ਪੁਰਬ ਪ੍ਰੀਮੀਅਮ ਅਪਾਰਟਮੈਂਟਸ ਦੀ ਨਵੀਂ ਟੀਮ ਨੇ ਉਪਲਬਧੀਆਂ ਗਿਣਾਈਆਂ

ਐਸ ਏ ਐਸ ਨਗਰ, 11 ਅਕਤੂਬਰ - ਸੈਕਟਰ 88 ਸਥਿਤ ਪੁਰਬ ਪ੍ਰੀਮੀਅਮ ਅਪਾਰਟਮੈਂਟਸ ਰਿਹਾਇਸ਼ੀ ਵੈਲਫੇਅਰ ਐਸੋਸੀਏਸ਼ਨ (ਆਰ ਡਬਲਯੂ ਏ) ਦੀ ਨਵੀਂ ਚੁਣੀ ਟੀਮ ਨੇ ਸੋਸਾਇਟੀ ਦੀਆਂ ਕਾਨੂੰਨੀ, ਪ੍ਰਸ਼ਾਸਕੀ ਅਤੇ ਵਿਕਾਸਕਾਰੀ ਉਪਲਬਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਸੋਸਾਇਟੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਗੁਰਮੀਤ ਸਿੰਘ ਨੇ ਦੱਸਿਆ ਕਿ ਨੈਸ਼ਨਲ ਕਨਜ਼ਿਊਮਰ ਡਿਸਪਿਊਟ ਰੀਡਰੈਸਲ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਸਾਰੇ ਨਿਵਾਸੀ ਮੇਨਟੇਨੈਂਸ ਫੀਸ ਨਿਯਮਤ ਤੌਰ ਤੇ ਅਦਾ ਕਰਨਗੇ। ਇਸ ਨਾਲ ਸੋਸਾਇਟੀ ਵਿੱਚ ਕੋਈ ਪੈਂਡਿੰਗ ਮਾਮਲਾ ਨਹੀਂ ਰਹਿੰਦਾ। ਗਮਾਡਾ ਵੱਲੋਂ ਕਈ ਫਲੈਟ ਆਈ ਏ ਐਸ, ਆਈ ਪੀ ਐਸ ਅਧਿਕਾਰੀਆਂ ਅਤੇ ਹੋਰ ਪ੍ਰੋਫੈਸ਼ਨਲਾਂ ਲਈ ਰਾਖਵੇਂ ਕੀਤੇ ਗਏ ਹਨ, ਜੋ ਪ੍ਰੋਜੈਕਟ ਦੀ ਭਰੋਸੇਯੋਗਤਾ ਦਰਸਾਉਂਦੇ ਹਨ।
ਉਨ੍ਹਾਂ ਕਿਹਾ ਕਿ ਸੋਸਾਇਟੀ ਦੇ ਪ੍ਰਧਾਨ ਯੁਵਰਾਜ ਸਿੰਘ ਦੀ ਅਗਵਾਈ ਵਿੱਚ ਸਮੁੱਚੀ ਰੈਜੀਡੈਂਟ ਵੈਲਫੇਅਰ ਸੋਸਾਇਟੀ ਵਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਨਵੀਂ ਚੁਣੀ ਟੀਮ ਵਿੱਚ ਪ੍ਰਧਾਨ ਯੁਵਰਾਜ ਸਿੰਘ ਤੋਂ ਇਲਾਵਾ ਮੀਤ ਪ੍ਰਧਾਨ ਗੁਰਜੰਤ ਸਿੰਘ, ਜਰਨਲ ਸਕੱਤਰ ਰਜਨੀਸ਼ ਕੁਮਾਰ ਰਾਣਾ, ਖਜ਼ਾਨਚੀ ਆਸ਼ੁਤੋਸ਼ ਕੁਮਾਰ ਅਤੇ ਕਾਰਜਕਾਰੀ ਮੈਂਬਰ ਮਨੀਸ਼ ਜੈਨ, ਹਰਬਿੰਦਰ ਸਿੰਘ ਮਿਨਹਾਸ , ਬਲਬੀਰ ਕੌਰ ਸੋਨੀ, ਰਤਨ ਸਿੰਘ ਅਤੇ ਉਮਾਕਾਂਤ ਸਿੰਘ ਚੌਹਾਨ ਦੇ ਨਾਮ ਸ਼ਾਮਿਲ ਹਨ।
