ਵੰਦੇ ਮਾਤਰਮ ਦੇ 150 ਸਾਲ ਪੂਰੇ ਅੰਬਾਲਾ ਵਿੱਚ ਹੋਇਆ ਰਾਜ ਪੱਧਰੀ ਪ੍ਰੋਗਰਾਮ

ਚੰਡੀਗੜ੍ਹ, 7 ਨਵੰਬਰ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵੰਦੇ ਮਾਤਰਮ ਸਿਰਫ ਇੱਕ ਗੀਤ ਨਹੀਂ, ਸਗੋ ਇਹ ਭਾਰਤ ਦੀ ਆਤਮਾ, ਧੜਕਨ ਅਤੇ ਪਹਿਚਾਣ ਹੈ। ਮੁੱਖ ਮੰਤਰੀ ਸ਼ੁਕਰਵਾਰ ਨੂੰ ਮਾਂ ਅੰਬਾ ਦੀ ਪਵਿੱਤਰ ਧਰਤੀ ਅੰਬਾਲਾ ਵਿੱਚ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ਦੇ ਮੌਕੇ ਵਿੱਚ ਆਯੋਜਿਤ ਰਾਜ ਪੱਧਰੀ ਸਮਾਰੋਹ ਵਿੱਚ ਮੌਜੂਦ ਜਨਸਮੂਹ ਨੂੰ ਸੰਬੋਧਿਤ ਕਰ ਰਹੇ ਸਨ।
          ਰਾਜ ਪੱਧਰੀ ਪ੍ਰੋਗਰਾਮ ਦੌਰਾਨ ਨਵੀਂ ਦਿੱਲੀ ਵਿੱਚ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ਦੇ ਮੌਕੇ ਵਿੱਚ ਆਯੋਜਿਤ ਮੁੱਖ ਉਦਘਾਟਨ ਸਮਾਰੋਹ ਦਾ ਸਿੱਧਾ ਪ੍ਰਸਾਰਣ ਵੀ ਦਿਖਾਇਆ ਗਿਆ। ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਆਪਣੇ ਸੰਬੋਧਨ ਵਿੱਚ ਵੰਦੇ ਮਾਤਰਮ ਦੀ ਅਮਰ ਭਾਵਨਾ ਨੂੰ ਨਮਨ ਕੀਤਾ। ਉਨ੍ਹਾਂ ਨੇ ਰਾਸ਼ਟਰੀ ਗੀਤ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ਦੇ ਮੌਕੇ ਵਿੱਚ ਪੂਰੇ ਸਾਲ ਚੱਲਣ ਵਾਲੇ ਸਮਾਰੋਹ ਦਾ ਉਦਘਾਟਨ ਕੀਤਾ ਅਤੇ ਯਾਦਗਾਰੀ ਡਾਕ ਟਿਕਟ ਅਤੇ ਸਿੱਕਾ ਵੀ ਜਾਰੀ ਕੀਤਾ।
          ਇਸ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੂਬਾਵਾਸੀਆਂ ਨੂੰ ਵੰਦੇ ਮਾਤਰਮ ਗੀਤ ਦੇ 150 ਸਾਲ ਪੂਰੇ ਹੋਣ 'ਤੇ ਵਧਾਈ ਦਿੰਦੇ ਹੋਏ ਮੌਜੂਦ ਜਨਸਮੂਹ ਨੂੰ ਸਵਦੇਸ਼ੀ ਸੰਕਲਪ ਵੀ ਦਿਵਾਇਆ, ਨਾਲ ਹੀ ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਵੱਲੋਂ ਵੰਦੇ ਮਾਤਰਮ ਦੀ ਗੌਰਵ ਕਹਾਣੀ ਨੂੰ ਪ੍ਰਦਰਸ਼ਿਤ ਕਰਨ ਵਾਲੀ ਲਗਾਈ ਗਈ ਪ੍ਰਦਰਸ਼ਨੀ ਦਾ ਅਵਲੋਕਨ ਵੀ ਕੀਤਾ।

**'ਵੰਦੇ ਮਾਤਰਮ' ਭਾਰਤ ਦੀ ਆਤਮਾ ਹੈ - ਮੁੱਖ ਮੰਤਰੀ**
          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵੰਦੇ ਮਾਤਰਮ ਸਿਰਫ ਇੱਕ ਗੀਤ ਨਹੀਂ, ਸਗੋ ਇਹ ਭਾਰਤ ਦੇ ਸਵਰਾਜ ਅੰਦੋਲਨ ਦੀ ਚੇਤਨਾ ਦਾ ਉਦਗਾਰ ਹੈ। ਇਸ ਗੀਤ ਨੇ ਗੁਲਾਮੀ ਦੀ ਜੰਜੀਰਾਂ ਵਿੱਚ ਜਕੜੇ ਭਾਰਤਵਾਸੀਆਂ ਵਿੱਚ ਆਤਮਬੱਲ, ਅਨੁਸਾਸ਼ਨ ਅਤੇ ਤਿਆਗ ਦੀ ਭਾਵਨਾ ਜਗਾਈ ਸੀ। ਉਨ੍ਹਾਂ ਨੇ ਕਿਹਾ ਕਿ ਇਹ ਗੀਤ ਇਹ ਦਿਵਅ ਸ਼ਕਤੀ ਹੈ ਜਿਸ ਨੇ ਬ੍ਰਿਟਿਸ਼ ਰਾਜ ਨੂੰ ਹਿਲਾ ਦਿੱਤਾ ਸੀ ਅਤੇ ਨੌਜੁਆਨਾਂ ਦੇ ਅੰਦਰ ਕ੍ਰਾਂਤੀ ਦੀ ਜੋਤੀ ਪ੍ਰਜਵਲਿਤ ਕੀਤੀ। ਅੰਗੇ੍ਰਜ਼ ਇਸ ਗੀਤ ਤੋਂ ਡਰਦੇ ਸਨ ਕਿਉਂਕਿ ਇਸ ਵਿੱਚ ਹਥਿਆਰਾਂ ਤੋਂ ਕਰੋੜ ਗੁਣਾ ਵੱਧ ਸ਼ਕਤੀ ਸੀ।
          ਮੁੱਖ ਮੰਤਰੀ ਨੇ ਕਿਹਾ ਕਿ ਵੰਦੇ ਮਾਤਰਮ ਗੀਤ ਸਾਡੀ ਨਦੀਆਂ ਦੀ ਕੱਲ-ਕੱਲ- ਖੇਤਾਂ ਦੀ ਹਰਿਆਲੀ ਅਤੇ ਧਰਤੀ ਦੇ ਮਾਣ ਦੀ ਗੂੰਜ ਹੈ। ਇਹ ਸ਼ਿਵਰਾਤਰੀ ਦੀ ਤੱਪਸਿਆ ਵਿੱਚ, ਵਿਸਾਖੀ ਦੇ ਖੁਸ਼ੀ ਵਿੱਚ, ਹੋਲੀ ਦੇ ਰੰਗਾਂ ਵਿੱਚ ਅਤੇ ਦੀਵਾਲੀ ਦੇ ਦੀਵਿਆਂ ਵਿੱਚ ਰਚਿਆ-ਵਸਿਆ ਹੈ। ਇਹ ਗੀਤ ਸਾਡੀ ਏਕਤਾ ਦਾ ਅੰਮ੍ਰਿਤ ਮੰਤਰ ਹੈ।

