ਮੋਹਾਲੀ ਫੇਜ਼ 11 ਪੁਲੀਸ ਵਲੋਂ ਭਗੌੜਾ ਮੁਲਜ਼ਮ ਕਾਬੂ

ਮੋਹਾਲੀ 6 ਸਤੰਬਰ- ਮੋਹਾਲੀ ਫੇਜ਼ 11 ਪੁਲੀਸ ਨੇ ਪਿਛਲੇ 6-7 ਸਾਲ ਤੋਂ ਭਗੌੜਾ ਚਲ ਰਿਹਾ ਇੱਕ ਮੁਲਜਮ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਮੁਹਾਲੀ ਪੁਲੀਸ ਵਲੋਂ ਐਸ ਐਸ ਪੀ ਸ੍ਰੀ ਦੀਪਕ ਪਾਰਿਕ ਦੀਆਂ ਹਿਦਾਇਤਾਂ ਅਤੇ ਐਸ ਪੀ ਸਿਟੀ  ਹਰਬੀਰ ਸਿੰਘ ਅਟਵਾਲ ਦੀ ਰਹਿਨੁਮਾਈ ਹੇਠ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਚਲਾਈ ਮੁਹਿੰਮ ਦੌਰਾਨ ਥਾਣਾ ਫੇਜ਼-11 ਦੇ ਮੁੱਖ ਅਫਸਰ ਇੰਸਪੈਕਟਰ ਗਗਨਦੀਪ ਸਿੰਘ ਦੀ ਨਿਗਰਾਨੀ ਹੇਠ ਕਾਬੂ ਕੀਤਾ ਗਿਆ ਹੈ।
 ਉਹਨਾਂ ਦੱਸਿਆ ਕਿ ਅਜੈ ਕੁਮਾਰ ਉਰਫ ਕਾਲੀਆ ਵਾਸੀ ਝੁੱਗੀ ਨੰ: 1505 ਅੰਬ ਸਾਹਿਬ ਕਲੋਨੀ ਥਾਣਾ ਫੇਜ਼-11 ਮੁਹਾਲੀ ਦੇ ਖਿਲਾਫ ਆਈ ਪੀ ਸੀ ਦੀ ਧਾਰਾ 457, 380 ਤਹਿਤ 2011 ਵਿੱਚ ਮਾਮਲਾ ਦਰਜ ਹੋਇਆ ਸੀ ਅਤੇ ਉਹ ਪਿਛਲੇ 6-7 ਸਾਲਾ ਤੇ ਪੀ ਓ ਚਲਦਾ ਆ ਰਿਹਾ ਹੈ। ਉਹਨਾਂ ਦੱਸਿਆ ਕਿ ਪੁਲੀਸ ਵਲੋਂ ਇਸ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਸਮੇਂ ਸਮੇਂ ਤੇ ਛਾਪੇਮਾਰੀ ਕੀਤੀ ਗਈ ਅਤੇ ਇਸ ਦੌਰਾਨ ਪੁਲੀਸ ਵਲੋਂ ਸੂਹ ਦੇ ਆਧਾਰ ਤੇ ਉਸਨੂੰ ਕਾਬੂ ਕਰ ਲਿਆ ਗਿਆ।