ਪੈਨਸ਼ਨਰ ਐਸੋਸ਼ੀਏਸ਼ਨ ਮੰਡਲ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਹੋਈ

ਨਵਾਂਸ਼ਹਿਰ:- ਪੈਨਸ਼ਨਰਜ਼ ਐਸੋਸੀਏਸ਼ਨ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਮੰਡਲ ਪ੍ਰਧਾਨ ਨਰਿੰਦਰ ਕੁਮਾਰ ਮਹਿਤਾ ਦੀ ਅਗਵਾਈ ਵਿਚ ਕੀਤੀ ਗਈ ਅਤੇ ਸਟੇਜ ਸਕੱਤਰ ਦੀ ਭੂਮਿਕਾ ਮਦਨ ਲਾਲ ਰਾਮਰਾਏਪੁਰ ਵਲੋਂ ਨਿਭਾਈ ਗਈ।
 ਜਿਸ ਵਿੱਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਨਿੱਤ ਨਵੇਂ ਦਿਨ ਘੜੀਆਂ ਜਾ ਰਹੀਆਂ ਮਜਦੂਰ, ਮੁਲਾਜ਼ਮ, ਪੈਨਸ਼ਨਰ ਅਤੇ ਲੋਕ ਮਾਰੂ ਨੀਤੀਆਂ ਦੇ ਤਹਿਤ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ 2025 ਪਾਸ ਕਰਨ ਜਾ ਰਹੀ ਹੈ, ਦੇ ਖਿਲਾਫ ਬੁਲਾਰੇ ਸਾਥੀ ਸਰਕਲ ਪ੍ਰਧਾਨ ਕੁਲਵਿੰਦਰ ਅਟਵਾਲ, ਸਰਕਲ ਵਿੱਤ ਸਕੱਤਰ ਵਿਜੇ ਬਾਲੀ, ਸਹਾਇਕ ਸਕੱਤਰ ਨਰੰਜਣ ਕੰਗਾਂ, ਡਵੀਜਨਲ ਆਗੂ ਸ਼ੰਭੂ ਰਾਹੋਂ, ਪਰੇਮ ਚਣਕੋਆ, ਪਰਮਜੀਤ ਸਿੰਘ, ਚਰਨ ਸਿੰਘ ਉਸਮਾਨ ਪੁਰ, ਮਨਜੀਤ ਰੁੜਕੀ ਅਤੇ ਸ਼ਿਵਰਾਜ ਆਦਿ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੁਲਾਜ਼ਮਾਂ, ਪੈਨਸ਼ਨਰਾਂ, ਕਿਸਾਨਾਂ ਮਜ਼ਦੂਰਾਂ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਉਲੀਕੇ ਸ਼ੰਘਰਸ਼ ਮੁਤਾਬਿਕ ਅੱਠ ਦਸੰਬਰ ਨੂੰ ਬਿਜਲੀ ਦਫਤਰਾਂ ਅਗੇ ਦਿੱਤੇ ਜਾਣ ਵਾਲੇ ਧਰਨਿਆਂ ਵਿਚ ਅਤੇ ਇਸ ਤੋਂ ਇਲਾਵਾ ਆਉਣ ਵਾਲੇ ਹੋਰ ਵੀ ਸੰਘਰਸ਼ਾਂ ਧਰਨਿਆਂ ਵਿਚ ਉਤਸ਼ਾਹ ਨਾਲ ਵੱਢੇ ਪੱਧਰ ਤੇ ਸ਼ਮੂਲੀਅਤ ਕੀਤੀ ਜਾਵੇਗੀ। 
ਤਾਂ ਜੋ ਸਰਕਾਰ ਵਲੋਂ, ਲੋਕਾਂ ਦੀਆਂ ਦਾਨ ਕੀਤੀਆਂ ਆਪਣੀਆਂ ਜਮੀਨਾਂ ਅਤੇ ਸਰਕਾਰੀ ਅਦਾਰੇ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚਣ ਦੇ ਸਰਕਾਰ ਦੇ ਮਨਸੂਬਿਆਂ ਨੂੰ ਠੱਲ੍ਹ ਪਾਈ ਜਾ ਸਕੇ। ਇਸ ਮੌਕੇ ਸੋਹਨ ਮਝੂਰ, ਜੱਗਾ ਸਿੰਘ, ਰਾਮਲੁਭਾਇਆ, ਦੇਵਰਾਜ ਸੁੱਜੋਂ, ਸਜੀਵਨ, ਅਸ਼ੋਕ, ਨਿਰਮਲਜੀਤ, ਬਲਵੀਰ, ਸੁਰਿੰਦਰ, ਮਲਕੀਤ ਸਿੰਬਲੀ, ਸ਼ਿੰਗਾਰਾ, ਕਰਨੈਲ ਭਾਰਟਾ ਅਤੇ ਹੋਰ ਬਹੁਤ ਸਾਰੇ ਪੈਨਸ਼ਨਰਜ ਹਾਜਰ ਸਨ।