ਵਿਕਾਸ ਕੰਮਾਂ ਵਿੱਚ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਮੁੱਖ ਮੰਤਰੀ

ਚੰਡੀਗੜ੍ਹ, 30 ਅਕਤੂਬਰ-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਜਨਹਿਤ ਦੇ ਵਿਕਾਸ ਕੰਮਾਂ ਨੂੰ ਪ੍ਰਾਥਮਿਕਤਾ ਦੇ ਨਾਲ ਅੱਗੇ ਵਧਾ ਰਹੀ ਹੈ। ਜਿਲ੍ਹਾ ਫਤਿਹਾਬਾਦ ਵਿੱਚ ਹੜ੍ਹ, ਜਲਭਰਾਵ, ਸਿੰਚਾਈ, ਸੜਕ, ਸੀਵਰੇਜ, ਪੀਣ ਦੇ ਪਾਣੀ ਅਤੇ ਹੋਰ ਬੁਨਿਆਦੀ ਢਾਂਚਾ ਸਬੰਧੀ ਕੰਮਾਂ ਦੀ ਸਮੀਖਿਆ ਕਰਦੇ ਹੋਏ ਉਨ੍ਹਾਂ ਨੇ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਕਿ ਹਰੇਕ ਕੰਮ ਗੁਣਵੱਤਾਪੂਰਣ ਅਤੇ ਸਮੇਂਬੱਧ ਢੰਗ ਨਾਲ ਪੂਰਾ ਕੀਤਾ ਜਾਵੇ। ਮੁੱਖ ਮੰਤਰੀ ਵੀਰਵਾਰ ਨੂੰ ਫਤਿਹਾਬਾਦ ਦੇ ਰੇਸਟ ਹਾਊਸ ਵਿੱਚ ਜਿਲ੍ਹਾ ਪੱਧਰੀ ਅਧਿਕਾਰੀਆਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
          ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਿਸਾਰ ਘੱਗਰ ਡ੍ਰੇਨ ਦੀ ਚੌੜਾਈ ਵਧਾਈ ਜਾਵੇ ਤਾਂ ਜੋ ਜਲਭਰਾਵ ਵਾਲੇ ਇਲਾਕਿਆਂ ਤੋਂ ਇਸ ਦੇ ਜਰਇਏ ਪਾਣੀ ਨਿਕਾਸੀ ਦੀ ਸਮਸਿਆ ਦਾ ਹੱਲ ਹੋ ਸਕੇ। ਨਾਲ ਹੀ ਉਨ੍ਹਾਂ ਨੇ ਨਿਰਦੇਸ਼ ਦਿੱਤਾ ਕਿ ਓਟੂ ਝੀਲ 'ਤੇ ਵਗਾਅ ਦੇ ਬੋਝ ਨੂੰ ਘੱਟ ਕਰਨ ਲਈ ਕਿਤੇ ਵਿਚਕਾਰ ਵੈਕਲਪਿਕ ਮਾਰਗ ਨਾਲ ਜਲ੍ਹ ਨਿਕਾਸੀ ਦਾ ਪ੍ਰਸਤਾਵ ਤਿਆਰ ਕੀਤਾ ਜਾਵੇ। ਉਨ੍ਹਾਂ ਨੇ ਸਿੰਚਾਈ ਵਿਭਾਗ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਪਿੰਡਾਂ ਤੋਂ ਇਹ ਡ੍ਰੇਨ ਹੋ ਕੇ ਲੰਘਦੀ ਹੈ, ਉੱਥੇ ਇਸ ਨੂੰ ਪੱਕਾ (ਕੰਕ੍ਰੀਟ ਲਾਇਨਿੰਗ) ਕਰਨ ਦੀ ਸੰਭਾਵਨਾਵਾਂ ਤਲਾਸ਼ਣ ਤਾਂ ਜੋ ਮਿੱਟੀ ਕਟਾਵ ਅਤੇ ਅਵਰੋਧ ਦੀ ਸਥਿਤੀ ਨਾ ਬਣੇ।
          ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ -ਜਿੱਥੇ ਜਲਭਰਾਵ ਦੀ ਸਥਿਤੀ ਹੁਣੀ ਬਣੀ ਹੋਈ ਹੈ, ਉੱਥੇ ਜਲਦੀ ਜਲ੍ਹ ਨਿਕਾਸੀ ਯਕੀਨੀ ਕੀਤੀ ਜਾਵੇ, ਤਾਂ ਜੋ ਕਿਸਾਨ ਸਮੇਂ 'ਤੇ ਫਸਲ ਦੀ ਬੁਆਈ ਕਰ ਸਕਣ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਲੋ-ਲਾਇਨ ਖੇਤਰਾਂ ਨੂੰ ਚੋਣ ਕਰ ਭਵਿੱਖ ਲਈ ਠੋਸ ਕਾਰਜ ਯੋਜਨਾ ਤਿਆਰ ਕੀਤੀ ਜਾਵੇ, ਜਿਸ ਨਾਲ ਆਉਣ ਵਾਲੇ ਸਾਲਾਂ ਵਿੱਚ ਬਰਸਾਤ ਦੌਰਾਨ ਜਲਭਰਾਵ ਦੀ ਸਮਸਿਆ ਉਤਪਨ ਨਾ ਹੋਵੇ।
          ਫਸਲ ਨੁਕਸਾਨ ਦਾ ਜਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਹੋਈ ਬਰਸਾਤ ਨਾਲ ਕਿਸਾਨਾਂ ਦੀ ਫਸਲ ਨੂੰ ਹੋਏ ਨੁਕਸਾਨ ਦੀ ਤਸਦੀਕ ਤੇਜੀ ਨਾਲ ਪੂਰੀ ਕੀਤੀ ਜਾਵੇ। ਕਿਸਾਨਾਂ ਵੱਲੋਂ ਸ਼ਤੀਪੂਰਤੀ ਪੋਰਟਲ 'ਤੇ ਅਪਲੋਡ ਕੀਤੇ ਗਏ ਡੇਟਾ ਦੀ ਭੌਤਿਕ ਜਾਂਚ ਕਰ ਇਹ ਯਕੀਨੀ ਕਰਨ ਕਿ ਮੌਜੂਦਾ ਕਿਸਾਨ ਨੂੱ ਹੀ ਮੁਆਵਜਾ ਮਿਲੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਹਰ ਕਿਸਾਨ ਨੂੰ ਉਸ ਦੇ ਨੁਕਸਾਨ ਦਾ ਸਹੀ ਮੁਆਵਜਾ ਦਵੇਗੀ, ਪਰ ਇਸ ਦੇ ਲਈ ਰਿਪੋਰਟ ਸਟੀਕ ਅਤੇ ਪਾਰਦਰਸ਼ੀ ਹੋਣੀ ਜਰੂਰੀ ਹੈ।
          ਮੁੱਖ ਮੰਤਰੀ ਨੇ ਮੰਡੀਆਂ ਵਿੱਚ ਝੋਨਾ ਖਰੀਦ ਕੰਮ ਦੀ ਸਮੀਖਿਆ ਕਰਦੇ ਹੋਏ ਕਿਹਾ ਕਿ ਜਿਲ੍ਹਾ ਦੇ ਸਾਰੇ ਕਿਸਾਨਾਂ ਦੀ ਫਸਲ ਦੀ ਖਰੀਦ ਯਕੀਲੀ ਕੀਤੀ ਜਾਵੇ। ਜਿਨ੍ਹਾਂ ਕਿਸਾਨਾਂ ਨੇ ਕਸ਼ਤੀਪੂਰਤੀ ਪੋਰਟਲ 'ਤੇ ਰਜਿਸਟ੍ਰੇਸ਼ਣ ਕਰਵਾਇਆ ਹੈ, ਉਨ੍ਹਾਂ ਦੀ ਤਸਦੀਕ ਹਰ ਹਾਲਾਤ ਵਿੱਚ ਪੂਰੀ ਕੀਤੀ ਜਾਣੀ ਚਾਹੀਦੀ ਹੈ।

