ਵਿਧਾਇਕ ਸੰਤੋਸ਼ ਕਟਾਰੀਆ ਨੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਵੰਡੇ ਨਿਯੁਕਤੀ ਪੱਤਰ
ਬਲਾਚੌਰ:- ਬਲਾਕ ਬਲਾਚੌਰ ਅਧੀਨ ਚੱਲ ਰਹੇ ਆਂਗਨਵਾੜੀ ਸੈਂਟਰਾ ਵਿਖੇ ਖਾਲੀ ਆਂਗਨਵਾੜੀ ਵਰਕਰਾਂ, ਹੈਲਪਰਾ ਦੀਆ ਪੋਸਟਾ ਲਈ ਵਿਧਾਇਕ ਹਲਕਾ ਬਲਾਚੌਰ ਸੰਤੋਸ਼ ਕਟਾਰੀਆ ਵਲੋਂ ਆਂਗਨਵਾੜੀ ਵਰਕਰਾਂ ਅਤੇ ਹੈਲਪਰਾ ਨੂੰ ਨਿਯੁਕਤੀ ਪੱਤਰ ਵੰਡੇ ਗਏ।
ਵਿਧਾਇਕ ਸੰਤੋਸ਼ ਕਟਾਰੀਆ ਨੇ ਨਵਨਿਯੁਕਤ ਆਂਗਨਵਾੜੀ ਵਰਕਰਾ ਤੇ ਹੈਲਪਰਾ ਨੂੰ ਕਿਹਾ ਕਿ ਉਹ ਆਪਣੀ ਡਿਊਟੀ ਇਮਾਨਦਾਰੀ, ਮਿਹਨਤ ਅਤੇ ਲਗਨ ਨਾਲ ਕਰਨ ਨੂੰ ਯਕੀਨੀ ਬਣਾਉਣ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਇਸ ਮੋਕੇ ਤੇ ਸ਼੍ਰੀ ਪੂਰਨ ਪੰਕਜ਼ ਸ਼ਰਮਾ, ਬਾਲ ਵਿਕਾਸ ਪ੍ਰੋਜੇਕਟ ਅਫਸਰ, ਬਲਾਚੋਰ ਵੱਲੋ ਦੱਸਿਆ ਗਿਆ ਕਿ ਅੱਜ ਬਲਾਕ ਅਧੀਨ 12 ਆਗਨਵਾੜੀ ਵਰਕਰਾ ਅਤੇ 20 ਆਂਗਨਵਾੜੀ ਹੈਲਪਰਾ ਨੂੰ ਨਿਯੁਕਤੀ ਪੱਤਰਾ ਦੀ ਵੰਡ ਕੀਤੀ ਗਈ ਹੈ।
ਉਨ੍ਹਾ ਇਹ ਵੀ ਦੱਸਿਆ ਕਿ ਖਾਲੀ ਪੋਸਟਾ ਤੇ ਨਿਯੁਕਤੀਆ ਹੋਣ ਨਾਲ ਸਬੰਧਿਤ ਪਿੰਡਾ ਦੇ ਆਂਗਨਵਾੜੀ ਸੈਂਟਰਾ ਦੀ ਕਾਰਜਕੁਸ਼ਲਤਾ ਵਿੱਚ ਸੁਧਾਰ ਆਉਣ ਨਾਲ ਪਿੰਡਾ ਸ਼ਹਿਰ ਦੇ ਲੋਕਾ ਨੂੰ ਵਿਭਾਗੀ ਸਕੀਮਾ ਦਾ ਲਾਭ ਪ੍ਰਭਾਵਸ਼ਾਲੀ ਤਰੀਕੇ ਨਾਲ ਦਵਾਇਆ ਜਾ ਸਕੇਗਾ। ਇਸ ਮੋਕੇ ਤੇ ਸ਼੍ਰੀ ਸੰਦੀਪ ਕੁਮਾਰ, ਕਲਰਕ, ਸ਼੍ਰੀਮਤੀ ਅੰਜ਼ਲੀ, ਸ਼੍ਰੀਮਤੀ ਪਰਮਜੀਤ ਕੋਰ, ਸ਼੍ਰੀਮਤੀ ਹਰਸ਼ਬਾਲਾ, ਸ਼੍ਰੀਮਤੀ ਨੀਲਮ ਕੁਮਾਰੀ, ਸੁਪਰਵਾਈਜ਼ਰ ਹਾਜ਼ਰ ਸਨ।