**150 ਸਾਲ ਦੀ ਰਾਸ਼ਟਰੀ ਚੇਤਨਾ ਦੀ ਯਾਤਰਾ**
          ਮੁੱਖ ਮੰਤਰੀ ਨੇ ਕਿਹਾ ਕਿ ਵੰਦੇ ਮਾਤਰਮ ਦਾ ਰਚਨਾ ਸਾਲ 1875 ਵਿੱਚ ਸ੍ਰੀ ਬੰਕਿਮਚੰਦਰ ਚੱਟੋਪਾਧਿਆਏ ਨੇ ਕੀਤੀ ਸੀ। ਸਾਲ 1896 ਵਿੱਚ ਸ੍ਰੀ ਰਵਿੰਦਰਨਾਥ ਟੈਗੋਰ ਨੇ ਇਸ ਨੂੰ ਕੋਲਕਾਤਾ ਵਿੱਚ ਪਬਲਿਕ ਰੂਪ ਨਾਲ ਵਾਚਨ ਕੀਤਾ ਸੀ। 1905 ਵਿੱਚ ਬੰਗਾਲ ਵੰਡ ਅੰਦੋਲਨ ਦੌਰਾਨ ਇਹ ਗੀਤ ਰਾਗ ਦੇਸ਼ ਮੱਲਹਾਰ ਵਿੱਚ ਸਵੱਰਬਧੂ ਲੈ ਕੇ ਅੰਦੋਲਨ ਦਾ ਪ੍ਰੇਰਣਾਸਰੋਤ ਬਣਿਆ। ਬ੍ਰਿਟਿਸ਼ ਸ਼ਾਸਨ ਦੇ ਖਿਲਾਫ ਇਹ ਗੀਤ ਰਾਸ਼ਟਰਵਾਦ ਅਤੇ ਏਕਤਾ ਦਾ ਪ੍ਰਤੀਕ ਬਣ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਇਸ ਦੀ ਸ਼ਕਤੀ ਇੰਨੀ ਪ੍ਰਬਲ ਸੀ ਕਿ ਬ੍ਰਿਟਿਸ਼ ਸਰਕਾਰ ਨੇ ਇਸ ਦੇ ਗਾਇਨ 'ਤੇ ਪਾਬੰਦੀ ਲਗਾ ਦਿੱਤੀ। ਇਸ ਗੀਤ ਨੇ ਭਾਰਤ ਦੇ ਹਰ ਵਰਗ, ਹਰ ਧਰਮ ਅਤੇ ਹਰ ਖੇਤਰ ਦੇ ਲੋਕਾਂ ਨੂੰ ਇੱਕ ਧਾਗੇ ਵਿੱਚ ਬੰਨ੍ਹ ਕੇ ਆਜਾਦੀ ਦੇ ਅੰਦੋਲਨ ਨੂੰ ਗਤੀ ਦਿੱਤੀ।

**ਵੀਰ ਸਪੂਤਾਂ ਦੀ ਯਾਦ ਵਿੱਚ ਅੰਬਾਲਾ ਕੈਂਟ ਵਿੱਚ ਸ਼ਹੀਦੀ ਸਮਾਰਕ ਦਾ ਨਿਰਮਾਣ ਕੀਤਾ**
          ਮੁੱਖ ਮੰਤਰੀ ਨੇ ਕਿਹਾ ਕਿ ਇਤਿਹਾਸ ਗਵਾਹ ਹੈ, ਸਨ 1857 ਵਿੱਚ ਸੁਤੰਤਰਤਾ ਸੰਗ੍ਰਾਮ ਦੀ ਪਹਿਲੀ ਚਿੰਗਾਰੀ ਅੰਬਾਲਾ ਦੀ ਪਵਿੱਤਰ ਭੁਮੀ ਤੋਂ ਹੀ ਉਠੀ ਸੀ। ਇਹ ਉਹੀ ਧਰਤੀ ਹੈ ਜਿਸ ਨੇ ਵੀਰਤਾ ਨੂੰ ਨਾ ਸਿਰਫ ਲਿਖਿਆ ਸਗੋ ਜਿਆ ਵੀ ਹੈ। ਉਨ੍ਹਾਂ ਨੇ ਦਸਿਆ ਕਿ ਸੂਬਾ ਸਰਕਾਰ ਨੈ ਇੰਨ੍ਹਾਂ ਵੀਰ ਸਪੂਤਾਂ ਦੀ ਯਾਦ ਵਿੱਚ ਅੰਬਾਲਾ ਕੈਂਟ ਵਿੱਚ ਸ਼ਹੀਦੀ ਸਮਾਰਕ ਦਾ ਨਿਰਮਾਣ ਕੀਤਾ ਹੈ।

