ਮੋਹਾਲੀ ਟ੍ਰੈਫਿਕ ਪੁਲਿਸ ਵੱਲੋਂ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ਹੈਲਮਟ ਵੰਡੇ ਗਏ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਜਨਵਰੀ:- ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ ਏ ਐਸ ਨਗਰ ਸ੍ਰੀ ਹਰਮਨਦੀਪ ਸਿੰਘ ਹੰਸ ਆਈ.ਪੀ.ਐਸ ਅਤੇ ਕਪਤਾਨ ਪੁਲਿਸ ਟ੍ਰੈਫਿਕ ਜ਼ਿਲ੍ਹਾ ਐਸ ਏ ਐਸ ਨਗਰ, ਸ੍ਰੀ ਨਵਨੀਤ ਸਿੰਘ ਮਾਹਲ ਪੀ.ਪੀ.ਐਸ.ਜੀ ਦੇ ਦਿਸਾ ਨਿਰਦੇਸ਼ਾ ਹੇਠ ਟ੍ਰੈਫਿਕ ਪੁਲਿਸ ਮੋਹਾਲੀ ਵੱਲੋਂ ਕੌਮੀ ਰਾਸ਼ਟਰੀ ਸੜਕ ਸੁਰੱਖਿਆ ਅਭਿਆਨ (2026) ਮੌਤ ਰਹਿਤ ਪ੍ਰਣਾਲੀ ਯੋਜਨਾ ਮਿਤੀ 01.01.2026 ਤੋਂ ਲੈ ਕੇ ਮਿਤੀ 31.01.2026 ਤਹਿਤ ਹਰ ਸਾਲ ਦੀ ਤਰ੍ਹਾ ਜ਼ਿਲ੍ਹਾ ਐਸ ਏ ਐਸ ਨਗਰ ਦੀ ਟ੍ਰੈਫਿਕ ਪੁਲਿਸ ਵੱਲੋਂ ਮਨਾਇਆ ਜਾ ਰਿਹਾ ਹੈ।
ਜਿਸ ਦੀ ਲੜੀ ਵਿੱਚ ਅੱਜ ਮਿਤੀ 21.01.2026 ਨੂੰ ਸ:ਕਰਨੈਲ ਸਿੰਘ ਪੀ.ਪੀ.ਐਸ.ਉਪ ਕਪਤਾਨ ਪੁਲਿਸ ਟ੍ਰੈਫਿਕ, ਜ਼ਿਲ੍ਹਾ ਐਸ ਏ ਐਸ ਨਗਰ ਵੱਲੋ ਰੋਟਰੀ ਕਲੱਬ ਸਿਲਵਰ ਸਿਟੀ ਮੋਹਾਲੀ ਦੇ ਸਹਿਯੋਗ ਨਾਲ ਆਈ.ਆਈ.ਐਸ.ਈ ਆਰ.ਚੌਕ ਵਿਖੇ ਸੜਕ ਸੁਰੱਖਿਆ ਮੁਹਿੰਮ ਦੇ ਤਹਿਤ ਰੋਟਰੀ ਕਲੱਬ ਸਿਲਵਰ ਸਿਟੀ ਪ੍ਰੋਜੈਕਟ ਰੋਡ ਸੈਫਟੀ ਅਧੀਨ ਜਾਗਰੂਕਤਾ ਅਭਿਆਨ ਆਯੋਜਿਤ ਕੀਤਾ ਗਿਆ। ਜਿਸ ਦਾ ਮਕਸਦ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨਾ ਸੀ।
ਇਸ ਮੌਕੇ ਡੀ ਐਸ ਪੀ ਟ੍ਰੈਫਿਕ ਮੋਹਾਲੀ, ਸ: ਕਰਨੈਲ ਸਿੰਘ ਅਤੇ ਰੋਟਰੀ ਕਲੱਬ ਸਿਲਵਰ ਸਿਟੀ ਦੇ ਪ੍ਰਧਾਨ ਡਾ.ਜਗਦੀਪ ਸਿੰਘ ਨੇ ਲੋਕਾਂ ਨੂੰ ਸੜਕ ਸੁਰੱਖਿਆ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਮਹਿਲਾਵਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਹੈਲਮਟ ਵੰਡੇ ਗਏ ਅਤੇ ਵਾਹਨਾਂ, ਟਰਾਲੀਆ, ਫੇਹੜੇ, ਕੈਂਟਰਾ ਆਦਿ ਤੇ ਰਿਫਲੈਕਟਰ ਟੇਪ ਲਗਾਈ ਗਈ, ਤਾਂ ਜੋ ਰਾਤ ਦੇ ਸਮੇਂ ਹੋਣ ਵਾਲੇ ਸੜਕ ਹਾਦਸਿਆਂ ਤੋਂ ਬਚਾਅ ਕੀਤਾ ਜਾ ਸਕੇ।
ਮੌਕਾ ਤੇ ਜੇ ਵਹੀਕਲ ਚਾਲਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰ ਰਹੇ ਸੀ ਉਹਨਾ ਨੂੰ ਚੌਕਲੇਟ ਅਤੇ ਗੁਲਾਬ ਦੇ ਫੁੱਲ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਟ੍ਰੈਫਿਕ ਪੁਲਿਸ ਕਰਮਚਾਰੀਆਂ ਨੂੰ ਉਪਯੋਗੀ ਬੈਲਟ ਭੇਟ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ ਗਿਆ।
ਇਸ ਜਾਗਰੂਕਤਾ ਮੁਹਿੰਮ ਵਿੱਚ ਕਲੱਬ ਦੇ ਸਕੱਤਰ ਚਿਨਮਯ ਅਭਿ, ਪ੍ਰੋਜੈਕਟ ਚੇਅਰਮੈਨ ਅਤੇ ਸਾਬਕਾ ਪ੍ਰਧਾਨ ਡਾ. ਮੋਹਿਤ ਸਿੰਗਲਾ, ਰਜਨੀਸ਼ ਸ਼ਾਸਤਰੀ, ਏ.ਪੀ. ਸਿੰਘ ਅਤੇ ਸੰਜੀਵ ਕੁਮਾਰ (ਟ੍ਰੈਫਿਕ ਇੰਚਾਰਜ), ਗੁਰਮੇਹਰ ਸਿੰਘ ਰੋਟਰੈਕਟ ਕਲੱਬ ਦੇ ਅਮਨ, ਸ਼ਿਵਾਲੀ ਵੀ ਮੌਜੂਦ ਰਹੇ। ਮੌਕੇ 'ਤੇ ਵਕਤਾਵਾਂ ਨੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਸੁਰੱਖਿਅਤ ਡਰਾਈਵਿੰਗ ਅਪਣਾਉਣ ਦੀ ਅਪੀਲ ਕੀਤੀ।
ਸੈਮੀਨਾਰ ਦੇ ਅਖੀਰ ਵਿਚ ਰੋਟਰੀ ਕਲੱਬ ਦੇ ਪ੍ਰਧਾਨ, ਮੈਂਬਰਾਂ ਅਤੇ ਹੋਰ ਹਾਜਰ ਪਤਵੰਤੇ ਵਿਆਕਤੀਆਂ ਵੱਲੋਂ ਇਸ ਲਗਾਏ ਗਏ ਸੈਮੀਨਾਰ ਸਬੰਧੀ ਡੀ ਐਸ ਪੀ. ਟ੍ਰੈਫਿਕ ਸ: ਕਰਨੈਲ ਸਿੰਘ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਕੀਤਾ।
