ਐਨ ਸੀ ਸੀ ਕੇਡਿਟਜ ਨੂੰ ਆਵਾਜਾਈ ਸੁਰੱਖਿਆ ਅਤੇ ਫਸਟ ਏਡ ਦੀ ਟਰੇਨਿੰਗ ਦਿੱਤੀ
ਪਟਿਆਲਾ:- ਸੀਨੀਅਰ ਸੁਪਰਡੈਂਟ ਆਫ ਪੁਲਿਸ ਪਟਿਆਲਾ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਆਵਾਜਾਈ ਪੁਲਿਸ ਸਿੱਖਿਆ ਸੈਲ, ਵਲੋਂ 14 ਪੰਜਾਬ ਐਨ ਸੀ ਸੀ ਬਟਾਲੀਅਨ ਵਲੋਂ ਚਲਾਏ ਜਾ ਰਹੇ ਸਾਲਾਨਾ ਟ੍ਰੇਨਿੰਗ ਕੈਂਪ ਵਿਖੇ, ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ। ਇੰਸਪੈਕਟਰ ਸਰਬਜੀਤ ਕੌਰ ਨੇ ਆਵਾਜਾਈ ਸੁਰੱਖਿਆ ਲਈ ਨਿਯਮਾਂ, ਕਾਨੂੰਨਾਂ, ਅਸੂਲਾਂ, ਫਰਜ਼ਾਂ, ਸਬਰ ਸ਼ਾਂਤੀ, ਨਿਮਰਤਾ ਅਤੇ ਰਾਈਟ ਆਫ ਵੇ (ਸੜਕਾਂ ਤੇ ਪਹਿਲਾਂ ਲੰਘਣ ਦੇ ਅਧਿਕਾਰਾਂ) ਅਤੇ ਲਾਇਸੰਸ, ਪ੍ਰਦੂਸ਼ਣ, ਆਰ ਸੀ, ਬੀਮਾ, ਹੈਲਮਟ ਸੀਟ ਬੈਲਟ, ਪਿਛੇ ਦੇਖਣ ਵਾਲੇ ਸ਼ੀਸ਼ੇ, ਬਰੈਕਾਂ, ਸਪੀਡ ਲਿਮੀਟ ਬਾਰੇ ਜਾਣਕਾਰੀ ਦਿੱਤੀ।
ਏ ਐਸ ਆਈ ਰਾਮ ਸਰਨ ਨੇ ਹਾਦਸਿਆਂ ਦੌਰਾਨ ਪੁਲਿਸ, ਐਂਬੁਲੈਂਸ, ਫਾਇਰ ਬ੍ਰਿਗੇਡ ਦੀ ਸਹਾਇਤਾ ਲੈਣ ਲਈ 112/108/101 ਨੰਬਰਾਂ ਅਤੇ ਸਾਈਬਰ ਸੁਰੱਖਿਆ ਲਈ 1930 ਨੰਬਰਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਭਾਰਤੀਯ ਰੈੱਡ ਕਰਾਸ ਦੇ ਸੇਵਾ ਮੁਕਤ ਟ੍ਰੇਨਿੰਗ ਅਫਸਰ ਸ਼੍ਰੀ ਕਾਕਾ ਰਾਮ ਵਰਮਾ ਨੇ ਜ਼ਖਮੀਆਂ, ਬੇਹੋਸ਼, ਦਿਲ ਦੇ ਦੌਰੇ, ਕਾਰਡੀਅਕ ਅਰੈਸਟ ਸਮੇਂ ਪੀੜਤਾਂ ਨੂੰ ਮਰਨ ਤੋਂ ਬਚਾਉਣ ਲਈ ਏ ਬੀ ਸੀ, ਰਿਕਵਰੀ/ਵੈਟੀਲੈਟਰ ਪੁਜੀਸ਼ਨ, ਸੀ ਪੀ ਆਰ, ਨਬਜ਼ ਸਾਹ ਕਿਰਿਆ ਦੀ ਜਾਂਚ ਕਰਨ ਦੀ ਟ੍ਰੇਨਿੰਗ ਦਿੱਤੀ।
ਕੈਂਪ ਕਮਾਂਡੈਂਟ ਅਤੇ ਦੂਜੇ ਐਨ ਸੀ ਸੀ ਅਧਿਕਾਰੀਆਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਅਜ ਦੇ ਸਮੇਂ ਵਿੱਚ ਕੇਡਿਟਜ ਨੂੰ ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ, ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ, ਫਰਜ਼ਾਂ ਦੀ ਜਾਣਕਾਰੀ ਦੇਕੇ, ਉਨ੍ਹਾਂ ਨੂੰ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਅਤੇ ਦੇਸ਼ ਦੇ ਵਫ਼ਾਦਾਰ, ਜੁਮੇਵਾਰ, ਇਮਾਨਦਾਰ ਨਾਗਰਿਕ ਬਣਾਇਆ ਜਾ ਰਿਹਾ ਹੈ।
