ਪਟਿਆਲਾ ਡਿਪੂ ਦੇ ਪੀਆਰਟੀਸੀ ਪੈਨਸ਼ਨਰਾਂ ਦੀ ਮਹੀਨਾਵਾਰ ਮੀਟਿੰਗ ਹੋਈ

ਪਟਿਆਲਾ, 11 ਮਾਰਚ:- ਅੱਜ ਮਿਤੀ 11—03—2026 ਨੂੰ ਪਟਿਆਲਾ ਡਿਪੂ ਦੇ ਪੀ.ਆਰ.ਟੀ.ਸੀ. ਪੈਨਸ਼ਨਰਾਂ ਦੀ ਮਹੀਨਾਵਾਰ ਮੀਟਿੰਗ ਹੋਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੀ ਪ੍ਰਧਾਨਗੀ ਸ੍ਰ. ਜਗਤਾਰ ਸਿੰਘ ਚੇਅਰਮੈਨ ਨੇ ਕੀਤੀ। ਮੀਟਿੰਗ ਵਿੱਚ ਸਾਰੇ ਬੁਲਾਰਿਆਂ ਨੇ ਮੈਨੇਜਮੈਂਟ ਅਤੇ ਸਰਕਾਰ ਦੀ ਪੈਨਸ਼ਨਰਾਂ ਪ੍ਰਤੀ ਅਣਦੇਖੀ ਦੀ ਮਿਤੀ ਦੀ ਭਰਪੂਰ ਨਿੰਦਾ ਕੀਤੀ ਅਤੇ ਕੇਂਦਰੀ ਬਾਡੀ ਦੀ ਢਿੱਲੀ ਕਾਰਗੁਜਾਰੀ ਉੱਤੇ ਵੀ ਸਵਾਲ ਉਠਾਏ।
 ਮੀਟਿੰਗ ਨੂੰ ਮੁੱਖ ਤੌਰ ਤੇ ਸਰਵ ਸ੍ਰੀ ਜ਼ੋਗਿੰਦਰ ਸਿੰਘ ਪ੍ਰਧਾਨ, ਸ਼ਿਵ ਕੁਮਾਰ ਸ਼ਰਮਾ ਸਕੱਤਰ ਜਨਰਲ, ਸੁਰਜ ਭਾਨ ਜਨਰਲ ਸਕੱਤਰ, ਗੁਰਦੀਪ ਸਿੰਘ, ਅਨਿਲ ਕੁਮਾਰ, ਸ਼ਿਵ ਕੁਮਾਰ ਮਿੱਤਲ, ਘੋਲਾ ਸਿੰਘ, ਵਿਨੋਦ ਕੌਸ਼ਲ, ਸ਼ਾਦੀ ਸਿੰਘ, ਜਗਤਾਰ ਸਿੰਘ ਚੇਅਰਮੈਨ ਅਤੇ ਜਰਨੈਲ ਸਿੰਘ ਸਲਾਹਕਾਰ ਨੇ ਸੰਬੋਧਨ ਕੀਤਾ। ਸਾਰੇ ਬੁਲਾਰਿਆਂ ਨੇ ਖਾਸ ਤੌਰ ਤੇ ਸਰਕਾਰ ਵਿਰੁੱਧ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨਾਲ ਤਾਲਮੇਲ ਅਤੇ ਸਹਿਯੋਗ ਕਰਨ ਤੇ ਜ਼ੋਰ ਦਿੱਤਾ। 
ਪੈਨਸ਼ਨ, ਤਨਖਾਹ, ਪੇ ਕਮਿਸ਼ਨ ਦੇ ਬਕਾਏ, ਰਿਟਾਇਰ ਹੋਏ ਕਰਮਚਾਰੀਆਂ ਦੇ ਭੱਤੇ ਅਤੇ ਮੈਡੀਕਲ ਬਿੱਲਾਂ ਦੀ ਅਦਾਇਗੀ ਨਾ ਕਰਨ ਕਰਕੇ ਪ੍ਰਬੰਧਕਾਂ ਦੀ ਨਿਖੇਧੀ ਕੀਤੀ। ਸ੍ਰ. ਮਹਿੰਦਰ ਸਿੰਘ ਸੋਹੀ ਨੇ ਸਾਰਿਆਂ ਦਾ ਹਾਜਰੀ ਭਰਨ ਲਈ ਧੰਨਵਾਦ ਕੀਤਾ। ਸਟੇਜ਼ ਦੀ ਕਾਰਵਾਈ ਸ਼ਿਵ ਕੁਮਾਰ ਸ਼ਰਮਾ ਸਕੱਤਰ ਜਨਰਲ ਨੇ ਬਾਖੂਬੀ ਨਿਭਾਈ। 
ਮੀਟਿੰਗ ਦੀ ਸਫਲਤਾ ਲਈ ਸਰਵ ਸ੍ਰੀ ਬਖਸ਼ੀਸ਼ ਸਿੰਘ, ਬੀਰ ਸਿੰਘ, ਸੁਖਦੇਵ ਸਿੰਘ ਭੂਪਾ, ਤਰਲੋਕ ਸਿੰਘ ਪੇਂਟਰ, ਬਲਵੰਤ ਸਿੰਘ, ਸੁਰਿੰਦਰ ਬੇਦੀ, ਗੁਰਦੀਪ ਸਿੰਘ ਅਤੇ ਨਿਰਪਾਲ ਸਿੰਘ ਨੇ ਭਰਪੂਰ ਯੋਗਦਾਨ ਪਾਇਆ।