ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ
ਨਵਾਂਸ਼ਹਿਰ- ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਤੇ ਟਰਾਂਸਮਿਸ਼ਨ ਮੰਡਲ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਮੰਡਲ ਪ੍ਰਧਾਨ ਨਰਿੰਦਰ ਕੁਮਾਰ ਮਹਿਤਾ ਦੀ ਅਗਵਾਈ ਵਿਚ ਪੈਨਸ਼ਨਰਜ਼ ਐਸੋਸੀਏਸ਼ਨ ਦਫਤਰ ਨਵਾਂਸ਼ਹਿਰ ਵਿਖੇ ਕੀਤੀ ਗਈ। ਮੀਟਿੰਗ ਚ ਬਹੁਗਿਣਤੀ ਪੈਨਸ਼ਨਰਜ਼ ਨੇ ਭਾਗ ਲਿਆ। ਜਿਸ ਵਿੱਚ ਪੈਨਸ਼ਨਰਜ਼ ਦੇ ਮੱਸਲੇ ਹੱਲ ਕਰਾਉਣ ਸਬੰਧੀ ਵਿਚਾਰ ਵਿਮੱਰਸ਼ ਕੀਤਾ ਗਿਆ।
ਮੀਟਿੰਗ ਨੂੰ ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਅਟਵਾਲ,ਸਰਕਲ ਆਹੁਦੇਦਾਰ ਵਿਜੇ ਕੁਮਾਰ ਬਾਲੀ,ਨਿਰੰਜਣ ਸਿੰਘ ਕੰਗਾਂ, ਡਵੀਜਨਲ ਅਹੁਦੇਦਾਰ ਰਵਿੰਦਰ ਭਾਸਕਰ ਰਾਹੋਂ, ਸ਼ੰਭੂ ਨਰਾਇਣ ਰਾਹੋਂ, ਪਰੇਮ ਚਣਕੋਆ, ਸ਼ਿਵ ਰਾਜ, ਅਸ਼ੋਕ ਕੁਮਾਰ ਏਏਈ, ਹੁਸਨ ਲਾਲ ਭਾਟੀਆ,ਕਰਮਜੀਤ ਸਿੰਘ, ਹਰਮੇਲ ਸਿੰਘ ਕਾਜਮ ਪੁਰ, ਬਲਦੇਵ ਤਾਜੋਵਾਲ, ਚਰਨ ਸਿੰਘ, ਗੁਰਦੇਵ ਰਾਮ, ਆਦਿ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਮੁਲਾਜਮਾਂ ਤੇ ਪੈਨਸ਼ਨਰਜ਼ ਦੇ ਸਾਂਝੇ ਫਰੰਟ ਨੂੰ ਕਈ-ਵਾਰ ਮੀਟਿੰਗਾਂ ਦੇ ਕੇ ਮੀਟਿੰਗਾਂ ਤੋਂ ਭੱਜਦੀ ਆ ਰਹੀ ਹੈ।
ਮੰਗਾਂ ਦਾ ਹੱਲ ਨਹੀਂ ਕਰਨਾ ਚਾਹੁੰਦੀ। ਦੇਸ਼ ਦੇ ਕਈ ਰਾਜਾਂ ਵਲੋ ਆਪਣੇ ਮੁਲਾਜ਼ਮਾਂ ਨੂੰ ਕੇਦਰ ਸਰਕਾਰ ਦੀ ਤਰਜ ਤੇ 58% ਡੀਏ ਦਿੱਤਾ ਜਾ ਚੁੱਕਾ ਹੈ। ਪੰਤੂ ਪੰਜਾਬ ਸਰਕਾਰ ਸਿਰਫ 42% ਤੇ ਹੀ ਚੁੱਪ ਬੈਠੀ ਹੈ। ਜਿਸ ਕਾਰਨ ਮੁਲਾਜ਼ਮਾਂ ਪੈਨਸ਼ਨਰਜ਼ ਵਿਚ ਭਾਰੀ ਰੋਸ ਹੈ। ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਦੀਆਂ ਇਹਨਾਂ ਬੇਭਰੋਸਗੀ ਨੀਤੀਆਂ ਖਿਲਾਫ ਸਟੇਟ ਕਮੇਟੀ ਵਲੋਂ ਲਏ ਫੈਸਲੇ ਮੁਤਾਬਿਕ 7 ਨਵੰਬਰ ਨੂੰ ਮੁੱਖ ਦਫਤਰ ਪਟਿਆਲਾ ਅੱਗੇ ਵਿਸ਼ਾਲ ਧਰਨੇ ਚ ਪੈਨਸ਼ਨਰਜ਼ ਵਲੋ ਭਾਰੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਾਵੇਗੀ।
ਜੇਕਰ ਫੇਰ ਵੀ ਪੰਜਾਬ ਸਰਕਾਰ ਵਲੋਂ ਮੀਟਿੰਗ ਬੁਲਾਕੇ ਮੰਗ ਪੱਤਰ ਅਨੁਸਾਰ ਮੰਗਾਂ ਦਾ ਨਿਪਟਾਰਾ ਜੱਲਦ ਨਾਂਹ ਕੀਤਾ ਤਾਂ ਮੁਲਾਜ਼ਮ ਤੇ ਪੈਨਸ਼ਨਰਜ਼ ਦੇ ਸਾਂਝੇ ਫਰੰਟ ਵਲੋਂ ਉਲੀਕੇ ਸ਼ੰਘਰਸ਼ ਮੁਤਾਬਿਕ 16 ਨਵੰਬਰ ਨੂੰ ਦਿੱਤੇ ਜਾਣ ਵਾਲੇ ਸੂਬਾ ਪੱਧਰੀ ਵਿਸ਼ਾਲ ਧਰਨੇ ਵਿੱਚ ਵੱਧ ਚੜ੍ਹਕੇ ਹਿੱਸਾ ਲਿਆ ਜਾਵੇਗਾ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਮਦਨ ਲਾਲ ਰਾਮਰਾਏਪੁਰ ਵਲੋਂ ਨਿਭਾਈ ਗਈ।
ਅਤੇ ਮੀਟਿੰਗ ਵਿਚ ਪਰਮਜੀਤ ਕੋਟ ਰਾਂਝਾ, ਕਸ਼ਮੀਰੀ ਲਾਲ ਏਏਈ, ਗਿਆਨ ਚੰਦ ਗੁੱਜਰਪੁਰ, ਕਸ਼ਮੀਰ ਸਿੰਘ ਆਰ ਏ, ਸੁਰਿੰਦਰਪਾਲ ਸਿੰਘ, ਅਮਰੀਕ ਸਨਾਵਾ, ਰਾਮਲੁਭਾਇਆ, ਦੇਵ ਰਾਜ, ਹੁਕਮ ਚੰਦ, ਜੈਪਾਲ ਸ਼ਰਮਾਂ, ਮਲਕੀਤ ਸਿੰਘ ਸ਼ੋਕਰਾਂ ਆਦਿ ਹਾਜਰ ਸਨ।
