ਹਸਪਤਾਲ ਦਵਾਈ ਲੈਣ ਗਏ ਵਿਅਕਤੀ ਦਾ ਮੋਟਰਸਾਈਕਲ ਹੋਇਆ ਚੋਰੀ

ਗੜਸ਼ੰਕਰ, 12 ਜੂਨ:-  ਇੱਥੋਂ ਦੇ ਸ਼੍ਰੀ ਅਨੰਦਪੁਰ ਸਾਹਿਬ ਰੋਡ ਤੇ ਸਰਕਾਰੀ ਹਸਪਤਾਲ ਦੇ ਸਾਹਮਣੇ ਇੱਕ ਨਿੱਜੀ ਹਸਪਤਾਲ ਵਿੱਚ ਦਵਾਈ ਲੈਣ ਪਹੁੰਚੇ ਇੱਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋ ਜਾਣ ਦਾ ਸਮਾਚਾਰ ਹੈ।
ਪਿੰਡ ਕੋਟ ਤੋਂ ਸੁਲਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਦੇ ਇਲਾਜ ਲਈ ਕੱਲ 11 ਜੂਨ ਨੂੰ ਬਾਅਦ ਦੁਪਹਿਰ ਇਸ ਹਸਪਤਾਲ ਵਿੱਚ ਪਹੁੰਚੇ ਸਨ ਤੇ ਦਵਾਈ ਲੈਣ ਉਪਰੰਤ ਜਦ ਵਾਪਸ ਬਾਹਰ ਆਏ ਤਾਂ ਦੇਖਿਆ ਉਹਨਾਂ ਦਾ ਮੋਟਰਸਾਈਕਲ ਨੰਬਰ PB24C 1130 ਚੋਰੀ ਹੋ ਚੁੱਕਾ ਸੀ।
ਸੁਲਿੰਦਰ ਸਿੰਘ ਨੇ ਦੱਸਿਆ ਕਿ ਆਸ ਪਾਸ ਲੱਗੇ ਸੀਸੀਟੀਵੀ ਕੈਮਰੇ ਦੇਖਣ ਤੇ ਉਹਨਾਂ ਨੂੰ ਪਤਾ ਲੱਗਾ ਕਿ ਇੱਕ ਅਣਪਛਾਤਾ ਵਿਅਕਤੀ ਉਸ ਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ।
ਉਸ ਨੇ  ਦੱਸਿਆ ਕਿ ਇਸ ਸਬੰਧ ਵਿੱਚ ਥਾਣਾ ਗੜਸ਼ੰਕਰ ਨੂੰ ਇਤਲਾਹ ਦੇ ਦਿੱਤੀ ਗਈ ਹੈ।