ਚਿੱਲੀ ਝੀਲ ਪਰਿਯੋਜਨਾ 'ਤੇ ਸਮੀਖਿਆ
          ਮੁੱਖ ਮੰਤਰੀ ਨੇ ਚਿੱਲੀ ਝੀਲ ਪ੍ਰੋਜੈਕਟ ਦੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਸਾਰੇ ਸਬੰਧਿਤ ਵਿਭਾਗਾਂ ਦੀ ਪ੍ਰਗਤੀ ਰਿਪੋਰਟ ਉਨ੍ਹਾਂ ਨੂੰ ਭੇਜੀ ਜਾਵੇ। ਉਨ੍ਹਾਂ ਨੇ ਕਿਹਾ ਕਿ ਕੰਮ ਦੀ ਗੁਣਵੱਤਾ ਦੀ ਜਾਂਚ ਕੀਤੀ ਜਾਵੇ, ਅਤੇ ਜੇਕਰ ਕਿਸੇ ਵਿਭਾਗ ਨੇ ਘੱਟ ਗੁਣਵੱਤਾ ਦਾ ਕੰਮ ਕੀਤਾ ਹੈ, ਤਾਂ ਸਖਤ ਕਾਰਵਾਈ ਕੀਤੀ ਜਾਵੇ। ਝੀਲ ਨਿਰਮਾਣ ਵਿੱਚ ਭੁਮੀ ਸਬੰਧਿਤ ਰੁਕਾਵਟ ਨੂੰ ਦੂਰ ਕਰਨ ਲਈ ਉਨ੍ਹਾਂ ਨੇ ਨਿਰਦੇਸ਼ ਦਿੱਤਾ ਕਿ ਈ-ਭੂਮੀ ਪੋਰਟਲ ਰਾਹੀਂ ਖਰੀਦ ਦੀ ਪ੍ਰਕ੍ਰਿਆ ਅਪਣਾਈ ਜਾਵੇ। ਜੇਕਰ ਭੂਮੀ ਮਾਲਿਕ ਪੂਰੀ 4 ਕਨਾਲ ਭੂਮੀ ਵੇਚਣਾ ਚਾਹੁੰਦਾ ਹੈ ਤਾਂ ਈ-ਭੈਮੀ ਤੋਂ ਖਰੀਦ ਯਕੀਨੀ ਕੀਤੀ ਜਾਵੇ।

ਪੇਯਜਲ, ਸੜਕ ਤੇ ਸੀਵਰੇਜ ਕੰਮਾਂ ਦੀ ਸਮੀਖਿਆ
          ਮੁੱਖ ਮੰਤਰੀ ਨੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਤਹਿਤ ਫਤਿਹਾਬਾਦ ਦੇ ਸੈਕਟਰ ਵਿੱਚ ਵਾਟਰ ਵਰਕਸ ਨਿਰਮਾਣ ਦੀ ਸਮੀਖਿਆ ਕਰਦੇ ਹੋਏ ਇਸ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ, ਤਾਂ ਜੋ ਸੈਕਟਰ ਨਿਵਾਸੀਆਂ ਨੂੰ ਸਵੱਛ ਪੇਯਜਲ ਉਪਲਬਧ ਹੋ ਸਕੇ।
