ਬਡੇਸਰੋ ਅਤੇ ਟੱਪਰੀਵਾਸ ਦੀ ਰਿਹਾਇਸ਼ ਵਿੱਖੇ ਮਨਰੇਗਾ ਭੱਠਾ ਮਜਦੂਰਾ ਦੀਆ ਭਰਵੀਆ ਮੀਟਿੰਗਾ ਕੀਤੀਆ

ਗੜਸ਼ੰਕਰ:- ਅੱਜ ਪਿੰਡ ਬਡੇਸਰ੍ਹੋਂ ਅਤੇ ਟੱਪਰੀਵਾਸ ਰਿਹਾਇਸ਼ ਵਿਖੇ  ਮਨਰੇਗਾ ਭੱਠਾ ਮਜ਼ਦੂਰਾ ਦੀਆ ਭਰਵੀਆ ਮੀਟਿੰਗਾ ਹੋਈਆ ਇਹਨਾ ਮੀਟਿੰਗਾ ਨੂੰ ਸੀ ਪੀ ਆਈ ਐਮ ਦੇ ਤਹਸੀਲ ਸਕੱਤਰ ਮਹਿੰਦਰ ਕੁਮਾਰ ਬੱਡੋਆਣ ਅਤੇ ਬਲਦੇਵ ਰਾਜ ਸਤਨੋਰ ਨੇ ਸਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੇ ਦਿਨ ਆਰ ਐਸ ਐਸ ਦੇ ਮੈਬਰ ਨੱਥੂ ਰਾਮ ਗੋਡਸੇ ਨੇ ਮਹਾਤਮਾ ਗਾਂਧੀ ਦਾ ਕਤਲ ਕਰ ਦਿੱਤਾ ਸੀ ਕੇਦਰ ਦੀ ਸਰਕਾਰ ਜਿਸ ਨੇ ਮਨਰੇਗਾ ਦਾ ਨਾਂ ਬਦਲ ਦਿੱਤਾ ਅਤੇ ਕੇਦਰ ਦੀ ਮੋਦੀ ਸਰਕਾਰ ਜਿਸ ਨੂੰ ਆਰ ਐਸ ਐਸ ਚਲਾ ਰਹੀ ਹੈ ਇਸ ਸਰਕਾਰ ਨੇ ਮਜ਼ਦੂਰਾ ਕਿਸਾਨਾ ਵਿਰੋਧੀ 4 ਬਿੱਲ ਪਾਸ ਕਰ ਦਿੱਤੇ।
 ਜਿਸ ਵਿੱਚ ਬਿਜਲੀ ਸੋਧ ਬਿੱਲ 2025 ਚਾਰ ਲੇਬਰ ਕੋਡ ਸੀਡ ਬਿੱਲ ਮਨਰੇਗਾ ਦਾ ਬਿੱਲ ਹਨ ਇਹਨਾ ਪਾਸ ਬਿੱਲਾ ਨਾਲ ਮਨਰੇਗਾ ਦਾ ਸਫਾਇਆ ਕਰ ਦਿੱਤਾ ਲੋਕਾ ਨੂੰ ਗੁਮਰਾਹ ਕੀਤਾ ਜਾ ਰਿਹਾ 125 ਦਿਨ ਕੰਮ ਮਿਲੇਗਾ ਪਰ ਹੈਰਾਨੀ ਦੀ ਗੱਲ ਹੈ ਪਹਿਲੇ 100 ਦਿਨ ਦੇ ਕੰਮ ਵਿੱਚੋ 10000 ਕਰੋੜ ਬਜਟ ਵਿੱਚੋ ਕੱਟ ਮਾਰ ਦਿੱਤਾ ਗਿਆ ਨਾਲ ਇਹ ਵੀ ਹੋ ਗਿਆ 60% ਕੇਦਰ 40% ਸਟੇਟ ਪਾਵੇਗੀ, ਪਹਿਲਾ ਇਹ ਰੇਸ਼ੋ 90%/10% ਸੀ।
 ਨਾ ਸਟੇਟ ਪਾਵੇ, ਨਾ ਗਰੀਬਾ ਦੇ ਚੁਲੇ ਚਲਣ ਕੇਦਰ ਦੀ ਮੋਦੀ ਸਰਕਾਰ  ੇ ਗਰੀਬਾ ਦੇ ਚੁਲਿਆ ਵਿੱਚ ਪਾਣੀ ਪਾ ਦਿੱਤਾ ਆਗੂਆ ਨੇ ਕਿਹਾ ਬਿੱਜਲੀ ਬਿੱਲ ਪਾਸ ਹੋਣ ਨਾਲ ਬਿਜਲੀ ਢਾਂਚਾ ਅੰਡਾਨੀਆ ਅੰਬਾਨੀਆ ਕੋਲ ਜਾਣ ਦਾ ਰਸਤਾ ਪੱਧਰਾ ਹੋ ਗਿਆ। ਬਿਜਲੀ ਮਹਿੰਗੀ ਬਿਜਲੀ ਮੁਲਾਜ਼ਮਾ ਤੇ ਹਮਲਾ ਤੇਜ਼ ਹੋ ਜਾਵੇਗਾ। ਚਾਰ ਕੋਡਾ ਦਾ ਬਿੱਲ ਡਿਊਟੀ 12 ਘੰਟੇ ਹੜਤਾਲ ਧਰਨੇ ਤੇ ਪਬੰਦੀ ਯੂਨੀਅਨ ਬਣਾਉਣ ਦਾ ਹੱਕ ਖਤਮ। ਲੇਬਰ ਕੋਰਟ ਦੀ ਸ਼ਕਤੀ ਕਮਜ਼ੋਰ ਕਰ ਦਿੱਤਾ।
 ਆਗੂਆ ਨੇ ਕਿਹਾ ਇਸ ਵਿਰੁਧ ਸਾਨੂੰ ਸਾਰਿਆ ਨੂੰ ਤਿੱਖੇ ਸ਼ੰਘਰਸ਼ ਕਰਨੇ ਚਾਹੀਦੇ ਹਨ ਇਹਨਾ ਬਿੱਲ ਨੂੰ ਵਾਪਿਸ ਅਤੇ ਰੱਦ ਕਰਾਉਣ ਲਈ 12 ਫਰਬਰੀ ਨੂੰ ਦੇਸ਼ ਪੱਧਰ ਦੀ ਹੜਤਾਲ ਵਿੱਚ ਵਹੀਰਾ ਘੱਤਕ ਕੇ ਹੁਸ਼ਿਆਰਪੁਰ ਪੁਜੋ। ਇਸ ਤੋ ਬਾਅਦ ਵੀ ਤਿੱਖੇ ਸ਼ੰਘਰਸ਼ਾ ਲਈ ਤਿਆਰ ਹੋਵੋ। ਜਿਨਾ ਚਿਰ ਬਿੱਲ ਵਾਪਿਸ ਰੱਦ ਨਹੀ ਹੁੰਦੇ ਜ਼ੰਗ ਜ਼ਾਰੀ ਰਹੇਗੀ। ਇਸ ਮੋਕੇ ਪਿਆਰਾ ਸਿੰਘ, ਹਰਮੇਸ਼ ਲਾਲ, ਪਰਗਣ ਸਿੰਘ, ਮਨਜੀਤ ਕੌਰ, ਸਰਬਜੀਤ ਕੌਰ, ਮੀਨਾ ਰਾਣੀ, ਮੋਨੂੰ, ਜਗੀਰ ਕੌਰ ਤੇ ਭਜਨ ਕੌਰ ਨੇ ਸੰਬੋਧਨ ਕੀਤਾ।