**'ਵੰਦੇ ਮਾਤਰਮ' 'ਤੇ ਇਤਰਾਜ ਕਰਨ ਵਾਲੇ ਭਾਰਤ ਦੀ ਆਤਮਾ ਨੂੰ ਨਹੀਂ ਸਮਝਦੇ**
          ਮੁੱਖ ਮੰਤਰੀ ਨੇ ਕਿਹਾ ਕਿ ਕੁੱਝ ਲੋਕ ਵੰਦੇ ਮਾਤਰਮ 'ਤੇ ਇਤਰਾਜ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਲੋਕ ਭਾਰਤ ਦੇ ਸਭਿਆਚਾਰ, ਆਤਮਾ ਅਤੇ ਰਾਸ਼ਟਰੀ ਮਾਣ ਨੂੰ ਨਹੀਂ ਸਮਝਦੇ। ਉਨ੍ਹਾਂ ਨੇ ਦਸਿਆ ਕਿ 1923 ਵਿੱਚ ਕਾਕੀਨਾਡਾ ਕਾਂਗਰਸ ਅਧਿਵੇਸ਼ਨ ਵਿੱਚ ਪੰਡਿਤ ਵਿਸ਼ਣੂ ਦਿਗੰਬਰ ਪਲੁਸਕਰ ਨੂੰ ਵੰਦੇ ਮਾਤਰਮ ਗਾਨੇ ਲਈ ਸੱਦਾ ਦਿੱਤਾ ਗਿਆ ਸੀ। 
ਪਰ ਉਸ ਸਾਲ ਕਾਂਗਰਸ ਪ੍ਰਧਾਨ ਮੌਲਾਨਾ ਮੋਹਮਦ ਅਲੀ ਨੇ ਧਾਰਮਿਕ ਆਧਾਰ 'ਤੇ ਇਤਰਾਜ ਜਤਾਇਆ ਅਤੇ ਕਿਹਾ ਕਿ ਇਸਲਾਮ ਵਿੱਚ ਸੰਗੀਤ ਵਰਜਿਤ ਹੈ। ਬਾਅਦ ਵਿੱਚ 1937 ਵਿੱਚ ਕਾਂਗਰਸ ਕਾਰਜ ਕਮੇਟੀ ਨੇ ਮੁਸਲਿਮ ਲੋਕ ਨੇਤਾਵਾਂ ਨੂੰ ਖੁਸ਼ ਕਰਨ ਦੇ ਲਈ ਰਾਸ਼ਟਰੀ ਗੀਤ ਬਦਲਣ ਦਾ ਫੈਸਲਾ ਕੀਤਾ। ਬਾਅਦ ਵਿੱਚ ਵੀ ਕਾਂਗਰਸ ਅਤੇ ਉਸ ਦੇ ਨੇਤਾਵਾਂ ਨੇ ਕਈ ਵਾਰ ਵੰਦੇ ਮਾਤਰਮ ਦੇ ਪ੍ਰਤੀ ਅਸਿਹਮਤੀ ਦਿਖਾਈ।
          ਏਆਈਐਮਆਈਐਮ ਨੇਤਾ ਸ੍ਰੀ ਅਕਬਰੂਦੀਨ ਓਵੈਸੀ ਨੇ ਸਾਲ 2017 ਵਿੱਚ ਮੰਗ ਕੀਤੀ ਸੀ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਵੰਦੇ ਮਾਤਰਮ ਗਾਨਾ ਜਰੂਰੀ ਕਰਨ ਵਾਲੇ ਸਰਕੂਲਰ ਨੂੰ ਰੱਦ ਕੀਤਾ ਜਾਵੇ। ਹਾਲ ਹੀ ਵਿੱਚ ਤੇਲਾਂਗਾਨਾ ਵੀ ਕਾਂਗਰਸ ਸਰਕਾਰ ਨੇ ਕਿਹਾ ਹੈ ਕਿ ਸਕੂਲਾਂ ਵਿੱਚ ਵੰਦੇ ਮਾਤਰਮ ਗਾਨਾ ਜਰੂਰੀ ਨਹੀਂ ਕੀਤਾ ਜਾਵੇਗਾ।
          ਉਨ੍ਹਾਂ ਨੇ ਕਿਹਾ ਕਿ ਇਸੀ ਤਰ੍ਹਾ ਸਾਲ 2019 ਵਿੱਚ ਮੱਧ ਪ੍ਰਦੇਸ਼ ਵਿੱਚ ਕਾਂਗਰਸ ਸਰਕਾਰ ਨੇ ਸਕੱਤਰੇਤ ਵਿੱਚ ਵੰਦੇ ਮਾਤਰਮ ਗਾਇਨ 'ਤੇ ਪਾਬੰਦੀ ਲਗਾਈ ਸੀ। ਉਨ੍ਹਾਂ ਨੇ ਕਿਹਾ ਕਿ ਵੰਦੇ ਮਾਤਰਮ ਕੋਈ ਵਿਵਾਦ ਨਹੀਂ, ਸਗੋ ਇਹ ਮਾਂ ਭਾਰਤੀ ਦਾ ਪ੍ਰਸਾਦ ਹੈ। ਇਹ ਦ੍ਰਿਸ਼ਟੀਕੋਣ ਨਹੀ, ਸਗੋ ਰਾਸ਼ਟਰਭਗਤੀ ਦੇ ਮਾਰਗ 'ਤੇ ਚੱਲਣ ਵਾਲਿਆਂ ਦਾ ਗੀਤ ਹੈ।

**ਇੱਕ ਗੀਤਾ ਜਿਸ ਨੇ ਜਗਾਇਆ ਦੇਸ਼ ਦਾ ਸਵਾਭੀਮਾਨ**
          ਮੁੱਖ ਮੰਤਰੀ ਨੇ ਕਿਹਾ ਕਿ ਵੰਦੇ ਮਾਤਰਮ ਨੇ ਭਾਰਤ ਦੇ ਸੁੱਤੇ ਸਵਾਭੀਮਾਨ ਨੁੰ ਜਗਾਇਆ ਅਤੇ ਆਜ਼ਾਦੀ ਦੇ ਅੰਦੋਲਨ ਨੂੰ ਜਨ-ਅੰਦੋਲਨ ਵਿੱਚ ਬਦਲ ਦਿੱਤਾ। ਭਗਤ ਸਿੰਘ, ਸੁਖਦੇਵ, ਰਾਜਗੁਰੂ, ਚੰਦਰਸ਼ੇਖਰ ਆਜਾਦ ਵਰਗੇ ਅਣਗਿਣਤ ਵੀਰਾਂ ਨੈ ਇਸ ਗੀਤ ਨੂੰ ਗਾਉਂਦੇ ਹੋਏ ਜਾਨ ਕੁਰਬਾਨ ਕਰ ਦਿੱਤੀ। ਲੱਖਾਂ ਸੁਤੰਤਰਤਾ ਸੈਨਾਨੀਆਂ ਨੇ ਜੇਲ੍ਹ ਦੇ ਜੁਲਮਾਂ ਨੂੰ ਸਹਿੰਦੇ ਹੋਏ ਵੰਦੇ ਮਾਤਰਮ ਦਾ ਜੈਯਘੋਸ਼ ਕੀਤਾ ਅਤੇ ਆਜਾਦੀ ਦਾ ਕਾਰਵਾਂ ਅੱਗੇ ਵੱਧਦਾ ਗਿਆ। ਰਾਸ਼ਟਰਪਿਤਾ ਮਹਾਮਤਾ ਗਾਂਧੀ ਦੀ ਅਗਵਾਈ ਹੇਠ 1942 ਦੇ ਭਾਰਤ ਛੱਡੋਂ ਅੰਦੋਲਨ ਦੀ ਪਿਛੋਕੜ ਵਿੱਚ ਇਹੀ ਗੀਤ ਦੇਸ਼ ਭਗਤੀ ਅਤੇ ਸਵਾਧੀਨਤਾ ਦਾ ਮੂਲ ਮੰਤਰ ਬਣਿਆ। ਵੰਦੇ ਮਾਤਰਮ ਇੰਕਲਾਬ ਜਿੰਦਾਬਾਦ ਅਤੇ ਜੈਯ ਹਿੰਦ ਦੇ ਨਾਰਿਆਂ ਨੇ ਅੰਗ੍ਰੇਜੀ ਹਕੂਮਤ ਨੂੰ ਝਕਝੋਰ ਦਿੱਤਾ ਅਤੇ ਅਖਿਰਕਾਰ 15 ਅਗਸਤ, 1947 ਨੂੰ ਭਾਰਤ ਆਜਾਦ ਹੋਇਆ।

**ਸਾਨੂੰ ਵੰਦੇ ਮਾਤਰਮ ਦੀ ਜੋਤੀ ਸਦਾ ਪ੍ਰਜਵੱਲਿਤ ਰੱਖਣੀ ਹੈ**
          ਮੁੱਖ ਮੰਤਰੀ ਨੇ ਕਿਹਾ ਕਿ ਸੁਤੰਤਰਤਾ ਦੇ ਬਾਅਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਨੇ ਸਾਲ 1950 ਵਿੱਚ ਵੰਦੇ ਮਾਤਰਮ ਨੂੰ ਰਾਸ਼ਟਰਗੀਤ ਦਾ ਦਰਜਾ ਪ੍ਰਦਾਨ ਕੀਤਾ।

          ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਰਾਸ਼ਟਰ ਦੀ ਪ੍ਰਗਤੀ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਉਸ ਦੇ ਨਾਗਰਿਕ ਆਪਣੀ ਮਾਤਰਭੂਮੀ ਨਾਲ ਕਿੰਨ੍ਹਾ ਪ੍ਰੇਮ ਕਰਦੇ ਹਨ। ਅੱਜ ਵੀ ਵੰਦੇ ਮਾਤਰਮ ਦੀ ਭਾਵਨਾ ਉਨ੍ਹੀਂ ਹੀ ਪ੍ਰਾਸੰਗਿਕ ਹੈ ਜਿਨ੍ਹੀ ਸੁਤੰਤਰਤਾ ਅੰਦੋਲਨ ਦੇ ਸਮੇਂ ਸੀ। ਦੇਸ਼ ਦੀ ਏਕਤਾ ਅਤੇ ਅਖੰਡਤਾ ਬਣਾਂਏ ਰੱਖਣ ਲਈ ਸਾਨੂੰ ਵੰਦੇ ਮਾਤਰਮ ਦੀ ਜੋਤੀ ਸਦਾ ਪ੍ਰਜਵਲਿੱਤ ਰੱਖਣੀ ਹੈ।

**ਮੁੱਖ ਮੰਤਰੀ ਨੇ ਨਾਗਰਿਕਾਂ ਤੋਂ ਪੰਜ ਸੰਕਲਪ ਲੈਣ ਦੀ ਅਪੀਲ ਕੀਤੀ**
          ਪ੍ਰੋਗਰਾਮ ਦੌਰਾਨ ਮੁੱੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੌਜੂਦ ਜਨਸਮੂਹ ਨੂੰ ਪੰਜ ਸੰਕਲਪ ਲੈਣ ਦੀ ਅਪੀਲ ਕੀਤੀ। ਇੰਨ੍ਹਾਂ ਵਿੱਚ ਭਾਰਤ ਪਹਿਲਾਂ ਯਾਨੀ ਹਰ ਕੰਮ ਵਿੱਚ ਰਾਸ਼ਟਰ ਸੱਭ ਤੋਂ ਉੱਪਰ ਹੈ। ਇਸੀ ਤਰ੍ਹਾ ਤੁਸ਼ਟੀਕਰਣ ਨਹੀਂ ਦੇ ਜਰਇਏ ਸਮੂਚੇ ਅਤੇ ਸੰਤੁਲਿਤ ਵਿਕਾਸ ਦਾ ਮਾਰਗ ਅਪਨਾਉਣ ਦੀ ਅਪੀਲ ਕੀਤੀ। ਨਾਲ ਹੀ ਤੀਜੇ ਸੰਕਲਪ ਦੇ ਤਹਿਤ ਮੁੱਖ ਮੰਤਰੀ ਨੇ ਕਿਹਾ ਕਿ ਆਖੀਰੀ ਵਿਅਕਤੀ ਤੱਕ ਨਿਆਂ ਤੇ ਮੌਕਾ, ਸਨਮਾਨ ਯਾਨੀ ਸਮਾਜ ਦੇ ਹਰ ਵਰਗ ਨੂੰ ਸਮਾਨ ਸਨਮਾਨ ਮਿਲੇ। ਉੱਥੇ ਹੀ ਸਵਦੇਸ਼ੀ ਅਤੇ ਨਵਾਚਾਰ ਦੀ ਅਪੀਲ ਵਜੋ ਆਤਮਨਿਰਭਰਤਾ ਦੀ ਤੇਜ ਯਾਤਰਾ ਦਾ ਚੌਥਾ ਸੰਕਲਪ ਅਤੇ ਨਾਲ ਹੀ ਪੰਜਵੇਂ ਸੰਕਲਪ ਵਜੋ ਰਾਸ਼ਟਰ ਵਿਰੋਧੀ ਸ਼ਕਤੀਆਂ ਦੇ ਪ੍ਰਤੀ ਜੀਰੋਂ ਟੋਲਰੇਂਸ ਦੀ ਗੱਲ ਕਹੀ।
          ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਇਹ ਪੰਜ ਸੰਕਲਪ ਹਰ ਨਾਗਰਿਕ ਦੇ ਜੀਵਨ ਵਿੱਚ ਉਤਰਣਗੇ, ਤਾਂਹੀ ਵੰਦੇ ਮਾਤਰਮ ਦੀ 150 ਸਾਲ ਦੀ ਯਾਤਰਾ ਪੂਰੀ ਸਾਰਥਕ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਕੁਸ਼ਲ ਅਗਵਾਈ ਹੇਠ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਲਈ ਹਰ ਨਾਗਰਿਕ ਨੂੰ ਇੱਕਜੁਟ ਹੋ ਕੇ ਯਤਨ ਕਰਨਾ ਚਾਹੀਦਾ ਹੈ।

**ਪੰਡਿਤ ਸੁਭਾਸ਼ ਘੋਸ਼ ਨੇ ਦਿੱਤੀ ਵੰਦੇ ਮਾਤਰਮ ਦੀ ਪੇਸ਼ਗੀ**
          ਪ੍ਰੋਗਰਾਮ ਦੌਰਾਨ ਪ੍ਰਸਿੱਦ ਭਾਰਤੀ ਸ਼ਾਸਤਰੀ ਸੰਗੀਤਕਾਰ ਪੰਡਿਤ ਸੁਭਾਸ਼ ਘੋਸ਼ ਨੇ ਵੰਦੇ ਮਾਤਰਮ ਦੀ ਭਾਵਪੂਰਣ ਪੇਸ਼ਗੀ ਦੇ ਕੇ ਮੌਜੂਦ ਜਨਸਮੂਹ ਨੂੰ ਮੰਤਰਮਗਧ ਕਰ ਦਿੱਤਾ, ਨਾਲ ਹੀ ਹਰਿਆਣਾ ਪੁਲਿਸ ਦੇ ਦੱਲ ਅਤੇ ਸਕੂਲੀ ਬੱਚਿਆਂ ਨੈ ਵੀ ਦੇਸ਼ ਭਗਤੀ 'ਤੇ ਆਯੋਜਿਤ ਗੀਤਾਂ ਅਤੇ ਡਾਂਸ ਪੇਸ਼ ਕਰ ਸਮਾਰੋਹ ਨੂੰ ਹੋਰ ਸ਼ਾਨਦਾਰ ਬਣਾ ਦਿੱਤਾ।
          ਇਸ ਦੌਰਾਨ ਸ੍ਰੀਮਤੀ ਬੰਤੋ ਕਟਾਰਿਆ, ਸ੍ਰੀ ਮਦਨ ਲਾਲ ਗੋਇਲ, ਸ੍ਰੀ ਰਿਤੇਸ਼ ਗੋਇਲ, ਸ੍ਰੀ ਮਨਦੀਪ, ਜਿਪ ਪਰਿਸ਼ਦ ਦੇ ਚੇਅਰਮੈਨ ਸ੍ਰੀ ਮੱਖਨ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਅਜੈ ਤੋਮਰ, ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੀ ਵਧੀਕ ਨਿਦੇਸ਼ਕ (ਪ੍ਰਸਾਸ਼ਨ) ਸ੍ਰੀਮਤੀ ਵਰਸ਼ਾ ਖਾਂਗਵਾਲ, ਪੁਲਿਸ ਸੁਪਰਡੈਂਟ ਸ੍ਰੀ ਅਜੈ ਸ਼ੇਖਾਵਤ, ਮਾਰਕੰਿਟੰਗ ਬੋਰਡ ਦੇ ਚੇਅਰਮੈਨ ਸ੍ਰੀ ਜਸਮੇਰ ਰਾਣਾ ਸਮੇਤ ਕਈ ਮਾਣਯੋਗ ਅਤੇ ਅਧਿਕਾਰੀ ਮੌਜੂਦ ਸਨ।