਸ ਕਲੱਬ ਕਨੇਡਾ ਦੀ ਸਥਾਪਨਾ ਕਰਕੇ ਹੁਣ ਤੱਕ 9 ਵਿਸ਼ਵ ਪੰਜਾਬੀ ਕਾਨਫਰੰਸ ਕਰਵਾਉਣ ਦਾ ਉਪਰਾਲਾ ਕੀਤਾ ਹੈ।
ਡਾ ਮੰਡੇਰ ਨੇ ਕਿਹਾ ਕਿ ਡਾਕਟਰ ਕੰਗ ਨੇ ਇਫਵੋ ਕੈਨੇਡਾ ਦੀ ਸਥਾਪਨਾ ਇੰਟਰਨੈਸ਼ਨਲ ਪੀਸ, ਪੰਜਾਬੀ ਵਿਰਾਸਤ ਅਤੇ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਦੇ ਲਈ ਇਫਵੋ ਕੈਨੇਡਾ ਨਾਂ ਦੀ ਸਥਾਪਨਾ ਕਰਕੇ ਰੁੱਖ ਲਗਾਉਣ ਅਤੇ ਵਾਤਾਵਰਨ ਨੂੰ ਬਚਾਉਣ ਦੇ ਵੱਡੇ ਉਪਰਾਲੇ ਕਰ ਰਹੇ ਹਨ। ਇਸ ਮਾਣਮੱਤੀ ਸ਼ਖਸ਼ੀਅਤ ਨੂੰ ਡਾਕਟਰੇਟ ਦੀ ਉਪਾਧੀ ਨੀਤੀ ਆਯੋਗ ਵੱਲੋਂ ਦੇਣਾ ਬਹੁਤ ਵੱਡਾ ਮਾਣ ਹੈ।
ਨੀਤੀ ਅਯੋਗ ਵੱਲੋਂ ਦਿੱਤੇ ਗਏ ਇਸ ਮਾਨ ਸਨਮਾਨ ਦੇ ਸੰਬੰਧ ਦੇ ਵਿੱਚ ਓਐਸਸੀ ਪੰਜਾਬ ਦੇ ਪ੍ਰਧਾਨ ਦੀਪ ਰੱਤੀ, ਉਪ ਪ੍ਰਧਾਨ ਮਾਲਵਿੰਦਰ ਸ਼ਾਇਰ, ਇਫਵੋ ਦੇ ਭਾਰਤ ਪ੍ਰਧਾਨ ਪਵਨਜੀਤ ਕੌਰ, ਉਪ ਪ੍ਰਧਾਨ ਕੈਲਾਸ਼ ਠਾਕੁਰ ਸਮੇਤ ਕੋਰ ਕਮੇਟੀ ਵੱਲੋਂ ਵਧਾਈ ਦਿੰਦਿਆਂ ਕਿਹਾ ਹੈ ਕਿ ਇਸ ਸਨਮਾਨ ਦੀ ਪ੍ਰਾਪਤੀ ਤੇ ਹੋਰ ਹਿੰਮਤ ਦੇ ਨਾਲ ਹੋਰ ਕਾਰਸੀਲਤਾ ਵਧੇਗੀ।
ਡਾਕਟਰੇਟ ਉਪਾਧੀ ਦੇ ਸੰਬੰਧ ਦੇ ਵਿੱਚ ਡਾਕਟਰ ਰਵਿੰਦਰ ਸਿੰਘ ਕੰਗ ਨੇ ਕਿਹਾ ਕਿ ਉਹ ਆਪਣਾ ਧਰਮ ਨਿਭਾ ਰਹੇ ਹਨ। ਕਿਉਂਕਿ ਹਰ ਇੱਕ ਮਨੁੱਖ ਦਾ ਰੁੱਖ ਲਗਾਉਣ, ਵਾਤਾਵਰਨ ਨੂੰ ਬਚਾਉਣ ਪਾਣੀ ਦੀ ਸੰਭਾਲ ਤੇ ਇੰਟਰਨੈਸ਼ਨਲ ਪੱਧਰ ਤੇ ਸ਼ਾਂਤੀ ਦਾ ਮਾਹੌਲ ਕਾਇਮ ਕਰਨਾ ਜਿੱਥੇ ਜਿੰਮੇਵਾਰੀ ਬਣਦੀ ਹੈ। ਉੱਥੇ ਹੀ ਇਸ ਤਰਹਾਂ ਦੇ ਕਾਰਜ ਕਰਨ ਦੇ ਨਾਲ ਮਾਨਸਿਕ ਸੰਤੁਸ਼ਟੀ ਵੀ ਹਾਸਲ ਹੁੰਦੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਮਾਨ ਹੈ ਕਿ ਓਐਫਸੀ ਅਤੇ ਇਫਵੋਦੀ ਪੂਰੀ ਟੀਮ ਸਮਰਪਿਤ ਭਾਵਨਾ ਦੇ ਨਾਲ ਚੰਗੇ ਕਾਰਜਾਂ ਵਿੱਚ ਲੀਨ ਹੈ।
ਲੋਕ ਚੇਤਨਾ ਮੰਚ ਹਰਿਆਣਾ ਦੇ ਪ੍ਰਧਾਨ ਕੈਪਟਨ ਗੁਰਮੁਖ ਸਿੰਘ ਭੁੱਲਰ, ਜਨਰਲ ਸਕੱਤਰ ਕ੍ਰਿਸ਼ਨ ਸਿੰਘ ਚਿੱਤਰਕਾਰ ਨੇ ਰਵਿੰਦਰ ਸਿੰਘ ਕੰਗ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਉਹਨਾਂ ਦੇ ਕੀਤੇ ਗਏ ਕਾਰਜਾਂ ਦਾ ਮੁੱਲ ਪਿਆ ਹੈ। ਚੇਅਰਮੈਨ ਰਵਿੰਦਰ ਸਿੰਘ ਕੰਗ ਨੂੰ ਡਾਕਟਰੇਟ ਦੀ ਉਪਾਧੀ ਮਿਲਣ ਤੇ ਇੰਟਰਨੈਸ਼ਨਲ ਪੰਜਾਬੀ ਸੁਰ ਸੰਗਮ ਫਰਾਂਸ ਦੇ ਪ੍ਰਧਾਨ ਅਤੇ ਸੰਸਥਾਪਕ ਸ਼ਾਇਰਾ ਕੁਲਵੰਤ ਕੌਰ ਚੰਨ,ਚੇਅਰਮੈਨ ਰਣਜੀਤ ਸਿੰਘ ਨੇ ਵਧਾਈ ਦਿੰਦਿਆਂ ਕਿਹਾ ਹੈ ਕਿ ਇਹ ਉਪਾਧੀ ਮਿਲਣ ਤੋਂ ਬਾਅਦ ਹੋਰ ਜਿੰਮੇਵਾਰੀ ਵਧ ਗਈ ਹੈ।