ਇਸ ਮੌਕੇ ਪ੍ਰਧਾਨ ਯੁਵਰਾਜ ਸਿੰਘ ਨੇ ਕਿਹਾ ਕਿ ਟੀਮ ਇਮਾਨਦਾਰੀ, ਏਕਤਾ ਅਤੇ ਜਵਾਬਦੇਹੀ ਦੇ ਸਿਧਾਂਤਾਂ ਤੇ ਕੰਮ ਕਰ ਰਹੀ ਹੈ, ਜਿਸ ਨਾਲ ਹਰ ਨਿਵਾਸੀ ਦੇ ਹਿੱਤ ਲਈ ਕੰਮ ਹੋ ਰਿਹਾ ਹੈ। ਉਨ੍ਹਾਂ ਵੱਲੋਂ ਸੁਸਾਇਟੀ ਮੈਂਬਰਾਂ ਨੂੰ ਸਥਾਨਕ ਬੁਨਿਆਦੀ ਸਹੂਲਤਾਂ ਦੇਣ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ।
ਇਸ ਮੌਕੇ ਟੀਮ ਮੈਂਬਰਾਂ ਨੇ ਕਿਹਾ ਕਿ ਸੋਸਾਇਟੀ ਵਿੱਚ ਸਮਾਰਟ ਗੇਟ ਐਪ, ਡਿਜ਼ਿਟਲ ਤਸਦੀਕ ਪ੍ਰਣਾਲੀ, 24 ਘੰਟੇ ਸੀਸੀਟੀਵੀ ਨਿਗਰਾਨੀ ਅਤੇ ਪ੍ਰੋਫੈਸ਼ਨਲ ਹਾਊਸਕੀਪਿੰਗ ਦੇ ਨਾਲ ਸੁਰੱਖਿਆ ਤੇ ਅਨੁਸ਼ਾਸਨ ਵਿੱਚ ਕਾਫ਼ੀ ਸੁਧਾਰ ਹੋਇਆ ਹੈ। ਉਹਨਾਂ ਦੱਸਿਆ ਕਿ ਹਰ ਖਰਚ, ਫੈਸਲਾ ਅਤੇ ਠੇਕਾ ਨਿਵਾਸੀਆਂ ਨਾਲ ਸਾਂਝਾ ਕੀਤਾ ਜਾਂਦਾ ਹੈ।
ਉਹਨਾਂ ਕਿਹਾ ਕਿ ਸੋਸਾਇਟੀ ਵਿੱਚ ਆਧੁਨਿਕ ਸਵੀਮਿੰਗ ਪੂਲ, ਖੇਡ ਮੈਦਾਨ, ਬੱਚਿਆਂ ਲਈ ਖੇਡ ਇਲਾਕੇ, ਕਮਿਊਨਿਟੀ ਸੈਂਟਰ, ਸਭ ਤੋਂ ਵੱਡੀ ਬੇਸਮੈਂਟ ਪਾਰਕਿੰਗ ਅਤੇ ਸਮਾਰਟ ਗੇਟ ਐਪ ਨਾਲ ਡਿਜ਼ਿਟਲ ਐਕਸੈਸ ਕੰਟਰੋਲ ਵਰਗੀਆਂ ਸੁਵਿਧਾਵਾਂ ਉਪਲਬਧ ਹਨ। ਭਵਿੱਖ ਲਈ ਨਵੀਆਂ ਯੋਜਨਾਵਾਂ ਵਿੱਚ ਓਪਨ ਏਅਰ ਜਿਮ, ਯੋਗਾ ਮਿਊਜ਼ਿਕ ਸਿਸਟਮ, ਗਰੀਨ ਬੈਲਟ ਵਿੱਚ ਵਾਟਰ ਬਾਡੀਜ਼, ਬੇਸਮੈਂਟ ਪਾਰਕਿੰਗ ਅਪਗਰੇਡ, ਸੋਲਰ ਪੈਨਲ ਅਤੇ ਡਿਜ਼ਿਟਲ ਰਿਹਾਇਸ਼ੀ ਪੋਰਟਲ ਸ਼ਾਮਲ ਹਨ।