ਨਵਾਂਸ਼ਹਿਰ ਜੈਨ ਸਮਾਜ ਨੇ ਮੋਬਾਇਲ ਫੋਨ ਡਾਇਰੈਕਟਰੀ ਜਾਰੀ ਕੀਤੀ।
ਨਵਾਂਸ਼ਹਿਰ 29 ਜਨਵਰੀ- ਨਵਾਂਸ਼ਹਿਰ ਦੇ ਜੈਨ ਸਮਾਜ ਦੀ ਇੱਕ ਮੋਬਾਈਲ ਫੋਨ ਡਾਇਰੈਕਟਰੀ ਮਹਾਸਾਧਵੀ ਸ਼੍ਰੀ ਸਰਵਗਿਆ ਪ੍ਰਭਾ ਜੀ ਮਹਾਰਾਜ ਅਤੇ ਸ਼੍ਰੀ ਨਮਿਤਾ ਜੀ ਮਹਾਰਾਜ ਦੀ ਪ੍ਰੇਰਨਾ ਨਾਲ ਬਣਾਈ ਗਈ! ਜਿਨ੍ਹਾਂ ਨੇ ਸਾਲ 2022 ਵਿੱਚ ਨਵਾਂਸ਼ਹਿਰ ਵਿੱਚ ਇਤਿਹਾਸਕ ਚਤੁਰਮਾਸ ਕੀਤਾ ਸੀ!
ਜਿਸਨੂੰ ਐਸਐਸ ਜੈਨ ਸਭਾ ਰੇਲਵੇ ਰੌਡ ਨਵਾਂਸ਼ਹਿਰ ਵਿੱਖੇ ਐਸ ਐਸ ਜੈਨ ਸਭਾ ਦੇ ਪ੍ਰਧਾਨ ਸੁਰੇਂਦਰ ਜੈਨ ਅਤੇ ਸਰਪ੍ਰਸਤ ਸ਼੍ਰੀ ਨੇਮ ਕੁਮਾਰ ਜੈਨ ਨੇ ਸਾਂਝੇ ਤੌਰ 'ਤੇ ਜਾਰੀ ਕੀਤਾ! ਇਸ ਮੌਕੇ 'ਤੇ ਇਸ ਡਾਇਰੈਕਟਰੀ ਨੂੰ ਬਣਾਉਣ ਵਿੱਚ ਆਪਣੀ ਅਣਮੁੱਲੀ ਮਦਦ ਕਰਨ ਵਾਲੀ ਸ਼੍ਰੀਮਤੀ ਅਲਕਾ ਜੈਨ, ਜੈਨ ਸਭਾ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਅਤੇ ਵਿੱਤੀ ਮਦਦ ਦੇਣ ਵਾਲੇ ਦਾਨੀ ਸੱਜਣਾਂ ਦਾ ਸਨਮਾਨ ਕੀਤਾ ਗਿਆ।
ਐਸਐਸ ਜੈਨ ਸਭਾ ਦੇ ਪ੍ਰਧਾਨ ਸੁਰੇਂਦਰ ਜੈਨ, ਸਰਪ੍ਰਸਤ ਸ਼੍ਰੀ ਨੇਮ ਕੁਮਾਰ ਜੈਨ ਅਤੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਕਿਹਾ ਕਿ ਇਸ ਸਮੇਂ ਇੱਕ ਨਵੀਂ ਮੋਬਾਈਲ ਫੋਨ ਡਾਇਰੈਕਟਰੀ ਦੀ ਬਹੁਤ ਲੋੜ ਸੀ, ਜੋ ਕਿ ਮਹਾਸਾਧਵੀ ਜੀ ਦੀ ਪ੍ਰੇਰਨਾ ਅਤੇ ਆਸ਼ੀਰਵਾਦ ਨਾਲ ਪੂਰੀ ਹੋਈ ਹੈ। ਜਿਸ ਲਈ ਮਹਾਸਾਧਵੀ ਸ਼੍ਰੀ ਸਰਵਗਿਆ ਪ੍ਰਭਾ ਜੀ ਮਹਾਰਾਜ ਦਾ ਧੰਨਵਾਦ ਕੀਤਾ!
ਇਸ ਡਾਇਰੈਕਟਰੀ ਨੂੰ ਬਣਾਉਣ ਵਿੱਚ ਮਦਦ ਕਰਨ ਵਾਲਿਆਂ ਵਿੱਚ ਸ਼੍ਰੀ ਨੇਮ ਕੁਮਾਰ ਜੈਨ, ਸੁਰੇਂਦਰ ਜੈਨ ਪ੍ਰਧਾਨ, ਰਜਨੀਸ਼ ਜੈਨ ਗੁੱਗੂ, ਰੋਹਿਤ ਜੈਨ, ਅਜੀਤ ਜੈਨ, ਸ਼੍ਰੀ ਵਰਧਮਾਨ ਜੈਨ ਸੇਵਾ ਸੰਘ, ਸ਼੍ਰੀ ਮਹਾਵੀਰ ਜੈਨ ਯੂਵਕ ਕਲੱਬ, ਸ਼੍ਰੀ ਚੰਦਨਬਾਲਾ ਜੈਨ ਯੂਵਤੀ ਮੰਡਲ,ਸ਼੍ਰੀ . ਚੰਦਾ ਜੈਨ ਯੂਵਦੀ ਕਲੱਬ, ਸ਼੍ਰੀ ਮਨੀਸ਼ ਜੈਨ ਜੁਜੂ, ਸ਼੍ਰੀ ਦੀਪਕ ਜੈਨ, ਰਮੇਸ਼ ਜੈਨ ਸੋਨੀਪਤ, ਬਲਜੀਤ ਸੁਢੇਰਾ ਸਰਾਫ, ਪ੍ਰਵੀਨ ਅਰੋੜਾ ਵਿਜ਼ਨਵੇ , ਦਿਲਾਵਰ ਸਿੰਘ ਜੀ ਐਨ ਸੈਲੀਬ੍ਰੇਸ਼ਨ ਦਾ ਵੀ ਧੰਨਵਾਦ ਕੀਤਾ ਗਿਆ।
