ਪੰਜਾਬ ਵਿੱਚ ਸਾਇਬਰ ਸੁਰੱਖਿਆ ਕ੍ਰਾਂਤੀ ਦੀ ਲੋੜ ਡਾ ਗੁਰਜੀਤ ਸਿੰਘ

ਅਮ੍ਰਿਤਸਰ:- ਸੀਕੇਡੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ, ਅੰਮ੍ਰਿਤਸਰ ਦੇ ਵਾਈਸ ਪ੍ਰਿੰਸੀਪਲ ਕਮ ਪ੍ਰੋਫੈਸਰ ਡਾ. ਗੁਰਜੀਤ ਸਿੰਘ ਨੇ ਸਾਇਬਰ ਸੁਰੱਖਿਆ ਬਾਰੇ ਆਪਣਾ ਵਿਸਤ੍ਰਿਤ ਵਿਜ਼ਨ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਡਿਜ਼ਿਟਲ ਯੁੱਗ ਵਿੱਚ ਸਿੱਖਿਆ ਸੰਸਥਾਵਾਂ ਵਿੱਚ ਸਾਇਬਰ ਸੁਰੱਖਿਆ ਨੂੰ ਪਾਠਕ੍ਰਮ ਦਾ ਅਹਿਮ ਹਿੱਸਾ ਬਣਾਉਣਾ ਸਮੇਂ ਦੀ ਲੋੜ ਹੈ।
ਡਾ. ਗੁਰਜੀਤ ਸਿੰਘ ਨੇ ਕਿਹਾ ਕਿ ਆਰਟੀਫੀਸ਼ਲ ਇੰਟੈਲੀਜੈਂਸ (AI), ਇੰਟਰਨੈੱਟ ਆਫ ਥਿੰਗਜ਼ (IoT) ਅਤੇ ਬਲਾਕਚੇਨ ਵਰਗੀਆਂ ਨਵੀਂ ਤਕਨਾਲੋਜੀਆਂ ਦੇ ਵਧਦੇ ਇਸਤੇਮਾਲ ਨਾਲ ਸਾਇਬਰ ਖਤਰੇ ਵੀ ਵਧ ਰਹੇ ਹਨ। ਉਨ੍ਹਾਂ ਨੈੱਟਵਰਕ ਸੁਰੱਖਿਆ, ਇੰਟਰੂਜ਼ਨ ਡਿਟੈਕਸ਼ਨ ਸਿਸਟਮ ਅਤੇ ਵਿਦਿਆਰਥੀਆਂ ਵਿੱਚ ਸਾਇਬਰ ਜਾਗਰੂਕਤਾ ਵਧਾਉਣ ‘ਤੇ ਜ਼ੋਰ ਦਿੱਤਾ।
ਸਾਇਬਰ ਸੁਰੱਖਿਆ ਵਿੱਚ ਪੋਸਟਡਾਕਟੋਰਲ ਰਿਸਰਚ ਕਰ ਰਹੇ ਡਾ. ਸਿੰਘ ਕੋਲ 16 ਸਾਲਾਂ ਦਾ ਅਕਾਦਮਿਕ ਅਤੇ ਪ੍ਰਸ਼ਾਸਕੀ ਤਜਰਬਾ ਹੈ। ਉਨ੍ਹਾਂ ਦੇ ਰਿਸਰਚ ਪੇਪਰ ਅੰਤਰਰਾਸ਼ਟਰੀ ਜਰਨਲਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਏਆਈ ਅਧਾਰਿਤ ਪ੍ਰਣਾਲੀਆਂ ਨਾਲ ਸੰਬੰਧਿਤ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੇਟੈਂਟ ਵੀ ਉਨ੍ਹਾਂ ਦੇ ਨਾਮ ਹਨ।
ਉਨ੍ਹਾਂ ਸਿੱਖਿਆ ਸੰਸਥਾਵਾਂ ਵਿੱਚ ਸਾਇਬਰ ਸੁਰੱਖਿਆ ਲੈਬਾਂ ਦੀ ਸਥਾਪਨਾ, ਐਥਿਕਲ ਹੈਕਿੰਗ ਵਰਕਸ਼ਾਪਾਂ ਦੇ ਆਯੋਜਨ ਅਤੇ ਰਿਸਰਚ ਅਧਾਰਿਤ ਸੁਰੱਖਿਆ ਹੱਲ ਤਿਆਰ ਕਰਨ ਦੀ ਅਪੀਲ ਕੀਤੀ। ਡਾ. ਗੁਰਜੀਤ ਸਿੰਘ ਨੇ ਸੁਰੱਖਿਅਤ ਡਿਜ਼ਿਟਲ ਭਵਿੱਖ ਦੀ ਨਿਰਮਾਣ ਲਈ ਆਪਣੀ ਵਚਨਬੱਧਤਾ ਦੁਹਰਾਈ।