          ਉਨ੍ਹਾਂ ਜਿਲ੍ਹਾ ਵਿੱਚ ਸੜਕ ਅਤੇ ਸੀਵਰੇਜ ਵਿਵਸਥਾ ਦੀ ਸਮੀਖਿਆ ਕਰਦੇ ਹੋਏ ਕਿਹਾ ਕਿ ਲੋਕ ਨਿਰਮਾਣ ਵਿਭਾਗ ਨੂੰ ਨੋਡਲ ਏਜੰਸੀ ਬਣਾਇਆ ਗਿਆ ਹੈ। ਵਿਭਾਗ ਇਹ ਯਕੀਨੀ ਕਰੇ ਕਿ ਸਰਦੀਆਂ ਤੋਂ ਪਹਿਲਾਂ ਜਿਲ੍ਹਾ ਦੀ ਸਾਰੀ ਸੜਕਾਂ ਦੀ ਮੁਰੰਮਤ ਪੂਰੀ ਕਰ ਲਈ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਜਿਲ੍ਹਾ ਦੀ 40 ਸੜਕਾਂ ਦੇ ਚੌੜੀਕਰਣ ਦਾ ਕੰਮ ਤੇਜੀ ਨਾਲ ਪੂਰਾ ਕੀਤਾ ਜਾਵੇ, ਅਤੇ ਜਿੱਥੇ ਵੀ ਨਵੀਂ ਸੜਕ ਬਣਾਈ ਜਾ ਰਹੀ ਹੈ, ਉੱਥੇ ਪਹਿਲਾਂ ਸੀਵਰੇਜ ਅਤੇ ਪੇਯਜਲ ਲਾਇਨ ਦਾ ਕੰਮ ਪੂਰਾ ਹੋਵੇ, ਤਾਂ ਜੋ ਸੜਕ ਨਿਰਮਾਣ ਬਾਅਦ ਖੁਦਾਈ ਨਾ ਕਰਨੀ ਪਵੇ।
          ਉਨ੍ਹਾਂ ਨੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਵਿਕਾਸ ਕਅੰਮਾਂ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਕਿ ਹਰ ਮਹੀਨੇ ਵਿਕਾਸ ਕੰਮਾਂ ਦੀ ਸਮੀਖਿਘਆ ਕਰਨ, ਅਤੇ ਗੁਣਵੱਤਾ ਵਿੱਚ ਕਮੀ ਮਿਲਣ 'ਤੇ ਸਬੰਧਿਤ ਅਧਿਕਾਰੀ ਤੇ ਠੇਕੇਦਾਰ ਦੇ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਰਿਪੋਰਟ ਉਨ੍ਹਾਂ ਨੂੰ ਭੇਜਣ।

ਨਗਰ ਨਿਗਮਾਂ ਅਤੇ ਹਸਪਤਾਲ ਨਿਰਮਾਣ 'ਤੇ ਨਿਰਦੇਸ਼
          ਮੁੱਖ ਮੰਤਰੀ ਨੇ ਸਥਾਨਕ ਨਿਗਮ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵੈਧ ਐਲਾਨ ਕਲੋਨੀਆਂ ਵਿੱਚ ਵਿਕਾਸ ਕੰਮ ਪੂਰੇ ਕਰਵਾਏ ਜਾਣ, ਤਾਂ ਜੋ ਸ਼ਹਿਰੀ ਖੇਤਰਾਂ ਵਿੱਚ ਨਾਗਰਿਕਾਂ ਨੂੰ ਬਿਹਤਰ ਸਹੂਲਤਾਂ ਮਿਲਣ। ਉਨ੍ਹਾਂ ਨੇ ਕਿਹਾ ਕਿ ਸਵੱਛਤਾ ਦੇ ਪ੍ਰਤੀ ਜਨ-ਜਾਗਰੁਕਤਾ ਵਧਾਉਣ ਲਈ ਸ਼ਹਿਰੀ ਸਵੱਛਤਾ ਮੁਕਾਬਲੇ ਆਯੋਜਿਤ ਕੀਤੇ ਜਾਣ, ਜਿਸ ਨਾਲ ਨਾਗਰਿਕਾਂ ਵਿੱਚ ਸਵੱਛਤਾ ਲਈ ਸਹਿਭਾਗਤਾ ਵਧੇਗੀ। ਮੁੱਖ ਮੰਤਰੀ ਨੇ ਫਤਿਹਾਬਾਦ ਵਿੱਚ ਨਿਰਮਾਣਧੀਨ 200 ਬੈਡ ਦੇ ਹਸਪਤਾਲ ਨੂੰ ਮੌਜੂਦਾ ਵਿੱਤ ਘਸਾਲ ਵਿੱਚ ਹੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ, ਤਾਂ ਜੋ ਜਿਲ੍ਹਾ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮਿਲ ਸਕਣ।

ਭੂਨਾ ਵਿੱਚ ਪਾਣੀ ਨਿਕਾਸੀ ਪ੍ਰਪੋਜਲ 'ਤੇ ਸਮੀਖਿਆ
          ਮੁੱਖ ਮੰਤਰੀ ਨੇ ਭੁਨਾ ਖੇਤਰ ਵਿੱਚ ਜਲ੍ਹ ਨਿਕਾਸੀ ਪ੍ਰਪੋਜਲ ਦੀ ਸਮੀਖਿਆ ਕਰਦੇ ਹੋਏ ਕਿਹਾ ਕਿ ਨਗਰ ਪਾਲਿਕਾ ਵੱਲੋਂ ਅਗਰਸੇਨ ਚੌਕ ਤੋਂ ਡੇ੍ਰਨ ਤੱਕ ਤਿਆਰ ਕੀਤੇ ਗਏ ਪ੍ਰਸਤਾਵ ਦੀ ਵਿਵਹਾਰਕਤਾ ਜਾਂਚੀ ਜਾਵੇ ਅਤੇ ਜਲਦੀ ਕਾਰਵਾਈ ਕੀਤੀ ਜਾਵੇ।
          ਉਨ੍ਹਾਂ ਨੇ ਕਿਹਾ ਕਿ ਪਹਿਲਾਂ ਤੋਂ ਮੰਜੂਰ ਪ੍ਰੋਜੈਕਟ 10 ਕਰੋੜ 47 ਲੱਖ ਰੁਪਏ ਦੀ ਲਾਗਤ ਨਾਲ ਰੰਗੋਈ ਤੱਕ ਪਾਇਪ ਲਾਇਨ ਵਿਛਾਉਣ ਦੇ ਪ੍ਰਪੋਜਲ ਨੂੰ ਜਲਦੀ ਤੋਂ ਜਲਦੀ ਸਿਰੇ ਚੜਾਇਆ ਜਾਵੇ, ਤਾਂ ਜੋ ਬਰਸਾਤੀ ਪਾਣੀ ਦੀ ਸਮਸਿਆ ਦਾ ਹੱਲ ਹੋ ਸਕੇ।
          ਮੀਟਿੰਗ ਵਿੱਚ ਸਾਬਕਾ ਮੰਤਰੀ ਦੇਵੇਂਦਰ ਬਬਲੀ, ਸਾਬਕਾ ਵਿਧਾਇਕ ਦੂੜਾਰਾਮ, ਐਸਸੀ ਆਯੋਗ ਚੇਅਰਮੈਨ ਰਵਿੰਦਰ ਬਲਿਆਲਾ, ਭਾਜਪਾ ਜਿਲ੍ਹਾ ਪ੍ਰਧਾਨ ਪ੍ਰਵੀਣ ਜੋੜਾ, ਡਿਪਟੀ ਕਮਿਸ਼ਨਰ ਡਾ. ਵਿਵੇਕ ਭਾਰਤੀ, ਐਸਪੀ ਸਿਦਾਂਤ ਜੈਨ, ਏਡੀਸੀ ਅਨੁਰਾਗ ਢਾਲਿਆ, ਐਸਡੀਐਮ ਆਕਾਸ਼ ਸ਼ਰਮਾ, ਜੀਐਮ ਰੋਡਵੇਜ ਮੇਜਰ ਗਾਇਤਰੀ ਅਹਿਲਾਵਤ, ਅਯਡੀਐਮ ਰਾਜੇਸ਼ ਕੁਮਾਰ, ਸੁਰੇਂਦਰ ਸਿੰਘ, ਸੀਈਓ ਸੁਰੇਸ਼ ਕੁਮਾਰ, ਸੀਟੀਐਮ ਗੌਰਵ ਗੁਪਤਾ ਸਮੇਤ ਜਿਲ੍ਹਾ ਦੇ ਹੋਰ ਅਧਿਕਾਰੀ ਮੌਜੂਦ ਰਹੇ।