ਪੈਨਸ਼ਨਰਜ਼ ਐਸੋਸੀਏਸ਼ਨ ਪੀਐਸਪੀਸੀਐਲ ਮੰਡਲ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਹੋਈ

ਨਵਾਂਸ਼ਹਿਰ:- ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਮੰਡਲ ਪ੍ਰਧਾਨ ਨਰਿੰਦਰ ਕੁਮਾਰ ਮਹਿਤਾ ਦੀ ਅਗਵਾਈ ਹੇਠ ਵਿਸ਼ਕਰਮਾ ਮੰਦਰ ਨਵਾਂਸ਼ਹਿਰ ਵਿਖੇ ਕੀਤੀ ਗਈ।ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਮੀਟਿੰਗ ਵਿਚ ਆਏ ਪੈਨਸ਼ਨਰਜ਼ ਨੇ ਸੱਭ ਨੂੰ ਨਵੇਂ ਸਾਲ ਦੀਆਂ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ ਅਤੇ ਪਿਛਲੇ ਬੀਤੇ ਵਰ੍ਹੇ ਦੌਰਾਨ ਸਦੀਵੀ ਵਿਛੋੜਾ ਦੇ ਗਏ ਮੁਲਾਜ਼ਮ ਪੈਨਸ਼ਨਰਜ਼ ਸਾਥੀਆਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ। 
ਇਸ ਉਪਰੰਤ ਬੁਲਾਰੇ ਸਾਥੀ ਜਿਨ੍ਹਾਂ ਵਿੱਚ ਸਤਪਾਲ ਭਾਟੀਅ, ਪਾਲਾ ਰਾਮ ਸੁਰਜੀਤ ਚਰਾਨ, ਪਰੇਮ ਚਣਕੋਆ, ਸ਼ੰਭੂ ਰਾਹੋਂ, ਰਵਿੰਦਰ ਭਾਸਕਰ, (ਇੰਜ ਅਸ਼ੋਕ ਕੁਮਾਰ,ਇੰਜ ਸਰਿੰਦਰ ਪਾਲ,ਇੰਜ ਤਰਵਿੰਦਰ ਸਿੰਘ, ਇੰਜ ਜਸਵੰਤ ਰਾਏ, ਇੰਜ ਆਤਮਾ ਰਾਮ, ਇੰਜ ਹਰਬੰਸ ਸਿੰਘ, ਸਾਰੇ ਐਸ ਡੀ ਓ) ਆਦਿ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੈਨਸ਼ਨਰਜ਼ ਦੀਆਂ ਮੰਗਾਂ ਦੇ ਹੱਲ ਲਈ ਪੰਜਾਬ ਸਰਕਾਰ ਮੁਲਾਜ਼ਮ ਤੇ ਪੈਨਸ਼ਨਰਜ ਸਾਂਝੇ ਫਰੰਟ ਨੂੰ ਬਾਰ-ਬਾਰ ਮੀਟਿੰਗਾਂ ਦੇਕੇ ਮੀਟਿੰਗਾਂ ਨਹੀਂ ਕਰ ਰਹੀ।ਸਰਕਾਰ ਵਲੋਂ ਅਪਣਾਈ ਜਾ ਰਹੀ ਇਸ ਬੇਭਰੋਸਗੀ ਨੀਤੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ।
           ਸ਼ਿਵ ਕੁਮਾਰ ਤਿਵਾੜੀ ਉਪ ਜਨਰਲ ਸਕੱਤਰ ਪੰਜਾਬ,ਕੁਲਵਿੰਦਰ ਅਟਵਾਲ ਸਰਕਲ ਪ੍ਰਧਾਨ, ਅਤੇ ਵਿਜੇ ਕੁਮਾਰ ਸਰਕਲ ਵਿੱਤ ਸਕੱਤਰ ਨੇ ਬਿਜਲੀ ਬਿੱਲ 2025, ਨਵੇਂ ਚਾਰ ਲੇਬਰ ਕੋਡ ਕਾਨੂੰਨਾਂ, ਸਰਕਾਰੀ ਜਮੀਨਾਂ ਆਪਣੇ ਚਹੇਤਿਆਂ ਅਤੇ ਵੱਢੇ-ਵੱਢੇ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚਣ ਦੇ ਵਿਰੋਧ ਵਿਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖਿਲਾਫ ਕਿਸਾਨ ਜਥੇਬੰਦੀਆਂ, ਜੰਨਤਕ ਜਥੇਬੰਦੀਆਂ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਉਲੀਕੇ ਸਾਂਝੇ ਸ਼ੰਘਰਸ਼ ਮੁਤਾਬਿਕ ਅਰਥੀ ਫੂਕ ਮੁਜ਼ਾਹਰੇ ਅਤੇ ਪਿੰਡਾਂ ਸ਼ਹਿਰਾਂ ਵਿਚ ਟਰੈਕਟਰਾਂ, ਕਾਰਾਂ, ਮੋਟਰ ਸਾਈਕਲਾਂ ਸਮੇਤ ਵੱਖ-ਵੱਖ ਡੇਟਾਂ ਨੂੰ ਕੀਤੇ ਜਾ ਰਹੇ ਝੰਡੇ ਮਾਰਚਾਂ ਵਿਚ ਸ਼ਮੂਲੀਅਤ ਕੀਤੀ ਜਾ ਰਹੀ ਹੈ ਅਤੇ ਅਗਲੇ ਸ਼ੰਘਰਸ਼ਾਂ ਵਿਚ ਵੀ ਸ਼ਮੂਲੀਅਤ ਕੀਤੇ ਜਾਣ ਦੀ ਪੁਰਜ਼ੋਰ ਅਪੀਲ ਕੀਤੀ ਗਈ।
          ਮਦਨ ਲਾਲ ਵਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਕਿਹਾ ਕਿ ਜੋ ਪੈਨਸ਼ਨਰਜ਼ ਜਥੇਬੰਦੀ ਦੇ ਸੰਘਰਸ਼ਾਂ ਤੇ ਸਰਗਰਮੀਆਂ ਵਿਚ ਵਿਸ਼ੇਸ਼ ਯੋਗਦਾਨ ਪਾਉਂਦੇ ਹਨ। ਉਨ੍ਹਾਂ ਸੀਨੀਅਰ ਪੈਨਸ਼ਨਰਜ਼ ਸਾਥੀਆਂ ਚੋਂ ਹਰੇਕ ਨਵੇਂ ਸਾਲ ਜਨਵਰੀ ਮਹੀਨੇ ਦੀ ਮਹੀਨਾਵਾਰ ਮੀਟਿੰਗ ਵਿਚ ਸਨਮਾਨਿਤ ਕੀਤਾ ਜਾਂਦਾ ਹੈ ਤਾਂ ਜੋ ਸਮੂਹ ਪੈਨਸ਼ਨਰਜ਼ ਦਾ ਆਪਣੇ ਹੱਕਾਂ ਲਈ ਕੀਤੇ  ਜਾ ਰਹੇ ਸੰਘਰਸ਼ਾਂ ਵਿਚ ਉਤਸ਼ਾਹ ਬਣਿਆ ਰਹੇ।  
ਕਰੀਬ ਤੇਰਾਂ ਸਾਲਾਂ ਤੋਂ ਚੱਲਦੀ ਆ ਰਹੀ ਇਸ ਪ੍ਰੰਪਰਾ ਨੂੰ ਲਗਾਤਾਰ ਜਾਰੀ ਰੱਖਦਿਆਂ ਸਾਲ 1952 ਅਤੇ 1953 ਵਿਚ ਜਨਮੇ ਪੈਨਸ਼ਨਰਜ਼ ਸਾਥੀ ਜਿਨ੍ਹਾਂ ਵਿੱਚ ਹਰਦੇਵ ਸਿੰਘ, ਅਮਰ ਬਹਾਦੁਰ, ਛੋਟੂ ਰਾਮ, ਝਲਮਣ ਹੰਸਰੋਂ, ਜਸਪਾਲ ਸਿੰਘ, ਕਸ਼ਮੀਰ ਸਿੰਘ, ਕਰਨੈਲ ਭਾਰਟਾ, ਮਦਨ ਲਾਲ ਬਿਛੌੜੀ, ਮਦਨ ਲਾਲ ਰਾਮਰਾਏਪੁਰ, ਪਰੇਮ ਸਲੇਮਪੁਰ, ਰਾਮਪਾਲ, ਪਿਆਰਾ ਸਿੰਘ ਪੰਛੀ, ਸੁਰਿੰਦਰ ਰਾਹੋਂ, ਇੰਦਰਜੀਤ ਸੋਢੀ ਅਤੇ ਬਲਦੇਵ ਰਾਜ ਨੂੰ ਗਿਫਟ ਵਜੋਂ ਕੰਬਲ ਅਤੇ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ।
               ਇਹਨਾਂ ਤੋਂ  ਇਲਾਵਾ ਉਚੇਚੇ ਤੌਰ ਤੇ ਬੁਲਾਏ ਗਏ ਸਟੇਟ ਕਮੇਟੀ ਦੇ ਉਪ ਜਨਰਲ ਸਕੱਤਰ ਸ੍ਰੀ ਸ਼ਿਵ ਕੁਮਾਰ ਤਿਵਾੜੀ, ਸ੍ਰੀ ਕੇਹਰ ਸਿੰਘ ਡਵੀਜਨਲ ਸੁਪਰਡੈਂਟ ਨਵਾਂਸ਼ਹਿਰ ਅਤੇ ਮੁੱਖ ਮਹਿਮਾਨ ਵਜੋਂ ਬੁਲਾਏ ਗਏ ਸ੍ਰੀ ਤਰੁਨਦੀਪ ਦੁੱਗਲ ਸੀਨੀਅਰ ਸਹਾਇਕ ਆਫਿਸ ਸੁਪਰਡੈਂਟ ਸਿਵਲ ਸਰਜਨ ਸ਼:ਭ:ਸ: ਨਗਰ ਨੂੰ ਵੀ ਵਿਸ਼ੇਸ਼ ਤੌਰ ਤੇ ਮੰਡਲ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਵੱਢੀ ਗਿਣਤੀ ਚ ਮੁਲਾਜ਼ਮ ਪੈਨਸ਼ਨਰਜ਼ ਹਾਜਰ ਸਨ।